Happy Daughter’s Day 2023: ਬੇਟੀ ਦਿਵਸ 'ਤੇ ਆਪਣੇ ਅਜ਼ੀਜ਼ਾਂ ਨੂੰ ਇਨ੍ਹਾਂ ਸੰਦੇਸਾਂ ਦੇ ਜ਼ਰੀਏ ਦਿਓ ਵਧਾਈ

Happy Daughter’s Day : ਅੱਜ 24 ਸਤੰਬਰ ਨੂੰ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ। ਧੀਆਂ ਨੂੰ ਸਮਰਪਿਤ ਇਹ ਦਿਨ ਬਾਕੀ ਦੇਸ਼ਾਂ 'ਚ ਵੀ ਮਨਾਇਆ ਜਾਂਦਾ ਹੈ।

By  Shameela Khan September 24th 2023 01:09 PM -- Updated: September 24th 2023 01:17 PM

Happy Daughter's Day : ਅੱਜ 24 ਸਤੰਬਰ ਨੂੰ ਬੇਟੀ ਦਿਵਸ ਮਨਾਇਆ ਜਾ ਰਿਹਾ ਹੈ। ਧੀਆਂ ਨੂੰ ਸਮਰਪਿਤ ਇਹ ਦਿਨ  ਬਾਕੀ ਦੇਸ਼ਾਂ 'ਚ  ਵੀ  ਮਨਾਇਆ ਜਾਂਦਾ ਹੈ। ਸਤੰਬਰ ਮਹੀਨੇ ਦੇ ਅਖੀਰਲੇ ਐਤਵਾਰ ਨੂੰ Daughter's Day ਮਨਾਇਆ ਜਾਂਦਾ ਹੈ। ਜਿਵੇਂ ਮਾਤਾ-ਪਿਤਾ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ ਅਲੱਗ-ਅਲੱਗ ਦਿਨ Father's Day ਅਤੇ Mother's Day ਮਨਾਇਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਧੀਆਂ ਪ੍ਰਤੀ ਪਿਆਰ ਜ਼ਾਹਿਰ ਕਰਨ ਲਈ Daughter's Day ਮਨਾਇਆ ਜਾਂਦਾ ਹੈ।

ਭਾਰਤ 'ਚ ਇਸ ਨੂੰ ਮਨਾਉਣ ਦੀ ਖ਼ਾਸ ਵਜ੍ਹਾ ਇਹ ਹੈ ਕਿ ਇਸ ਦਿਨ ਰਾਹੀਂ ਲੋਕਾਂ ਨੂੰ ਧੀਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।ਅਸਲ ਵਿੱਚ ਬੇਟੀ ਨੂੰ ਨਾ ਪੜ੍ਹਾਉਣਾ, ਜਨਮ ਤੋਂ ਪਹਿਲਾਂ ਉਸ ਨੂੰ ਮਾਰ ਦੇਣਾ, ਉਸ 'ਤੇ ਘਰੇਲੂ ਹਿੰਸਾ, ਦਾਜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਘਟਨਾਵਾਂ ਤੋਂ ਉਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।


  •  ਉਂਝ ਤਾਂ ਹਰ ਦਿਨ ਖਾਸ ਹੈ,
    ਮੇਰਾ ਪਰਿਵਾਰ ਜੋ ਮੇਰੇ ਪਾਸ ਹੈ,
    ਪਰ ਅੱਜ ਮੈਂ ਕੁਝ ਕਹਿਣਾ ਹੈ ਮੇਰੀ ਧੀ ਨੂੰ
    ਮੈਨੂੰ ਮਾਣ ਐ ਉਸ 'ਤੇ, ਉਸ ਦੇ ਹਰ ਦਰਦ ਦਾ ਅਹਿਸਾਸ ਹੈ,

              ਹੈੱਪੀ ਡਾਟਰਜ਼ ਡੇਅ!


  • ਧੀਆਂ ਸਭ ਦੇ ਨਸੀਬ 'ਚ ਕਿੱਥੇ ਹੁੰਦੀਆਂ,
    ਘਰ ਖ਼ੁਦਾ ਨੂੰ ਜੋ ਪਸੰਦ ਆਏ ਉੱਥੇ ਹੁੰਦੀਆਂ,
    ਪੁੱਤਰ ਕਿਸਮਤ ਨਾਲ ਹੁੰਦੇ,
    ਪਰ ਧੀਆਂ ਖ਼ੁਸ਼ਕਿਸਮਤੀ ਨਾਲ ਹੁੰਦੀਆਂ,

              ਹੈੱਪੀ ਡਾਟਰਜ਼ ਡੇਅ!


  • ਜ਼ਰੂਰੀ ਨਹੀਂ ਰੋਸ਼ਨੀ ਚਿਰਾਗਾਂ ਨਾਲ ਹੀ ਹੋਵੇ,
     ਧੀਆਂ ਵੀ ਘਰ 'ਚ ਚਾਨਣ ਕਰਦੀਆਂ

              ਹੈੱਪੀ ਡਾਟਰਜ਼ ਡੇਅ!


  •     ਇੱਕ ਮਿੱਠੀ ਜਿਹੀ ਮੁਸਕਾਨ ਹੈ ਧੀ,
        ਇਹ ਸੱਚ ਹੈ ਕਿ ਮਹਿਮਾਨ ਹੀ ਧੀ,
        ਉਸ ਘਰ ਦੀ ਪਛਾਣ ਬਣਨ ਚੱਲੀ,
        ਜਿਸ ਘਰ ਤੋਂ ਅਣਜਾਣ ਹੈ ਧੀ

                 ਹੈੱਪੀ ਡਾਟਰਜ਼ ਡੇਅ!


  •  ਮਾਂ ਦੇ ਦਿਲ ਦਾ ਟੁੱਕੜਾ,
    'ਤੇ ਪਾਪਾ ਦੀ ਜਾਨ ਹੁੰਦੀ ਹੈ ਧੀ

              ਹੈੱਪੀ ਡਾਟਰਜ਼ ਡੇਅ 


  • ਨੂਰੀ ਚਿਹਰੇ ਨੂਰੀ ਹਾਸੇ,
    ਧੀਆਂ ਦੇ ਕਸਤੂਰੀ ਹਾਸੇ
    ਉਸ ਘਰ ਬਰਕਤ ਠੰਡੀਆਂ ਛਾਵਾਂ,
    ਜਿਸ ਘਰ ਧੀਆਂ ਜਣੀਆਂ ਹੁੰਦੀਆਂ
    ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ,
    ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ

              ਹੈੱਪੀ ਡਾਟਰਜ਼ ਡੇਅ 




Related Post