ਬਿਕਰਮ ਸਿੰਘ ਮਜੀਠੀਆ ਕੇਸ 'ਚ SIT ਦਾ ਲਗਾਇਆ ਨਵਾਂ ਮੁਖੀ
ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਮਾਮਲੇ ਵਿੱਚ SIT ਦਾ ਮੁਖੀ ਬਦਲ ਦਿੱਤਾ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਲਰਾਜ ਸਿੰਘ ਦੀ ਥਾਂ AIG ਰਾਹੁਲ ਕੇਸ ਦੀ ਜਾਂਚ ਕਰਨਗੇ।
ਇਸ ਤੋਂ ਇਲਾਵਾ ਕੇਸ ਵਿੱਚ ਗੁਰਸ਼ਰਨ ਸਿੰਘ ਸੰਧੂ AIG crime , ਰਣਜੀਤ ਸਿੰਘ ਢਿੱਲੋਂ AIG ਅਤੇ ਦੋ ਡੀਐਸਪੀ ਲੈਵਲ ਅਫਸਰ ਇਸ ਮਾਮਲੇ ਦੀ ਜਾਂਚ ਕਰਨਗੇ। ਮਿਲੀ ਜਾਣਕਾਰੀ ਮੁਤਾਬਿਕ ਹੁਣ ਬਿਕਰਮ ਸਿੰਘ ਡਰੱਗ ਕੇਸ ਵਿੱਚ ਸਿਟ ਦੇ ਮੁੱਖੀ ਨੂੰ ਬਦਲਿਆ ਹੈ ਉੱਥੇ ਹੀ ਹੋਰ ਅਧਿਕਾਰੀ ਵੀ ਬਦਲੇ ਹਨ।
ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ 'ਚ ਨਵੀਂ SIT
AIG ਰਾਹੁਲ ਹੋਣਗੇ SIT ਦੇ ਮੁਖੀ
SIT ਦੇ ਹੋਰ ਮੈਂਬਰ AIG ਗੁਰਸ਼ਰਨ ਸਿੰਘ ਸੰਧੂ
AIG ਰਣਜੀਤ ਸਿੰਘ ਢਿੱਲੋਂ
DSP ਰਘੁਬੀਰ ਸਿੰਘ
DSP ਅਮਨਪ੍ਰੀਤ ਸਿੰਘ
ਇਹ ਵੀ ਪੜ੍ਹੋ:ਪੰਜਾਬ ਦੀ ਪਹਿਲੀ ਹਰਬਲ ਗਾਰਡਨ ਓਪਨ ਲਾਇਬ੍ਰੇਰੀ ਸਥਾਪਿਤ, ਨੌਜਵਾਨਾਂ 'ਚ ਭਾਰੀ ਉਤਸ਼ਾਹ
-PTC News