ਮੁਕੁਲ ਰੋਹਤਗੀ ਦੂਜੀ ਵਾਰ ਬਣਨਗੇ ਅਟਾਰਨੀ ਜਨਰਲ

By  Ravinder Singh September 13th 2022 03:08 PM -- Updated: September 13th 2022 03:11 PM

ਨਵੀਂ ਦਿੱਲੀ : ਕੇਕੇ ਵੇਣੂਗੋਪਾਲ ਦੇ ਅਹੁਦਾ ਛੱਡਣ ਮਗਰੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਭਾਰਤ ਦੇ 14ਵੇਂ ਅਟਾਰਨੀ ਜਨਰਲ ਵਜੋਂ ਨਿਯੁਕਤ ਕੀਤਾ ਜਾਣਾ ਤੈਅ ਹੈ। ਜੂਨ 2014 ਤੋਂ ਜੂਨ 2017 ਵਿਚਕਾਰ ਪਹਿਲੀ ਵਾਰ ਇਸ ਅਹੁਦੇ ਉਪਰ ਰਹਿਣ ਮਗਰੋਂ ਰੋਹਤਗੀ ਦਾ ਏਜੀ ਵਜੋਂ ਇਹ ਦੂਜਾ ਕਾਰਜਕਾਲ ਹੋਵੇਗਾ। ਮੁਕੁਲ ਰੋਹਤਗੀ ਨੂੰ ਦੇਸ਼ ਦਾ ਅਗਲਾ ਅਤੇ 14ਵਾਂ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 1 ਅਕਤੂਬਰ ਤੋਂ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨਗੇ। ਰੋਹਤਗੀ ਕੇਕੇ ਵੇਣੂਗੋਪਾਲ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਮੁਕੁਲ ਰੋਹਤਗੀ ਦੂਜੀ ਵਾਰ ਬਣਨਗੇ ਅਟਾਰਨੀ ਜਨਰਲ ਰੋਹਤਗੀ ਨੂੰ ਇਸ ਤੋਂ ਪਹਿਲਾਂ ਜੂਨ 2014 ਵਿਚ ਵੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਜੂਨ 2017 ਤੱਕ ਸੇਵਾ ਕੀਤੀ ਸੀ। ਵੇਣੂਗੋਪਾਲ ਨੇ ਹਾਲ ਹੀ ਵਿਚ ਸੁਪਰੀਮ ਕੋਰਟ ਨੂੰ ਸੰਕੇਤ ਦਿੱਤੇ ਸਨ ਕਿ ਉਹ 30 ਸਤੰਬਰ ਤੋਂ ਬਾਅਦ ਅਹੁਦਾ ਨਹੀਂ ਸੰਭਾਲਣਗੇ। ਇਸ ਸਾਲ ਜੂਨ ਦੇ ਅੰਤ ਵਿਚ ਏਜੀ ਵੇਣੂਗੋਪਾਲ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ। ਇਸ ਐਕਸਟੈਂਸ਼ਨ ਦੀ ਮਿਆਦ 30 ਸਤੰਬਰ ਨੂੰ ਖਤਮ ਹੋਣ ਵਾਲੀ ਹੈ। ਵੇਣੂਗੋਪਾਲ ਨੇ ਪਿਛਲੇ ਹਫ਼ਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੂੰ ਦੱਸਿਆ ਸੀ ਕਿ ਉਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖ਼ਤਮ ਹੋ ਰਿਹਾ ਹੈ। ਇਹ ਵੀ ਪੜ੍ਹੋ : ਰਾਣੀ ਨਹੀਂ ਬਣਨਾ ਚਾਹੁੰਦੀ ਸੀ, ਸਮੇਂ ਨੇ ਬਣਾ ਦਿੱਤਾ, ਜਾਣੋ ਮਹਾਰਾਣੀ ਐਲਿਜ਼ਾਬੈਥ ਦੀ ਲੰਬੀ ਉਮਰ ਦਾ ਰਾਜ਼! ਮੁਕੁਲ ਰੋਹਤਗੀ ਨੇ ਮੁੰਬਈ ਦੇ ਗਵਰਨਮੈਂਟ ਲਾਅ ਕਾਲਜ ਤੋਂ ਕਾਨੂੰਨ ਦੀ ਡਿਗਰੀ ਕੀਤੀ ਹੈ ਅਤੇ ਕਾਲਜ ਦੇ ਠੀਕ ਹੋਣ ਤੋਂ ਬਾਅਦ ਲਾਅ ਦੀ ਪ੍ਰੈਕਟਿਸ ਕਰਨ ਲੱਗੇ। ਉਨ੍ਹਾਂ ਨੇ 1993 ਵਿਚ ਦਿੱਲੀ ਹਾਈ ਕੋਰਟ ਵੱਲੋਂ ਇਕ ਸੀਨੀਅਰ ਵਕੀਲ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਸੀ ਅਤੇ ਬਾਅਦ ਵਿਚ 1999 ਵਿਚ ਭਾਰਤ ਦੇ ਵਧੀਕ ਸਾਲੀਸਿਟਰ ਜਨਰਲ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ। ਅਟਾਰਨੀ ਜਨਰਲ ਦੇਸ਼ ਦਾ ਸਿਖ਼ਰ ਦਾ ਕਾਨੂੰਨ ਅਧਿਕਾਰੀ ਤੇ ਕੇਂਦਰ ਸਰਕਾਰ ਦਾ ਮੁੱਖ ਕਾਨੂੰਨੀ ਸਲਾਹਕਾਰ ਹੈ। ਜੋ ਸੁਪਰੀਮ ਕੋਰਟ ਵਿਚ ਅਹਿਮ ਮਾਮਲਿਆਂ ਵਿਚ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ। ਅਟਾਰਨੀ ਜਨਰਲ ਸਰਕਾਰ ਦਾ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਹੈ। -PTC News ਇਹ ਵੀ ਪੜ੍ਹੋ : ਰਾਣੀ ਨਹੀਂ ਬਣਨਾ ਚਾਹੁੰਦੀ ਸੀ, ਸਮੇਂ ਨੇ ਬਣਾ ਦਿੱਤਾ, ਜਾਣੋ ਮਹਾਰਾਣੀ ਐਲਿਜ਼ਾਬੈਥ ਦੀ ਲੰਬੀ ਉਮਰ ਦਾ ਰਾਜ਼!

Related Post