ਐਸਵਾਈਐਲ ਤੇ ਲੰਪੀ ਸਕਿਨ ਵਰਗੇ ਮੁੱਦਿਆਂ 'ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਲੋੜ : ਖਹਿਰਾ

By  Ravinder Singh September 21st 2022 12:36 PM

ਚੰਡੀਗੜ੍ਹ : ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਕੱਲ੍ਹ 22 ਸਤੰਬਰ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਸ਼ੇਸ਼ ਸੈਸ਼ਨ ਰੱਖਿਆ ਗਿਆ ਉਹ ਪੰਜਾਬ ਦੀ ਜਨਤਾ ਦੇ ਪੈਸੇ ਦੀ ਬਰਬਾਦੀ ਹੈ। ਤਕਰੀਬਨ ਇਕ ਕਰੋੜ ਰੁਪਏ ਖ਼ਰਚ ਆਉਣਗੇ। ਜੇ ਸੈਸ਼ਨ ਬੁਲਾਉਣਾ ਹੈ ਤਾਂ ਐਸਵਾਈਐਲ, ਬੇਅਦਬੀ, ਲੰਪੀ ਸਕਿਨ ਨਾਲ ਇੰਨੇ ਜ਼ਿਆਦਾ ਪਸ਼ੂ ਮਰ ਰਹੇ ਹਨ, ਨਸ਼ਾ ਹੈ ਇਨ੍ਹਾਂ ਮੁੱਦਿਆਂ ਉਤੇ ਸੈਸ਼ਨ ਬੁਲਾਓ। ਐਸਵਾਈਐਲ ਤੇ ਲੰਪੀ ਸਕਿਨ ਵਰਗੇ ਮੁੱਦਿਆਂ 'ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਲੋੜ : ਖਹਿਰਾਉਨ੍ਹਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਭਾਜਪਾ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖਤ ਕਰਦੀ ਹੈ ਪਰ ਇਥੇ ਉਨ੍ਹਾਂ ਦੇ ਸਿਰਫ਼ ਦੋ ਵਿਧਾਇਕ ਹਨ। ਇਸ ਦੇ ਉਲਟ ਐਫਆਈਆਰ ਵਿਚ ਕਿਸੇ ਦਾ ਨਾਮ ਨਹੀਂ ਦਿੱਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਨੇ ਕਿਸੇ ਵੀ ਭਾਜਪਾ ਨੇਤਾ ਦਾ ਨੰਬਰ ਇਸ ਐਫਆਈਆਰ ਵਿਚ ਨਹੀਂ ਦਿੱਤਾ। ਸ਼ਾਮ ਸੁੰਦਰ ਅਰੋੜਾ ਉਤੇ ਵਿਜੀਲੈਂਸ ਦੀ ਜਾਂਚ ਉਤੇ ਖਹਿਰਾ ਨੇ ਕਿਹਾ ਕਿ ਅਸੀਂ ਕਿਸੇ ਵੀ ਜਾਂਚ ਦਾ ਵਿਰੋਧ ਨਹੀਂ ਕਰਦੇ। ਇਸ ਤੋਂ ਇਲਾਵਾ ਸਾਬਕਾ ਸਪੀਕਰ ਰਾਣਾ ਕੇਪੀ ਦੀ ਵਿਜੀਲੈਂਸ ਜਾਂਚ ਉਤੇ ਖਹਿਰੇ ਬੋਲੇ ਕਿ ਜੋ ਚਿੱਠੀ 2021 ਵਿਚ ਸੀਬੀਆਈ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਕ ਮਿਲੀ ਸ਼ਿਕਾਇਤ ਦੇ ਆਧਾਰ ਉਤੇ ਲਿਖੀ ਸੀ। ਇਹ ਚਿੱਠੀ ਅਣਪਛਾਤੇ ਵੱਲੋਂ ਭੇਜੀ ਗਈ ਸੀ। ਅਸੀਂ ਖੁਦ ਕਹਿੰਦੇ ਹਾਂ ਕਿ ਇਸ ਮਾਮਲੇ ਵਿਚ ਤੁਸੀਂ ਸੀਬੀਆਈ ਜਾਂਚ ਜ਼ਰੂਰ ਕਰਵਾਓ। ਐਸਵਾਈਐਲ ਤੇ ਲੰਪੀ ਸਕਿਨ ਵਰਗੇ ਮੁੱਦਿਆਂ 'ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਲੋੜ : ਖਹਿਰਾਕਾਬਿਲੇਗੌਰ ਹੈ ਕਿ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਰੋਸੇ ਦਾ ਵੋਟ ਹਾਸਲ ਕਰਨ ਲਈ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਵਿਰੋਧੀਆਂ ਦੀਆਂ ਕੋਝੀਆਂ ਹਰਕਤਾਂ ਦਾ ਜਵਾਬ ਦਿੱਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਆਪ੍ਰੇਸ਼ਨ ਲੋਟਸ ਆਮ ਆਦਮੀ ਪਾਰਟੀ ਉਤੇ ਫੇਲ੍ਹ ਸਾਬਤ ਹੋਇਆ ਹੈ। -PTC News ਇਹ ਵੀ ਪੜ੍ਹੋ : ਤਲਵੰਡੀ ਸਾਬੋ ਤੇ ਮੌੜ ਮੰਡੀ 'ਚ ਮੈਡੀਕਲ ਸਟੋਰ ਮਾਲਕਾਂ ਨਾਲ ਦਿਨ-ਦਿਹਾੜੇ ਕੁੱਟਮਾਰ

Related Post