ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮਿਲੇ ਮੋਬਾਇਲ, ਮਾਮਲਾ ਦਰਜ

By  Riya Bawa July 8th 2022 11:48 AM

ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਵਿਚੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅੱਜ ਪੰਜਾਬ ਸਰਕਾਰ ਨੇ ਹੁਣ ਸਖ਼ਤ ਐਕਸ਼ਨ ਲਿਆ ਹੈ। ਅੱਜ ਅਤਿ ਸੁਰੱਖਿਆ ਮੰਨੀ ਜਾਂਦੀ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ 'ਚੋਂ ਬਾਹਰੀ ਕੰਧ ਉਪਰੋਂ ਗੇਂਦ ਵਿਚ ਮੋਬਾਇਲ ਅਤੇ ਹੋਰ ਪਾਬੰਦੀ ਸੁਦਾ ਸਮਾਨ ਪਾ ਬਰਾਮਦ ਹੋਇਆ ਹੈ। ਦੱਸ ਦੇਈਏ ਕਿ ਇਹ ਸਮਾਨ 2 ਨੌਜਵਾਨਾਂ ਵੱਲੋਂ ਸੁੱਟਿਆ ਗਿਆ ਹੈ ਤੇ ਇਕ ਭੱਜਣ ਵਿਚ ਕਾਮਯਾਬ ਹੋ ਗਏ ਹਨ। ਜੇਲ੍ਹ ‘ਚੋਂ ਮੋਬਾਈਲ ਮਿਲਣ 'ਤੇ ਕੇਂਦਰੀ ਜੇਲ੍ਹ ਫਰੀਦਕੋਟ ਦਾ ਸੁਪਰਡੈਂਟ ਸਸਪੈਂਡ ਇਸ ਦੇ ਨਾਲ ਹੀ ਫੜ੍ਹੇ ਗਏ ਕਥਿਤ ਦੋਸ਼ੀਆਂ ਪਾਸੋਂ 9 ਗੇਂਦਾਂ ਬਰਾਮਦ, ਬਰਾਮਦ ਗੇਂਦਾਂ ਵਿਚੋਂ ਇਕ ਮੋਬਾਇਲ, ਸਿੱਮ, ਤੰਬਾਕੂ, ਸਿਗਰਟਾਂ ਅਤੇ ਹੋਰ ਪਾਬੰਦੀ ਸੁਦਾ ਸਮਾਨ ਬਰਾਮਦ ਹੋਇਆ ਹੈ। ਇਹ ਸਮਾਨ ਜੇਲ੍ਹ ਵਿਚ ਬੰਦ 2 ਕੈਦੀਆਂ ਨੂੰ ਪਹੁੰਚਾਇਆ ਜਾਣਾ ਸੀ, ਇਸ ਦੇ ਨਾਲ ਹੀ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ 5 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਪੰਜਾਬ ਸਰਕਾਰ ਨੇ ਹੁਣ ਸਖ਼ਤ ਐਕਸ਼ਨ ਲੈਂਦਿਆਂ 'ਥਾਨਾਂ ਸਿਟੀ ਫਰੀਦਕੋਟ ਅੰਦਰ ਪੰਜ ਮੁਕਦਮੇ ਹੋਏ ਦਰਜ਼ ਹੋਏ ਹਨ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮਿਲੇ ਮੋਬਾਇਲ, ਮਾਮਲਾ ਦਰਜ ਇਹ ਵੀ ਪੜ੍ਹੋ: ਅਣਪਛਾਤੇ ਵਿਅਕਤੀ ਕੱਪੜਾ ਵਪਾਰੀ ਨੂੰ ਜ਼ਖਮੀ ਕਰਨ ਤੋਂ ਬਾਅਦ ਨਕਦੀ ਵਾਲਾ ਬੈਗ ਲੈ ਕੇ ਹੋਏ ਫਰਾਰ -PTC News

Related Post