ਨਵਜੋਤ ਸਿੱਧੂ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ

By  Riya Bawa May 9th 2022 07:29 PM -- Updated: May 9th 2022 07:32 PM

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸਿੱਧੂ ਨੇ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਲਈ ਭਗਵੰਤ ਮਾਨ ਨੂੰ ਆਪਣੇ ਪੰਜਾਬ ਮਾਡਲ ਨਾਲ ਸਬੰਧਤ ਕਈ ਸੁਝਾਅ ਦਿੱਤੇ। ਸਿੱਧੂ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਮੀਟਿੰਗ ਕਰੀਬ 50 ਮਿੰਟ ਚੱਲੀ ਅਤੇ ਉਨ੍ਹਾਂ ਨੂੰ ਸੀ.ਐਮ.ਭਗਵੰਤ ਮਾਨ ਵੱਲੋਂ ਵੀ ਕਾਫੀ ਹਾਂ-ਪੱਖੀ ਹੁੰਗਾਰਾ ਮਿਲਿਆ ਅਤੇ ਉਨ੍ਹਾਂ ਨੇ ਸਾਰੇ ਸੁਝਾਅ ਸੁਣੇ। ਨਵਜੋਤ ਸਿੱਧੂ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ ਇਸ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਉਨ੍ਹਾਂ ਸ਼ਰਾਬ ਅਤੇ ਰੇਤ ਮਾਫੀਆ ਸਣੇ ਪੰਜਾਬ ਦੇ ਕਈ ਅਹਿਮ ਮੁੱਦਿਆਂ 'ਤੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਸਿੱਧੂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਿੱਚ ਕੋਈ ਹੰਕਾਰ ਨਹੀਂ ਉਹ ਅੱਜ ਵੀ ਉਸੇ ਤਰ੍ਹਾਂ ਦੇ ਹਨ ਜਿਵੇਂ ਉਹ ਸਾਲਾਂ ਪਹਿਲਾਂ ਸੀ। ਉਨ੍ਹਾਂ ਨੂੰ ਸੀਐਮ ਮਾਨ ਤੋਂ ਬਹੁਤ ਉਮੀਦਾਂ ਹਨ। ਇਹ ਗੱਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸੀਆਂ ਸਨ ਪਰ ਉਨ੍ਹਾਂ ਨੇ ਨਹੀਂ ਸੁਣੀ। ਇਹ ਵੀ ਪੜ੍ਹੋ : ਮਾਛੀਵਾੜਾ 'ਚ ਵਾਪਰਿਆ ਭਿਆਨਕ ਹਾਦਸਾ- ਦੋ ਲੋਕਾਂ ਦੀ ਹੋਈ ਮੌਤ, ਦੋ ਜ਼ਖ਼ਮੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ "ਮੈਂ ਪੰਜਾਬ ਲਈ ਇੱਥੇ ਆਇਆ ਹਾਂ। ਮੁੱਖ ਮੰਤਰੀ 'ਚ ਕੋਈ ਹਉਮੈ ਨਹੀਂ ਹੈ। ਉਹ ਅੱਜ ਵੀ ਉਸੇ ਤਰ੍ਹਾਂ ਹੈ ਜਿਵੇਂ ਉਹ ਸਾਲਾਂ ਪਹਿਲਾਂ ਸੀ। ਉਹ ਬਹੁਤ ਹੀ ਨਿਮਰ ਹੈ। ਬਹੁਤ ਸਾਰੇ ਲੋਕਾਂ ਨੂੰ ਵੀ ਦਰਦ ਹੈ ਜਿਨ੍ਹਾਂ ਨਾਲ ਮੈਂ ਪਿਛਲੇ 7 ਸਾਲਾਂ ਤੋਂ ਲੜ ਰਿਹਾ ਹਾਂ। ਸਿਆਸਤਦਾਨ ਠੇਕੇਦਾਰੀ ਸਿਸਟਮ ਦੇ ਪਿੱਛੇ ਖੜ੍ਹੇ ਹਨ। ਮੇਰੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਪਰ ਮੈਂ ਦੇਖ ਸਕਦਾ ਹਾਂ...ਪੰਜਾਬ ਨੂੰ ਲੁੱਟਣ ਵਾਲੇ ਹੁਣ ਸਮਾਂ ਦੇਖ ਲੈਣਗੇ" ਨਵਜੋਤ ਸਿੱਧੂ ਨੇ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ ਸਿੱਧੂ ਨੇ ਕਿਹਾ ਕਿ ,"ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਠੇਕੇਦਾਰੀ ਵਾਲਾ ਸਿਸਟਮ ਖ਼ਤਮ ਕਰਨ ਤਾਂ ਜੋ ਪੰਜਾਬ ਆਪਣੇ ਪੈਰਾਂ 'ਤੇ ਹੋ ਸਕੇ।" ਸਿੱਧੂ ਨੇ ਮੁੱਖ ਮੰਤਰੀ ਦੀ ਤਾਰੀਫ ਕਰਦੇ ਕਿਹਾ, "ਮੈਂਨੂੰ ਇੰਝ ਲੱਗਾ ਕਿ ਮੈਂ ਮੁੱਖ ਮੰਤਰੀ ਨੂੰ ਨਹੀਂ ਮਿਲਿਆ, ਕਿਉਂਕਿ ਉਸਦੇ ਦਿਲ ਵਿੱਚ ਵੀ ਪੰਜਾਬ ਲਈ ਉਹੀ ਦਰਦ ਹੈ ਜੋ ਮੇਰੇ ਦਿਲ ਵਿੱਚ ਹੈ।" -PTC News

Related Post