ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ 'ਤੇ ਮਧੂ ਮੱਖੀਆਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 15ਵੇਂ ਸੀਜ਼ਨ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਮੈਦਾਨ ਵਿਚ ਅਭਿਆਸ ਰਾਹੀਂ ਪਸੀਨਾ ਵਹਾਅ ਰਹੀ ਮੁੰਬਈ ਇੰਡੀਅਨਜ਼ ਉਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਲੇਟ ਕੇ ਆਪਣੇ-ਆਪ ਨੂੰ ਬਚਾਇਆ। ਇਸ ਵਿਚਕਾਰ ਹਜ਼ਾਰਾਂ ਦੀ ਗਿਣਤੀ ਵਿੱਚ ਮਧੂ ਮੈਦਾਨ ਉਤੇ ਉਡ ਰਹੀਆਂ ਸਨ, ਜਿਸ ਕਾਰਨ ਖਿਡਾਰੀਆਂ ਦਾ ਅਭਿਆਸ ਵੀ ਪ੍ਰਭਾਵਿਤ ਹੋਇਆ।
ਲਗਾਤਾਰ ਛੇ ਮੈਚ ਹਾਰਨ ਤੋਂ ਬਾਅਦ, ਇੱਕ ਹੋਰ ਹਾਰ ਦਾ ਮਤਲਬ ਟੂਰਨਾਮੈਂਟ ਦੇ ਪਲੇਆਫ ਦਾ ਅੰਤ ਹੋਵੇਗਾ। ਇਸ ਕਰੋ ਜਾਂ ਮਰੋ ਮੈਚ ਤੋਂ ਪਹਿਲਾਂ ਟੀਮ ਨੂੰ ਖੂਬ ਪਸੀਨਾ ਵਹਾਉਂਦੇ ਦੇਖਿਆ ਗਿਆ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਗੱਲ ਨੂੰ ਟੀਮ ਵੱਲੋਂ ਖੁਦ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਮੁੰਬਈ ਇੰਡੀਅਨਜ਼ ਦੀ ਤਰਫੋਂ ਵੀਡੀਓ ਸ਼ੇਅਰ ਕਰ ਕੇ ਸਾਰਿਆਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਗਿਆ ਕਿ ਇਹ ਘਟਨਾ ਵਾਪਰਨ 'ਤੇ ਟੀਮ ਦੇ ਖਿਡਾਰੀਆਂ ਨੇ ਕਿੰਨੀ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ।