National Herald Case:ਸੋਨੀਆ ਗਾਂਧੀ 21 ਜੁਲਾਈ ਨੂੰ ਈਡੀ ਸਾਹਮਣੇ ਹੋਵੇਗੀ ਪੇਸ਼

By  Pardeep Singh July 11th 2022 05:46 PM

ਨਵੀਂ ਦਿੱਲੀ: ਨੈਸ਼ਨਲ ਹੈਰਾਲਡ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ 21 ਜੁਲਾਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਵੇਗੀ। ਸੋਨੀਆ ਨੂੰ ਇਸ ਤਰੀਕ 'ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਈਡੀ ਦੀ ਟੀਮ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਲਗਾਤਾਰ ਕਈ ਦਿਨ ਪੁੱਛਗਿੱਛ ਕੀਤੀ ਹੈ। ਨੈਸ਼ਨਲ ਹੈਰਾਲਡ ਮਾਮਲੇ 'ਚ ਸੋਨੀਆ ਗਾਂਧੀ ਦੇ ਬੇਟੇ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਤੋਂ ਕਰੀਬ 50 ਘੰਟੇ ਪੁੱਛਗਿੱਛ ਕੀਤੀ ਗਈ। ਦੋਸ਼ ਹੈ ਕਿ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਸੋਸੀਏਟ ਜਰਨਲ ਲਿਮਟਿਡ 'ਤੇ ਕਬਜ਼ਾ ਕਰਨ ਲਈ ਯੰਗ ਇੰਡੀਅਨ ਨਾਂ ਦੀ ਕੰਪਨੀ ਬਣਾਈ ਅਤੇ ਸ਼ੈਲ ਕੰਪਨੀਆਂ ਰਾਹੀਂ ਇਸ ਕੰਪਨੀ 'ਚ ਕਰਜ਼ਾ ਲਿਆ। Sonia Gandhi in hospital due to Covid-related issues; stable ਕਾਂਗਰਸ ਨੇ ਐਸੋਸੀਏਟ ਜਨਰਲ ਲਿਮਟਿਡ ਨੂੰ 90 ਕਰੋੜ ਰੁਪਏ ਦਾ ਕਥਿਤ ਕਰਜ਼ਾ ਦਿੱਤਾ ਸੀ। ਇਹ ਕਰਜ਼ਾ ਕਾਂਗਰਸ ਨੇ ਯੰਗ ਇੰਡੀਅਨ ਨੂੰ ਦਿੱਤਾ ਸੀ ਅਤੇ ਇਸ ਦੇ ਆਧਾਰ 'ਤੇ ਐਸੋਸੀਏਟ ਜਰਨਲ ਲਿਮਟਿਡ ਦੇ ਜ਼ਿਆਦਾਤਰ ਸ਼ੇਅਰ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਗਏ ਸਨ। ਇਲਜ਼ਾਮ ਹੈ ਕਿ 90 ਕਰੋੜ ਰੁਪਏ ਦੇ ਕਰਜ਼ੇ ਦੇ ਬਦਲੇ ਯੰਗ ਇੰਡੀਅਨ ਨੇ ਕਾਂਗਰਸ ਨੂੰ ਸਿਰਫ਼ 50 ਲੱਖ ਰੁਪਏ ਦਿੱਤੇ ਸਨ। ਫਿਲਹਾਲ ਇਸ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਚੱਲ ਰਹੀ ਹੈ। ਇਹ ਵੀ ਪੜ੍ਹੋ;CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ, ਚੰਡੀਗੜ੍ਹ 'ਤੇ ਜਤਾਇਆ ਆਪਣਾ ਹੱਕ -PTC News

Related Post