Weather Update: ਰਾਹਤ ਤੋਂ ਬਾਅਦ ਫਿਰ ਆਈ ਆਫ਼ਤ ! ਤਾਪਮਾਨ 'ਚ ਵਾਧਾ, ਹੀਟ ਵੇਵ ਦੀ ਚਿਤਾਵਨੀ, ਜਾਣੋ ਮੌਸਮ ਦਾ ਹਾਲ

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਤੋਂ ਜਿੱਥੇ ਰਾਹਤ ਮਿਲੀ ਸੀ, ਉਥੇ ਹੀ ਇੱਕ ਵਾਰ ਫਿਰ ਗਰਮੀ ਦਾ ਕਹਿਰ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu June 23rd 2024 08:41 AM

Punjab Weather Update: ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਸੂਬੇ ਭਰ 'ਚ ਇੱਕ ਵਾਰ ਫਿਰ ਤਾਪਮਾਨ ਵਧਦਾ ਜਾ ਰਿਹਾ ਹੈ। ਇੱਕ ਦਿਨ ਵਿੱਚ ਔਸਤਨ 3.2 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ 24 ਅਤੇ 25 ਜੂਨ ਲਈ ਹੀਟਵੇਵ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ, ਪਰ 26 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਰਾਹਤ ਵੀ ਮਿਲੇਗੀ।

ਤਾਪਮਾਨ 'ਚ ਵਾਧਾ

ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। 24-25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਇਸ ਕਾਰਨ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਗਰਮੀ ਦੀ ਲਹਿਰ ਦਾ ਅਸਰ ਸਿਰਫ਼ ਦੋ ਦਿਨ ਹੀ ਰਹੇਗਾ।

ਪ੍ਰੀ-ਮਾਨਸੂਨ 26 ਤੋਂ ਸਰਗਰਮ 

ਪੰਜਾਬ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। 26 ਅਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਨਹੀਂ ਤਾਂ ਬੱਦਲ ਛਾਏ ਰਹਿਣਗੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਪਰ 28 ਜੂਨ ਨੂੰ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਇਹਨਾਂ ਸੂਬਿਆਂ ਵਿੱਚ ਪਹੁੰਚ ਚੁੱਕਾ ਮਾਨਸੂਨ

ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਮਾਨਸੂਨ ਮਹਾਰਾਸ਼ਟਰ, ਬਿਹਾਰ, ਝਾਰਖੰਡ, ਗੁਜਰਾਤ-ਮਹਾਰਾਸ਼ਟਰ ਦੇ ਕੁਝ ਹਿੱਸਿਆਂ, ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਪਹੁੰਚ ਗਿਆ ਹੈ। ਅਗਲੇ 3-4 ਦਿਨਾਂ ਵਿੱਚ ਮਾਨਸੂਨ ਇਨ੍ਹਾਂ ਸਾਰੇ ਰਾਜਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 27 ਜੂਨ ਤੱਕ ਮਾਨਸੂਨ ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਦਾਖਲ ਹੋ ਸਕਦਾ ਹੈ ਅਤੇ 3 ਜੁਲਾਈ ਤੱਕ ਇਨ੍ਹਾਂ ਰਾਜਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਲਵੇਗਾ।

ਜੂਨ ਦੇ ਪਹਿਲੇ ਹਫ਼ਤੇ ਹੀ ਮਾਨਸੂਨ ਗੋਆ ਅਤੇ ਕਰਨਾਟਕ ਪਹੁੰਚ ਗਿਆ ਸੀ। ਫਿਲਹਾਲ ਇੱਥੇ ਭਾਰੀ ਬਾਰਿਸ਼ ਜਾਰੀ ਹੈ। ਆਈਐਮਡੀ ਨੇ ਅੱਜ ਤੋਂ ਚਾਰ ਦਿਨਾਂ ਲਈ ਗੋਆ ਅਤੇ ਕਰਨਾਟਕ ਵਿੱਚ ਅੱਜ ਅਤੇ ਕੱਲ੍ਹ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: NEET-PG ਦਾਖਲਾ ਪ੍ਰੀਖਿਆ ਮੁਲਤਵੀ, ਅੱਜ ਹੋਣਾ ਸੀ ਪੇਪਰ, ਜਲਦ ਹੋਵੇਗਾ ਨਵੀਂ ਤਰੀਕ ਦਾ ਐਲਾਨ

Related Post