ਸਿੱਧੂ ਅੱਗੇ, ਕਾਂਗਰਸ ਪਿੱਛੇ ? ਪ੍ਰਿੰਯਕਾ ਗਾਂਧੀ ਵਲੋਂ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾ ਸਿੱਧੂ ਨੇ ਸਾਂਝਾ ਕੀਤਾ ਆਪਣਾ ਪੰਜਾਬ ਮਾਡਲ !
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸੇ ਕੜੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੂਰਾ ਪੰਜਾਬ ਮਾਡਲ ਜਾਰੀ ਕੀਤਾ ਹੈ। ਪੰਜਾਬ 'ਚ ਕਾਂਗਰਸ ਦਾ ਅਧਿਕਾਰਤ ਮੈਨੀਫੈਸਟੋ ਜਾਰੀ ਹੋਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਟਵਿਟਰ 'ਤੇ ਆਪਣਾ ਪੂਰਾ ਪੰਜਾਬ ਮਾਡਲ (Congress Punjab Model) ਜਾਰੀ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਮੈਨੀਫੈਸਟੋ ਲਾਂਚ ਤੋਂ ਪਹਿਲਾਂ ਅਜਿਹਾ ਕਰਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਮੈਨੀਫੈਸਟੋ ਕਮੇਟੀ ਅਤੇ ਹਾਈਕਮਾਂਡ 'ਤੇ ਆਪਣੇ ਪੰਜਾਬ ਮਾਡਲ ਨੂੰ ਚੋਣ ਮਨੋਰਥ ਪੱਤਰ 'ਚ ਸ਼ਾਮਲ ਕਰਨ ਲਈ ਪ੍ਰਤੀਕਾਤਮਕ ਦਬਾਅ ਬਣਾਉਣਾ ਚਾਹੁੰਦੇ ਹਨ।
ਇਸ ਪੰਜਾਬ ਮਾਡਲ ਰਾਹੀਂ ਨਵਜੋਤ ਸਿੱਧੂ ਨੇ 13 ਨੁਕਾਤੀ ਏਜੰਡੀ ਵੀ ਸਾਂਝੇ ਕੀਤੇ ਹਨ। 30 ਪੰਨ੍ਹਿਆਂ 30 ਪੰਨਿਆਂ ਦੇ ਇਸ ਨੁਕਾਤੀ ਪੰਜਾਬ ਮਾਡਲ ਨੂੰ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਜਾਰੀ ਕਰਦਿਆਂ ਜਿੱਤੇਗਾ ਪੰਜਾਬ ਕਮਿਸ਼ਨ ਦਾ ਵੀ ਗੱਲ ਆਖੀ ਹੈ। ਇਸ ਪੰਜਾਬ ਮਾਡਲ ਵਿਚ ਸਿੱਧੂ ਨੇ ਸਿਹਤ ਸਿੱਖਿਆ, ਸਨਅਤ ਅਤੇ ਕਿਸਾਨਾਂ ਬਾਰੇ ਵੀ ਜ਼ਿਕਰ ਦੇ ਨਾਲ-ਨਾਲ ਵਿਧਾਨ ਸਭਾ ਇਜਲਾਸ ਦੇ ਲਾਈਵ ਪ੍ਰਸਾਰਣ ਦਾ ਵੀ ਜ਼ਿਕਰ ਕੀਤਾ ਹੈ। ਇਸ ਵਿਚ 13 ਪ੍ਰੋਗਰਾਮਾਂ ਦਾ ਜ਼ਿਕਰ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਸੂਬੇ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾਵੇਗਾ। ਸਿੱਧੂ ਦੇ ਪੰਜਾਬ ਮਾਡਲ ਵਿਚ ਲਗਭਗ ਹਰ ਖੇਤਰ, ਹਰ ਮੁੱਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਮਾਡਲ ਸਭ ਚੋਰੀਆਂ ਨੂੰ ਨੱਥ ਪਾਏਗਾ, ਪੰਜਾਬ ਵਿੱਚੋਂ ਮਾਫੀਏ ਦਾ ਖ਼ਾਤਮਾ ਕਰੇਗਾ, ਲੋਕਾਂ ਦੀ ਭਲਾਈ ਲਈ ਪੰਜਾਬ ਦੇ ਖ਼ਜ਼ਾਨੇ ਨੂੰ ਨੱਕੋ-ਨੱਕ ਭਰੇਗਾ।