ਮੁਕੇਸ਼ ਅੰਬਾਨੀ ਨੇ ਦੁਬਈ ਦੀ ਸਭ ਤੋਂ ਮਹਿੰਗੀ ਜਾਇਦਾਦ ਖਰੀਦਣ ਦਾ ਤੋੜਿਆ ਰਿਕਾਰਡ

By  Jasmeet Singh October 19th 2022 05:09 PM -- Updated: October 19th 2022 05:27 PM

ਦੁਬਈ, 19 ਅਕਤੂਬਰ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਾਇਦਾਦ ਖਰੀਦੀ ਹੈ। ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਮੁਕੇਸ਼ ਅੰਬਾਨੀ ਨੇ ਪਿਛਲੇ ਹਫਤੇ ਕੁਵੈਤੀ ਕਾਰੋਬਾਰੀ ਮੁਹੰਮਦ ਅਲਸ਼ਾਇਆ ਦੇ ਪਰਿਵਾਰ ਤੋਂ ਲਗਭਗ 1353 ਕਰੋੜ ਰੁਪਏ ਤੋਂ ਵੱਧ ਰਕਮ 'ਚ ਪਾਮ ਜੁਮੇਰਾਹ ਮਹਿਲ ਖਰੀਦਿਆ ਸੀ।




ਦੁਬਈ ਲੈਂਡ ਡਿਪਾਰਟਮੈਂਟ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਸੌਦੇ ਦੇ ਵੇਰਵੇ ਦਿੱਤੇ। ਰਿਲਾਇੰਸ ਅਤੇ ਅਲਸ਼ਾਇਆ ਦੇ ਪ੍ਰਤੀਨਿਧੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦੇਈਏ ਕਿ ਕੁਵੈਤ ਦੇ ਦਿੱਗਜ ਕਾਰੋਬਾਰੀ ਅਲਸ਼ਯਾ ਗਰੁੱਪ ਕੋਲ ਸਟਾਰਬਕਸ, ਐਚਐਂਡਐਮ ਅਤੇ ਵਿਕਟੋਰੀਆ ਸੀਕਰੇਟ ਸਮੇਤ ਰਿਟੇਲ ਬ੍ਰਾਂਡਾਂ ਦੀਆਂ ਸਥਾਨਕ ਫਰੈਂਚਾਇਜ਼ੀ ਹਨ।



ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 6,97,273 ਕਰੋੜ ਰੁਪਏ ਤੋਂ ਵੱਧ ਹੈ। ਉਹ ਏਸ਼ੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹਨ।



ਬਲੂਮਬਰਗ ਦੀ ਰਿਪੋਰਟ ਮੁਤਾਬਕ ਦੁਬਈ ਵਿੱਚ ਅੰਬਾਨੀ ਦੇ ਇਸ ਨਵੇਂ ਮਹਿਲ ਦੀ ਖਰੀਦਾਰੀ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਵੀ ਉਨ੍ਹਾਂ 663 ਕਰੋੜ ਰੁਪਏ ਦੇ ਖਰਚ ਨਾਲ ਇੱਕ ਘਰ ਖਰੀਦਿਆ ਸੀ ਜੋ ਕਿ ਹੁਣ ਤੱਕ ਦੀ ਦੁਬਈ ਦੀ ਸਭ ਤੋਂ ਮਹਿੰਗੀ ਪ੍ਰੋਪਰਟੀ ਦੀ ਵਿਕਰੀ ਸੀ।



ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ



ਦੱਸ ਦੇਈਏ ਕਿ ਰਿਲਾਇੰਸ ਨੇ ਯੂਕੇ ਦੇ ਮਸ਼ਹੂਰ ਕੰਟਰੀ ਕਲੱਬ ਸਟੋਕ ਪਾਰਕ ਨੂੰ ਖਰੀਦਣ ਲਈ ਪਿਛਲੇ ਸਾਲ 655 ਕਰੋੜ ਰੁਪਏ ਖਰਚ ਕੀਤੇ ਸਨ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਨਿਊਯਾਰਕ ਵਿੱਚ ਵੀ ਜਾਇਦਾਦ ਦੀ ਤਲਾਸ਼ ਕਰ ਰਹੇ ਹਨ।


-PTC News

Related Post