ਬਠਿੰਡਾ ਦੇ ਗੀਤਾਂਸ਼ ਨੇ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਹਨੂੰਮਾਨ ਚਾਲੀਸਾ ਦਾ ਜਾਪ ਕਰ ਬਣਾਇਆ ਰਿਕਾਰਡ
ਗੀਤਾਂਸ਼ ਨੇ 4 ਸਾਲ 3 ਮਹੀਨੇ ਦੀ ਉਮਰ 'ਚ 1 ਮਿੰਟ 54 ਸਕਿੰਟ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਰਿਕਾਰਡ ਬਣਾਇਆ।
ਬਠਿੰਡਾ: ਚਾਰ ਸਾਲ ਤਿੰਨ ਮਹੀਨਿਆਂ ਦੇ ਗੀਤਾਂਸ਼ ਗੋਇਲ ਨੇ ਰਿਕਾਰਡ ਸਮੇਂ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਉਸ ਨੂੰ ਰਾਸ਼ਟਰਪਤੀ ਭਵਨ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਲਈ ਸੱਦਾ ਦਿੱਤਾ ਗਿਆ ਹੈ। ਗੀਤਾਂਸ਼ ਨੇ 1 ਮਿੰਟ 54 ਸਕਿੰਟ 'ਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਇਹ ਰਿਕਾਰਡ ਕਾਇਮ ਕੀਤਾ ਹੈ।
ਗੋਇਲ ਨੇ ਹਨੂੰਮਾਨ ਚਾਲੀਸਾ ਦਾ ਕੀਤਾ ਪਾਠ; ਵੀਡੀਓ ਦੇਖੋ
ਇਸ ਕਾਰਨਾਮੇ ਲਈ ਉਸ ਨੂੰ 'ਵਰਲਡ ਰਿਕਾਰਡਜ਼ ਯੂਨੀਵਰਸਿਟੀ' ਤੋਂ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਅਤੇ 'ਰਿਕਾਰਡ ਤੋੜਨ ਵਿੱਚ ਗ੍ਰੈਂਡਮਾਸਟਰਜ਼ ਦਾ ਟਾਈਟਲ' ਤੋਂ ਇੱਕ ਪ੍ਰਸ਼ੰਸਾ ਸਰਟੀਫਿਕੇਟ ਪ੍ਰਾਪਤ ਹੋਇਆ ਹੈ।
ਗੀਤਾਂਸ਼ ਦੇ ਪਿਤਾ ਡਾਕਟਰ ਵਿਪਿਨ ਗੋਇਲ ਨੇ ਏ.ਐੱਨ.ਆਈ ਨਾਲ ਗੱਲ ਕਰਦੇ ਹੋਏ ਕਿਹਾ, “ਕੱਲ੍ਹ ਸਾਨੂੰ ਰਾਸ਼ਟਰਪਤੀ ਭਵਨ ਤੋਂ ਇੱਕ ਫੋਨ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਸਾਨੂੰ ਇੱਕ ਮੇਲ ਭੇਜਿਆ ਗਿਆ ਹੈ ਅਤੇ ਸਾਡਾ ਬੱਚਾ ਰਾਸ਼ਟਰਪਤੀ ਨੂੰ ਮਿਲਣ ਜਾਵੇਗਾ। ਅਸੀਂ ਬਹੁਤ ਖੁਸ਼ ਮਹਿਸੂਸ ਕਰ ਰਹੇ ਹਾਂ।”
ਉਨ੍ਹਾਂ ਅੱਗੇ ਕਿਹਾ, “ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਬੱਚੇ ਨੇ 4 ਸਾਲ 3 ਮਹੀਨੇ ਦੀ ਉਮਰ ਵਿੱਚ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ ਸੋਨ ਤਗਮਾ ਜਿੱਤਿਆ ਅਤੇ 30 ਅਗਸਤ ਨੂੰ ਰਾਸ਼ਟਰਪਤੀ ਵੱਲੋਂ ਸਾਨੂੰ ਸੱਦਾ ਦਿੱਤਾ ਗਿਆ ਹੈ। ਰੱਬ ਨੇ ਸਾਡੇ ਬੱਚੇ ਨੂੰ ਇਹ ਅਸੀਸ ਦਿੱਤੀ ਹੈ।”
ਇਹ ਵੀ ਪੜ੍ਹੋ: ਅਟਾਰੀ ਸਰਹੱਦ ਤੇ ਕੰਮ ਕਰਦੇ ਕੂਲੀਆਂ ਨੇ ਕੀਤੀ ਹੜਤਾਲ