ਨੈਸ਼ਨਲ ਹੈਰਾਲਡ ਕੇਸ : ED ਨੇ ਦਿੱਲੀ 'ਚ ਅਖ਼ਬਾਰ ਦੇ ਮੁੱਖ ਦਫਤਰ ਸਣੇ ਕਈ ਥਾਈਂ ਕੀਤੀ ਛਾਪੇਮਾਰੀ

By  Ravinder Singh August 2nd 2022 01:49 PM

ਨਵੀਂ ਦਿੱਲੀ : ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਾਲਡ ਅਖ਼ਬਾਰ ਦੇ ਦਿੱਲੀ ਦਫਤਰ ਸਣੇ 12 ਥਾਵਾਂ ਉਤੇ ਛਾਪੇਮਾਰੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਆਪਣੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਦਿੱਲੀ ਦੇ ਬਹਾਦਰਸ਼ਾਹ ਜ਼ਫਰ ਮਾਰਗ ਸਥਿਤ ਹੈਰਾਲਡ ਹਾਊਸ ਸਮੇਤ 12 ਥਾਵਾਂ ਉਤੇ ਛਾਪੇਮਾਰੀ ਕਰ ਕੇ ਤਲਾਸ਼ੀ ਲਈ ਜਾਣਕਾਰੀ ਮੁਤਾਬਕ ਈਡੀ ਨੇ ਕਾਂਗਰਸ ਪਾਰਟੀ ਦੀ ਮਲਕੀਅਤ ਵਾਲੇ ਨੈਸ਼ਨਲ ਹੈਰਾਲਡ ਅਖ਼ਬਾਰ ਦੇ ਮੁੱਖ ਦਫਤਰ ਸਮੇਤ ਇਕ ਦਰਜਨ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਨੈਸ਼ਨਲ ਹੈਰਾਲਡ ਕੇਸ : ED ਨੇ ਦਿੱਲੀ 'ਚ ਅਖ਼ਬਾਰ ਦੇ ਮੁੱਖ ਦਫਤਰ ਸਣੇ ਕਈ ਥਾਈਂ ਕੀਤੀ ਛਾਪੇਮਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਚਲਾਈ ਜਾ ਰਹੀ ਹੈ। ਇਹ ਛਾਪੇਮਾਰੀ ਈਡੀ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਮਨੀ ਲਾਂਡਰਿੰਗ ਦੇ ਇਸ ਮਾਮਲੇ ਨਾਲ ਸਬੰਧਤ ਹੋਰ ਸਬੂਤ ਇਕੱਠੇ ਕੀਤੇ ਜਾ ਸਕਦੇ ਹਨ। ਜਾਂਚ ਏਜੰਸੀ ਦੇ ਅਧਿਕਾਰੀਆਂ ਨੇ ਕੇਂਦਰੀ ਦਿੱਲੀ ਦੇ ਆਈਟੀਓ ਬਹਾਦੁਰ ਸ਼ਾਹ ਜ਼ਫ਼ਰ ਮਾਰਗ ਉਤੇ ਸਥਿਤ 'ਹੈਰਾਲਡ ਹਾਊਸ' ਦਫ਼ਤਰ ਦੀ ਵੀ ਤਲਾਸ਼ੀ ਲਈ ਹੈ। ਨੈਸ਼ਨਲ ਹੈਰਾਲਡ ਕੇਸ : ED ਨੇ ਦਿੱਲੀ 'ਚ ਅਖ਼ਬਾਰ ਦੇ ਮੁੱਖ ਦਫਤਰ ਸਣੇ ਕਈ ਥਾਈਂ ਕੀਤੀ ਛਾਪੇਮਾਰੀਇਸ ਦਾ ਪਤਾ ਐਸੋਸੀਏਟਿਡ ਜਰਨਲਜ਼ ਲਿਮਟਿਡ ਦੇ ਨਾਂ 'ਤੇ ਰਜਿਸਟਰਡ ਹੈ, ਜੋ ਅਖਬਾਰ ਪ੍ਰਕਾਸ਼ਿਤ ਕਰਦਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਅਖ਼ਬਾਰ ਮਾਮਲੇ 'ਚ ਪੁੱਛਗਿੱਛ ਦੇ ਤੀਜੇ ਦੌਰ ਵਿੱਚ ਪਿਛਲੇ ਹਫ਼ਤੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਕਰੀਬ ਤਿੰਨ ਘੰਟੇ ਤੱਕ ਪੁੱਛਗਿੱਛ ਕੀਤੀ। ਈਡੀ ਨੇ ਮੰਗਲਵਾਰ ਨੂੰ ਵੀ ਸੋਨੀਆ ਗਾਂਧੀ ਤੋਂ ਪੁੱਛਗਿੱਛ ਕੀਤੀ ਸੀ। ਉਹ ਆਪਣੀ ਧੀ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਈਡੀ ਦਫ਼ਤਰ ਪਹੁੰਚੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਨੈਸ਼ਨਲ ਹੈਰਾਲਡ ਅਖ਼ਬਾਰ ਤੇ ਜਾਂਚ ਅਧੀਨ ਕੰਪਨੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਕਰੀਬ 30 ਸਵਾਲਾਂ 'ਤੇ ਸੋਨੀਆ ਗਾਂਧੀ ਤੋਂ ਜਵਾਬ ਮੰਗਿਆ ਗਿਆ। ਨੈਸ਼ਨਲ ਹੈਰਾਲਡ ਕੇਸ : ED ਨੇ ਦਿੱਲੀ 'ਚ ਅਖ਼ਬਾਰ ਦੇ ਮੁੱਖ ਦਫਤਰ ਸਣੇ ਕਈ ਥਾਈਂ ਕੀਤੀ ਛਾਪੇਮਾਰੀਹੈਰਾਲਡ ਹਾਊਸ ਅਖ਼ਬਾਰ ਤੇ ਇਸਦੇ ਪ੍ਰਕਾਸ਼ਕ ਐਸੋਸੀਏਟ ਜਰਨਲਜ਼ ਲਿਮਟਿਡ (ਏਜੇਐਲ) ਦੇ ਰਜਿਸਟਰਡ ਦਫਤਰ ਵਿਖੇ ਬਾਰੀਕੀ ਨਾਲ ਤਲਾਸ਼ੀ ਲਈ ਗਈ। ਜੋ ਕਿ ਗਾਂਧੀ ਪਰਿਵਾਰ ਦੀ ਮਲਕੀਅਤ ਵਾਲੀ ਫਰਮ ਯੰਗ ਇੰਡੀਅਨ ਦੁਆਰਾ ਇਸ ਦੀ ਪ੍ਰਾਪਤੀ ਲਈ ਈਡੀ ਦੁਆਰਾ ਜਾਂਚ ਅਧੀਨ ਹੈ। ਇਹ ਛਾਪੇਮਾਰੀ ਈਡੀ ਵੱਲੋਂ ਇਸ ਮਾਮਲੇ ਦੇ ਸਬੰਧ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਤਿੰਨ ਦਿਨਾਂ ਤੱਕ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ। ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਦੀ ਦਿੱਤੀ ਛੋਟ

Related Post