ਫ਼ਿਲਮ "Soonkan Soonkane" ਦਾ ਨਵਾਂ ਗਾਣਾ ਹੋਇਆ ਰਿਲੀਜ਼, ਵੇਖੋ ਵੀਡੀਓ

By  Riya Bawa April 24th 2022 06:04 PM

'Soonkan Soonkane' movie: ਫ਼ਿਲਮ ਸੌਂਕਣ ਸੌਂਕਣੇ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫ਼ਿਲਮ ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਪਹਿਲਾ ਗੀਤ 'ਗੱਲ ਮੰਨ ਲੈ ਮੇਰੀ' (Gal Mann Le Meri)ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਕਾਫ਼ੀ ਮਜ਼ੇਦਾਰ ਹੈ। ਇਸ ਗੀਤ ਵਿਚ ਪਤਨੀ ਆਪਣੇ ਪਤੀ ਕੋਲੋਂ ਸੌਂਕਣ ਲਿਆਉਣ ਦੀ ਮੰਗ ਕਰਦੀ ਵੇਖੀ ਗਈ ਹੈ। ਅਕਸਰ ਤੁਸੀਂ ਬਹੁਤ ਵਾਰ ਪਤਨੀ ਨੂੰ ਆਪਣੇ ਪਤੀ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕਰਦੇ ਦੇਖਿਆ ਜਾਂ ਸੁਣਿਆ ਹੋਵੇਗਾ, ਇਹ ਵੀ ਜਾਣਦੇ ਹੋਵੋਗੇ ਕੀ ਪਤਨੀ ਜੇ ਪਤੀ ਤੋਂ ਆਪਣੀ ਗੱਲ ਮਨਵਾਉਣ ਦਾ ਫ਼ੈਸਲਾ ਕਰ ਲਏ ਫਿਰ ਗੱਲ ਮਨਵਾ ਕੇ ਹੀ ਹਟਦੀ ਹੈ। New Song Release Of Movie ਇਸ ਗੀਤ 'ਚ ਪਤਨੀ ਆਪਣੇ ਪਤੀ ਨੂੰ ਉਸਦੀ ਸੌਂਕਣ ਲਿਆਉਣ ਦੀ ਮੰਗ ਕਰਦੇ ਹੋਏ ਹਰ ਤਰ੍ਹਾਂ ਹੱਥਕੰਡਾ ਅਪਨਾ ਕੇ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੀ ਆਪਣੀ ਹੀ ਸੌਂਕਣ ਲਿਆਉਣ ਦੀ ਮੰਗ ਮਨਵਾ ਕੇ ਪਤਨੀ ਖ਼ੁਸ਼ ਰਹਿ ਸਕੇਗੀ? ਸੌਂਕਣ ਆਉਣ ਤੋਂ ਬਾਅਦ ਘਰ ਦਾ ਮਾਹੌਲ ਕੀ ਬਣੇਗਾ? ਇਹ ਤਾਂ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ ਪਰ ਦਰਸ਼ਕ ਇਸ ਗੀਤ ਨੂੰ ਬੇਹੱਦ ਪਸੰਦ ਤੇ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। You tube ਤੇ ਇਸ ਵੀਡੀਓ ਨੂੰ ਵੇਖ ਸਕਦੇ ਹੋ ----- ਦੱਸ ਦੇਈਏ ਕਿ ਲੋਕ ਨਾ ਸਿਰਫ਼ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੇ ਝਗੜੇ ਨੂੰ ਦੇਖਣ ਲਈ ਉਤਸੁਕ ਹਨ, ਸਗੋਂ ਇਹ ਦੇਖਣ ਲਈ ਵੀ ਉਤਸੁਕ ਹਨ ਕਿ ਪਰਿਵਾਰ ਆਪਣੇ ਮੁੰਡੇ ਲਈ ਉਨ੍ਹਾਂ ਦੀ ਲੜ੍ਹਾਈ ਨਾਲ ਕਿਵੇਂ ਨਜਿੱਠੇਗਾ। ਫ਼ਿਲਮ ਵਿੱਚ ਸਭ ਤੋਂ ਪ੍ਰਸਿੱਧ ਭਾਰਤੀ-ਪੰਜਾਬੀ ਹਸਤੀਆਂ ਸ਼ਾਮਲ ਹਨ। ਫ਼ਿਲਮ ਸੌਂਕਣ ਸੌਕਣੇ 'ਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਐਮੀ ਵਿਰਕ, ਸਰਗੁਨ ਮਹਿਤਾ, ਨਿਮਰਤ ਖਹਿਰਾ ਤੇ ਨਿਰਮਲ ਰਿਸ਼ੀ। New Song Release Of Movie ਇਹ ਵੀ ਪੜ੍ਹੋ : ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ ਦੇ ਅਲੌਕਿਕ ਦ੍ਰਿਸ਼ ਨੇ ਮਨਮੋਹਿਆ ਫ਼ਿਲਮ ਦੇ ਟ੍ਰੇਲਰ ਵਿੱਚ ਸਰਗੁਨ ਮਹਿਤਾ ਅਤੇ ਐਮੀ ਵਿਰਕ ਨੂੰ 6 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਵਿਆਹੇ ਜੋੜੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜੋ ਬਾਂਝਪਨ ਦੇ ਲੰਬੇ ਸਮੇਂ ਤੋਂ ਬਾਅਦ ਇੱਕ ਬੱਚੇ ਲਈ ਸੰਘਰਸ਼ ਕਰ ਰਹੇ ਹਨ। ਸਰਗੁਨ ਮਹਿਤਾ ਕੋਲ ਐਮੀ ਲਈ ਸਭ ਤੋਂ ਦਿਲਚਸਪ ਸੁਝਾਅ ਹੈ ਕਿ ਉਹ ਆਪਣੀ ਛੋਟੀ ਭੈਣ ਨਾਲ ਆਪਣੇ ਪਤੀ ਦਾ ਵਿਆਹ ਕਰਾਵਾ ਦੇਵੇਗੀ ਤਾਂ ਜੋ ਉਹ ਆਪਣਾ ਬੱਚਾ ਪੈਦਾ ਕਰ ਸਕਣ। New Song Release Of Movie -PTC News

Related Post