ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਨੂੰ ਲੈ ਕੇ ਐਮਪੀ ਔਜਲਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ

By  Ravinder Singh April 4th 2022 02:06 PM

ਨਵੀਂ ਦਿੱਲੀ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੜਕੀ ਆਵਾਜਾਈ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਨੈਸ਼ਨਲ ਹਾਈਵੇ-3 ਉਤੇ ਬਲੈਕ ਸਪਾਟ ਫਿਕਸਿੰਗ ਤਹਿਤ ਚੱਲ ਰਹੇ ਕਾਰਜਾਂ ਲਈ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ ਅਤੇ ਲਿਖਤ ਤੌਰ ਉਤੇ ਹੋਰ ਮੰਗਾਂ ਰੱਖੀਆਂ। ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਨੂੰ ਲੈ ਕੇ ਐਮਪੀ ਔਜਲਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ ਨਿਤਿਨ ਗਡਕਰੀ ਕੋਲ ਪ੍ਰਸਤਾਵ ਰੱਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਈਪਾਸ ਅਤੇ ਨਾਲ ਲੱਗਦੇ ਸਾਰੇ ਮਾਰਗਾਂ ਉੱਪਰ ਬਣਾਏ ਜਾ ਰਹੇ ਪੁਲ ਪਿੱਲਰਾਂ ਵਾਲੇ ਬਣਾਏ ਜਾਣ। ਮਾਨਾਵਾਲਾ ਤੋਂ ਗੋਲਡਨ ਗੇਟ ਤੱਕ ਜਿਵੇਂ ਕਿ ਦਬੁਰਜੀ, ਡ੍ਰੀਮ ਸਿਟੀ, ਐਕਸਪ੍ਰੈਸ ਵੇਅ-ਹਾਈਵੇ 354-ਰਿੰਗ ਰੋਡ ਇੰਟਰਚੇਂਜ ਤੋਂ ਸ਼ਹਿਰ ਵੱਲ ਸਭ ਪੁਲ, ਬਾਈਪਾਸ ਤੋਂ ਲੋਹਾਰਕਾ ਵੱਲ ਸਲਿਪ ਰੋਡ ਆਦਿ; RE panel/ਮਿੱਟੀ ਵਾਲੇ ਪੁਲਾਂ ਦੀ ਬਜਾਏ ਪਿੱਲਰ ਵਾਲੇ ਪੁਲ ਬਣਾਉਣ ਦੇ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਨਿਤਿਨ ਗਡਕਰੀ ਨੇ ਭਰੋਸਾ ਦਿੱਤਾ ਕਿ ਸਾਰੇ ਵਿਕਾਸ ਕਾਰਜ ਸਹੀ ਤਰੀਕੇ ਨਾਲ ਕਰਵਾਏ ਜਾਣਗੇ। ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਨੂੰ ਲੈ ਕੇ ਐਮਪੀ ਔਜਲਾ ਨੇ ਗਡਕਰੀ ਨਾਲ ਕੀਤੀ ਮੁਲਾਕਾਤਸ਼ਹਿਰ ਤੋਂ ਏਅਰਪੋਰਟ ਤੱਕ ਐਲੀਵੇਟਡ ਸੜਕ ਦੇ ਕੰਮ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਲਈ ਵੀ ਬੇਨਤੀ ਕੀਤੀ। ਇਸ ਦੇ ਨਾਲ ਅੰਮ੍ਰਿਤਸਰ ਬਾਈਪਾਸ ਉਤੇ ਲਾਈਟਾਂ ਤੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ਦੀ ਰਿਪੇਅਰ ਆਦਿ ਦੇ ਵਿਕਾਸ ਕਾਰਜਾਂ ਨੂੰ ਵੀ ਜਲਦ ਆਰੰਭ ਕਰਵਾਉਣ ਲਈ ਤਜਵੀਜ਼ ਰੱਖੀ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮੀਟਿੰਗ ਕਾਫੀ ਹਾਂਪੱਖੀ ਰਹੀ। ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਨੂੰ ਲੈ ਕੇ ਐਮਪੀ ਔਜਲਾ ਨੇ ਗਡਕਰੀ ਨਾਲ ਕੀਤੀ ਮੁਲਾਕਾਤਗਡਕਰੀ ਨੇ ਸਾਰੇ ਕਾਰਜਾਂ ਨੂੰ ਸਕਾਰਾਤਮਕ ਤੌਰ 'ਤੇ ਆਰੰਭ ਅਤੇ ਪੂਰਾ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਕੇਂਦਰੀ ਮੰਤਰੀ ਵੀ ਕੇ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੰਸਦ ਮੈਂਬਰ ਸੀ.ਪੀ ਜੋਸ਼ੀ ਅਤੇ ਸਾਥੀ ਮੌਜੂਦ ਸਨ। ਇਹ ਵੀ ਪੜ੍ਹੋ : ਫ਼ਸਲ ਦੀ ਲਿਫਟਿੰਗ ਤੇ ਕਿਸਾਨਾਂ ਨੂੰ ਅਦਾਇਗੀ 'ਚ ਦੇਰੀ ਨਾ ਹੋਵੇ : ਭਗਵੰਤ ਸਿੰਘ ਮਾਨ

Related Post