23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡ

By  Joshi December 22nd 2017 12:26 PM

Nagar Kirtan Punjab: 23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡ ਜਲੰਧਰ: ਸਿੱਖ ਕੌਮ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ 23 ਦਸੰਬਰ ਨੂੰ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚਰਚਾ ਸੀ ਕਿ ਨਗਰ ਕੀਰਤਨ ਦਾ ਆਯੋਜਨ ਜਾਂ ਤਾਂ 23 ਦਸੰਬਰ ਜਾਂ ਫਿਰ 2 ਜਨਵਰੀ ਨੂੰ ਕੀਤਾ ਜਾ ਸਕਦਾ ਹੈ। ਇਸ ਬਾਰੇ 'ਚ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਮੀਟਿੰਗ ਹੋਈ ਜੋ ਕਿ ਕਾਫੀ ਦੇਰ ਤੱਕ ਚੱਲੀ ਸੀ। Nagar Kirtan Punjab: 23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡNagar Kirtan Punjab: 23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡ:  ਇਸ ਬਾਰੇ 'ਚ ਕਈਆਂ ਦਾ ਤਰਕ ਸੀ ਕਿ ਇਸ ਸ਼ਹੀਦੀਆਂ ਦਾ ਹਫਤਾ ਹੈ ਅਜਿਹੇ 'ਚ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਆਯੋਜਿਤ ਕਰਨਾ ਉਚਿਤ ਨਹੀਂ ਹੈ। ਪਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵਲੋਂ ਹੋਏ ਆਦੇਸ਼ 'ਤੇ ਨਗਰ ਕੀਰਤਨ ਦਾ ਆਯੋਜਨ 23 ਦਸੰਬਰ ਨੂੰ ਕੀਤੇ ਜਾਣ ਦਾ ਫੈਸਲਾ ਹੋਇਆ ਸੀ, ਜਿਸ 'ਚ ਸਾਰਿਆਂ ਦੀ ਇਸ 'ਤੇ ਸਹਿਮਤੀ ਬਣੀ ਹੈ। Nagar Kirtan Punjab: 23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡNagar Kirtan Punjab: 23 ਦਸੰਬਰ ਨੂੰ ਨਗਰ ਕੀਰਤਨ ਦੌਰਾਨ ਨਹੀਂ ਵੱਜਣਗੇ ਬੈਂਡ: ਇਸ ਤੋਂ ਇਲਾਵਾ ਬੈਠਕ 'ਚ ਲਏ ਗਏ ਫੈਸਲੇ ਅਨੁਸਾਰ, ਨਗਰ ਕੀਰਤਨ 'ਚ ਤਾਂ ਨਾਂ ਬੈਂਡ-ਵਾਜੇ ਆਤਿਸ਼ਬਾਜ਼ੀ ਅਤੇ ਸੰਗਤਾਂ ਨੂੰ ਮਿੱਠੇ ਵਿਅੰਜਨਾਂ ਦਾ ਲੰਗਰ ਲਾਉਣ ਤੋਂ ਵੀ ਮਨਾਹੀ ਕੀਤੀ ਗਈ ਹੈ। —PTC News

Related Post