ਰਿਲਾਇੰਸ ਨਾ ਤਾਂ ਕੰਟਰੈਕਟ ਫਾਰਮਿੰਗ ਕਰਦੀ ਹੈ ਅਤੇ ਨਾ ਹੀ ਕਰਵਾਉਂਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਯੋਜਨਾ : Reliance
ਚੰਡੀਗੜ੍ਹ: ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਸਿੱਖਰ 'ਤੇ ਹੈ ,ਓਥੇ ਹੀ ਦੂਜੇ ਪਾਸੇ ਰਿਲਾਇੰਸ ਇੰਡਸਟਰੀ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਲਿਮਟਿਡ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸਰਕਾਰ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ ਦੀਆਂ ਗੈਰ ਕਾਨੂੰਨੀ ਘਟਨਾਵਾਂ ’ਤੇ ਤੁਰੰਤ ਰੋਕ ਲਗਾਉਣ ਲਈ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਕਿਸਾਨਾਂ ਅੱਗੇ ਗੋਡੇ ਟੇਕ ਦਿੱਤੇ ਹਨ। [caption id="attachment_463195" align="aligncenter"] ਰਿਲਾਇੰਸ ਨਾ ਤਾਂ ਕੰਟਰੈਕਟ ਫਾਰਮਿੰਗ ਕਰਦੀ ਹੈ ਅਤੇ ਨਾ ਹੀ ਕਰਵਾਉਂਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਯੋਜਨਾ : Reliance[/caption] Farmers Protest :ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਅੱਜ 7ਵੇਂ ਗੇੜ ਦੀ ਹੋਵੇਗੀ ਮੀਟਿੰਗ ਇਸ ਦੌਰਾਨ ਕਿਸਾਨੀ ਅੰਦੋਲਨ ਤੋਂ ਡਰਦਿਆਂ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੇ ਆਪਣਾ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ ਹੈ। ਰਿਲਾਇੰਸ ਨੇ ਖੇਤੀ ਕਾਨੂੰਨਾਂ ਬਾਰੇ ਕਿਹਾ ਹੈ ਕਿ ਵਰਤਮਾਨ ਵਿਚ ਜਿਨ੍ਹਾਂ ਤਿੰਨ ਖੇਤੀ ਕਾਨੂੰਨਾਂ ’ਤੇ ਬਹਿਸ ਚੱਲ ਰਹੀ ਹੈ, ਉਨ੍ਹਾਂ ਵਿਚ ਰਿਲਾਇੰਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਨਾਲ ਉਸਨੂੰ ਇਸਦਾ ਲਾਭ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦਾ ਨਾਮ ਜੋੜਨ ਦਾ ਉਦੇਸ਼ ਸਾਡੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਉਣਾ ਹੈ। [caption id="attachment_463194" align="aligncenter"] ਰਿਲਾਇੰਸ ਨਾ ਤਾਂ ਕੰਟਰੈਕਟ ਫਾਰਮਿੰਗ ਕਰਦੀ ਹੈ ਅਤੇ ਨਾ ਹੀ ਕਰਵਾਉਂਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਯੋਜਨਾ : Reliance[/caption] ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਾ ਤਾਂ ਰਿਲਾਇੰਸ ਜਾਂ ਰਿਲਾਇੰਸ ਦੀ ਸਹਾਇਕ ਕਿਸੇ ਵੀ ਕੰਪਨੀ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੰਜਾਬ ਜਾਂ ਹਰਿਆਣਾ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਾਰਪੋਰੇਟ’ ਜਾਂ ‘ਕੰਟਰੈਕਟ’ ਖੇਤੀ ਲਈ ਖੇਤੀਬਾੜੀ ਵਾਲੀ ਜ਼ਮੀਨ ਖਰੀਦੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ‘ਕੰਟਰੈਕਟਫਾਰਮਿੰਗ ਦੀ ਇਸਦੀ ਕੋਈ ਯੋਜਨਾ ਨਹੀਂ। ਕੰਪਨੀ ਨੇ ਕਿਹਾ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੇ ਲਾਭ ਲਈ ਕਿਸਾਨਾਂ ਦੀ ਸਹਾਇਤਾ ਕਰੇਗੀ। [caption id="attachment_463196" align="aligncenter"] ਰਿਲਾਇੰਸ ਨਾ ਤਾਂ ਕੰਟਰੈਕਟ ਫਾਰਮਿੰਗ ਕਰਦੀ ਹੈ ਅਤੇ ਨਾ ਹੀ ਕਰਵਾਉਂਦੀ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਯੋਜਨਾ : Reliance[/caption] ਪੜ੍ਹੋ ਹੋਰ ਖ਼ਬਰਾਂ : 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ ਉਨ੍ਹਾਂ ਕਿਹਾ ਕਿ 130 ਕਰੋੜ ਭਾਰਤੀਆਂ ਦਾ ਪੇਟ ਭਰਨ ਵਾਲੇ ਕਿਸਾਨ ਅੰਨਦਾਤਾ ਹਨ ਅਤੇ ਉਨ੍ਹਾਂ ਦਾ ਅਸੀਂ ਸਨਮਾਨ ਕਰਦੇ ਹਾਂ। ਕਿਸਾਨਾਂ ਦੀਆਂ ਸੇਵਾਵਾਂ ਦੇ ਗਾਹਕ ਹੋਣ ਦੇ ਨਾਤੇ ਅਸੀਂ ਇਕ ਨਵੇਂ ਭਾਰਤ ਵਿਚ ਸਾਂਝਾ ਖੁਸ਼ਹਾਲ, ਬਰਾਬਰ ਦੀ ਹਿੱਸੇਦਾਰੀ, ਸਮਾਵੇਸ਼ੀ ਵਿਕਾਸ ਦੇ ਅਧਾਰ ’ਤੇ ਕਿਸਾਨਾਂ ਨਾਲ ਇਕ ਮਜ਼ਬੂਤ ਅਤੇ ਬਰਾਬਰ ਹਿੱਸੇਦਾਰੀ ਵਿਚ ਵਿਸ਼ਵਾਸ ਰੱਖਦੇ ਹਾਂ। ਇਸ ਲਈ ਰਿਲਾਇੰਸ ਅਤੇ ਉਸਦੇ ਸਹਿਯੋਗੀ ਸਖ਼ਤ ਮਿਹਨਤ, ਕਲਪਨਾਸ਼ੀਲਤਾ ਅਤੇ ਸਮਰਪਣ ਨਾਲ ਪੈਦਾ ਕੀਤੀ ਗਈ ਉਨ੍ਹਾਂ ਦੀ ਉਪਜ ਦਾ ਕਿਸਾਨਾਂ ਨੂੰ ਉਚਿਤ ਅਤੇ ਲਾਭਦਾਇਕ ਮੁੱਲ ਮਿਲੇ, ਇਸ ਦਾ ਪੂਰਾ ਸਮਰਥਨ ਕਰਦੇ ਹਾਂ। -PTCNews