Ukraine-Russia war: ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਚੱਲ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਆਪਣੇ ਦੇਸ਼ ਵਾਸੀਆਂ ਨੂੰ ਰੂਸ ਖਿਲਾਫ਼ ਲੜਨ ਦੇ ਨਿਰਦੇਸ਼ ਦਿੱਤੇ ਹਨ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਅਤੇ ਉਨ੍ਹਾਂ ਦੇ ਹਮਰੁਤਬਾ ਰੂਸ ਦੇ ਯੂਕਰੇਨ 'ਤੇ ਹਮਲੇ ਦੇ ਮੱਦੇਨਜ਼ਰ ਪੂਰਬ ਵਿੱਚ ਆਪਣੇ ਸਹਿਯੋਗੀਆਂ ਦੀ ਰੱਖਿਆ ਲਈ ਸਮੂਹ ਦੀ ਪ੍ਰਤੀਕਿਰਿਆ ਫੌਜ ਦਾ ਹਿੱਸਾ ਭੇਜਣ ਲਈ ਸਹਿਮਤ ਹੋ ਗਏ ਹਨ। ਯੂਕਰੇਨ ਵੱਲੋਂ ਮਦਦ ਮੰਗੀ ਗਈ ਸੀ। ਜਿਸ ਤੋਂ ਬਾਅਦ ਨਾਟੋ ਨੇ ਮੀਟਿੰਗ ਕੀਤੀ ਅਤੇ ਸਟੋਲਟਨਬਰਗ ਨੇ ਕਿਹਾ ਕਿ ਨੇਤਾਵਾਂ ਨੇ ਨਾਟੋ ਰਿਸਪਾਂਸ ਫੋਰਸ ਦੇ ਹਿੱਸੇ ਅਤੇ ਇੱਕ ਤੇਜ਼ ਤੈਨਾਤੀ ਯੂਨਿਟ ਭੇਜਣ ਦਾ ਫੈਸਲਾ ਕੀਤਾ ਹੈ। ਨਾਟੋ ਨੇ ਹੁਣ ਇਹ ਤੈਅ ਨਹੀਂ ਕੀਤਾ ਹੈ ਕਿ ਕਿੰਨੀ ਫੌਜ ਭੇਜੀ ਜਾਵੇਗੀ ਪਰ ਨਾਟੋ ਨੇ ਪੁਸ਼ਟੀ ਕੀਤੀ ਹੈ ਕਿ ਤਿੰਨੋਂ ਫੌਜਾਂ - ਥਲ ਸੈਨਾ, ਸਮੁੰਦਰੀ ਸੈਨਾ ਅਤੇ ਏਅਰ ਫੋਰਸ ਸ਼ਾਮਿਲ ਹੋਣਗੀਆਂ। ਐਨਆਰਐਫ ਵਿੱਚ ਫੌਜੀਆ ਦੀ ਗਿਣਤੀ 40,000 ਹੋ ਸਕਦੀ ਹੈ, ਪਰ ਸਟੋਲਟਨਬਰਗ ਦਾ ਕਹਿਣਾ ਹੈ ਕਿ ਨਾਟੋ ਪੂਰੀ ਫੋਰਸ ਤਾਇਨਾਤ ਨਹੀਂ ਕਰੇਗਾ। ਨਾਟੋ ਨੇ ਆਪਣੀ ਸੀਮਤ ਫੋਰਸ ਹੀ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਹ ਵੀ ਪੜ੍ਹੋ:Ukraine Viral Video: ਯੂਕਰੇਨ 'ਚ ਫਸੇ ਵਿਦਿਆਰਥੀਆਂ ਦੀ ਮਦਦ ਲਈ ਫਰਿਸ਼ਤਾ ਬਣ ਆਇਆ ਇਹ ਸਿੱਖ -PTC News