ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਖਿਲਾਫ ਖੋਲ੍ਹਿਆਮੋਰਚਾ

By  Riya Bawa April 25th 2022 01:56 PM -- Updated: April 25th 2022 01:59 PM

ਰਾਜਪੁਰਾ: ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲ ਰਹੀ ਹੈ। ਨਿੱਜੀ ਪਲਾਂਟਾਂ 'ਚੋਂ ਕਈ ਥਰਮਲ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਜਿਸ ਦਾ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਗਏ ਹਨ। ਇਸ ਦੇ ਚਲਦੇ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਨੇੜਲੇ ਪਿੰਡ ਨਲਾਸ ਦੇ ਥਰਮਲ ਪਲਾਂਟ ਮੂਹਰੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਬਿਜਲੀ ਦੇ ਸੰਕਟ ਲੈ ਕੇ ਲਾਏ ਰੋਸ ਪ੍ਰਦਰਸ਼ਨ 'ਚ ਸ਼ਮੂਲੀਅਤ ਕਰਨ ਲਈ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚ ਗਏ ਹਨ। ਰੋਸ ਪ੍ਰਦਰਸ਼ਨ 'ਚ ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਹਨ।  ਬਿਜਲੀ ਕੱਟਾਂ ਨੇ ਪੰਜਾਬ 'ਚ ਕੀਤਾ ਬੁਰਾ ਹਾਲ, ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਖਿਲਾਫ ਖੋਲ੍ਹਿਆਮੋਰਚਾ ਬਿਜਲੀ ਕੱਟਾਂ ਦੇ ਮੁੱਦੇ 'ਤੇ ਸਿੱਧੂ ਭਗਵੰਤ ਮਾਨ ਸਰਕਾਰ ਖਿਲਾਫ ਨਾਭਾ ਥਰਮਲ ਪਲਾਂਟ ਸਾਹਮਣੇ ਸਾਬਕਾ ਵਿਧਾਇਕ ਦੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਹਾਲਾਂਕਿ ਪੰਜਾਬ ਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਨਹੀਂ ਤੇ ਉਹ ਇਸ ਧਰਨੇ 'ਚ ਮੌਜੂਦ ਨਹੀਂ ਰਹਿਣਗੇ। ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਇਹ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਧਰਨੇ 'ਚ ਸ਼ਾਮਲ ਹੋਣ ਲਈ ਕਿਸੇ ਨੂੰ ਵੀ ਵੱਖ ਸੱਦਾ ਨਹੀਂ ਭੇਜਿਆ। ਜਦੋਂ ਸਿੱਧੂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਇਹ ਮਹੱਤਵਪੂਨ ਮੁੱਦਾ ਹੈ। ਉਹ ਇਸ ਨਾਲ ਜੁੜਣ ਲਈ ਤਿਆਰ ਹੋ ਗਏ। ਮੈਂ ਹਰ ਕਿਸੇ ਨੂੰ ਇਸ ਧਰਨੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਹ ਵੀ ਪੜ੍ਹੋ : ਕਾਂਗਰਸ ਉਦੈਪੁਰ 'ਚ ਕਰੇਗੀ ਚਿੰਤਨ ਸ਼ਿਵਰ, ਪ੍ਰਤਾਪ ਸਿੰਘ ਬਾਜਵਾ ਹੋਣਗੇ ਸ਼ਾਮਿਲ ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਨਵਜੋਤ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਪਰ ਨਵਜੋਤ ਸਿੱਧੂ ਇਸ ਤੋਂ ਬਾਅਦ ਕਾਫੀ ਐਕਟਿਵ ਹੋ ਗਏ ਹਨ ਤੇ ਲਗਾਤਾਰ ਭਗਵੰਤ ਮਾਨ ਦੀ ਸਰਕਾਰ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਬਣ ਰਹੇ ਹਨ। power ਗੌਰਤਲਬ ਹੈ ਕਿ ਪੰਜਾਬ ਵਿਚ ਕੋਲੇ ਦੀ ਕਮੀ ਕਾਰਨ ਸੂਬੇ ਭਰ 'ਚ ਬਿਜਲੀ ਕੱਟ ਦੇਖਣ ਨੂੰ ਮਿਲ ਰਹੇ ਹਨ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਬਹੁਤ ਗੰਭੀਰ ਮੁੱਦਾ ਬਣ ਗਿਆ ਹੈ। ਇਸ ਲਈ ਹਰਦਿਆਲ ਕੰਬੋਜ ਨੇ ਥਰਮਲ ਪਲਾਂਟ ਦੇ ਸਾਹਮਣੇ ਹੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ। -PTC News

Related Post