ਮੋਗਾ ਦੇ ਪਿੰਡ ਭਾਗੀਕੇ 'ਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ

By  Shanker Badra September 24th 2019 01:38 PM

ਮੋਗਾ ਦੇ ਪਿੰਡ ਭਾਗੀਕੇ 'ਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ:ਮੋਗਾ : ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਂਨ ਪੈਂਦੇ ਪਿੰਡ ਭਾਗੀਕੇ ਵਿੱਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਸ਼ਮਸ਼ੇਰ ਸਿੰਘ ਉਰਫ ਰਾਜੂ ਵਜੋਂ ਹੋਈ ਹੈ। [caption id="attachment_342989" align="aligncenter"]Moga village Bhagike Youth suicide by with a tree ਮੋਗਾ ਦੇ ਪਿੰਡ ਭਾਗੀਕੇ 'ਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਮਿਲੀ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਉਰਫ ਰਾਜੂ ਪਤੋ ਪਿੰਡ ਦਾ ਰਹਿਣ ਵਾਲਾ ਹੈ ਅਤੇ ਕਰੀਬ ਇੱਕ ਸਾਲ ਤੋਂ ਭਾਗੀਕੇ 'ਚ ਆਪਣੇ ਸਹੁਰੇ ਪਰਿਵਾਰ 'ਚ ਰਹਿ ਰਿਹਾ ਸੀ।ਉਹ ਸ਼ਰਾਬ ਪੀਣ ਦਾ ਆਦੀ ਸੀ।ਦੱਸਿਆ ਜਾਂਦਾ ਹੈ ਕਿ ਉਹ ਬੀਤੇ ਦਿਨ ਘਰੋਂ ਆਪਣੇ ਪਿੰਡ ਜਾਣ ਲਈ ਕਹਿ ਕੇ ਗਿਆ ਸੀ ਪਰ ਪਿੰਡ ਨਹੀਂ ਪਹੁੰਚਿਆ ਅਤੇ ਸਵੇਰੇ ਉਹ ਸੜਕ ਕੰਢੇ 'ਤੇ ਲਟਕਿਆ ਹੋਇਆ ਮਿਲਿਆ ਹੈ। [caption id="attachment_342987" align="aligncenter"]Moga village Bhagike Youth suicide by with a tree ਮੋਗਾ ਦੇ ਪਿੰਡ ਭਾਗੀਕੇ 'ਚ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ[/caption] ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -PTCNews

Related Post