ਬੁੜੈਲ ਜੇਲ੍ਹ 'ਚ ਕੈਦ ਲਾਰੈਂਸ ਬਿਸ਼ਨੋਈ ਦੇ ਕਰਿੰਦੇ ਤੋਂ ਮਿਲਿਆ ਮੋਬਾਇਲ

By  Jasmeet Singh June 3rd 2022 04:12 PM -- Updated: June 3rd 2022 04:15 PM

ਚੰਡੀਗੜ੍ਹ, 3 ਜੂਨ: ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜੇਲ੍ਹ ਦੀ ਬੈਰਕ ਨੰਬਰ 12 ਵਿੱਚ ਬੰਦ ਸ਼ਾਰਪ ਸ਼ੂਟਰ ਮਨਜੀਤ ਸਿੰਘ ਕੋਲੋਂ ਮੋਬਾਈਲ ਮਿਲਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ। ਇਹ ਵੀ ਪੜ੍ਹੋ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਇਕਜੁੱਟ ਹੋਣ ਦੀ ਅਪੀਲ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਯੂਟੀ ਪੁਲਿਸ ਦੇ ਸਾਬਕਾ ਡੀਐਸਪੀ ਕ੍ਰਾਈਮ ਜਗਬੀਰ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ ਵਿੱਚ ਬੁੜੈਲ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜਨ ਭੱਟੀ ਤੋਂ ਤਿੰਨ ਵਾਰ ਮੋਬਾਈਲ ਮਿਲ ਚੁੱਕਿਆ ਹੈ। ਵੱਡੀ ਗੱਲ ਇਹ ਹੈ ਕਿ ਸ਼ੂਟਰ ਮਨਜੀਤ ਸਿੰਘ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਸਰਗਨਾ ਹੈ। ਮਨਜੀਤ ਬੁੜੈਲ ਦੇ ਰਹਿਣ ਵਾਲੇ ਪ੍ਰਾਪਰਟੀ ਡੀਲਰ ਸੋਨੂੰ ਸ਼ਾਹ ਕਤਲ ਕਾਂਡ ਦਾ ਦੋਸ਼ੀ ਹੈ। ਉਸ ਵੱਲੋਂ ਸੋਨੂੰ ਨੂੰ ਦਿਨ ਦਿਹਾੜੇ 10 ਗੋਲੀਆਂ ਮਾਰ ਕੇ ਦਫ਼ਤਰ ਦੇ ਅੰਦਰ ਹੀ ਮੌਤ ਦੇ ਘਾਤ ਉਤਾਰ ਦਿੱਤਾ ਗਿਆ ਸੀ। ਵੱਖ ਵੱਖ ਮੀਡੀਆ ਰਿਪੋਰਟ ਮੁਤਾਬਿਕ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਮੋਦ ਖੱਤਰੀ ਦੀ ਸ਼ਿਕਾਇਤ ’ਤੇ ਸੈਕਟਰ-49 ਥਾਣੇ ਦੀ ਪੁਲਿਸ ਨੇ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਇਹ ਵੀ ਜਾਣਕਾਰੀ ਹੈ ਕਿ ਪੁਲਿਸ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕਰੇਗੀ ਕਿ ਮੋਬਾਇਲ ਉਸ ਕੋਲ ਕਿਵੇਂ ਪਹੁੰਚਿਆ ਅਤੇ ਕਿਸ ਨੇ ਉਸ ਦੀ ਜੇਲ੍ਹ ਤੱਕ ਪਹੁੰਚਣ 'ਚ ਮਦਦ ਕੀਤੀ। ਜੇਲ੍ਹ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਜੇਲ੍ਹ ਦੀ 12 ਨੰਬਰ ਮਿੱਲ ਦੀ ਕੋਠੀ ਨੰਬਰ 9 ਵਿੱਚ ਬੰਦ ਗੈਂਗਸਟਰ ਮਨਜੀਤ ਸਿੰਘ ਕੋਲ ਇੱਕ ਮੋਬਾਈਲ ਹੈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਵੀਨ ਕੁਮਾਰ ਅਤੇ ਡਿਪਟੀ ਸੁਪਰਡੈਂਟ ਮੁਕੇਸ਼ ਕੁਮਾਰ ਨੇ ਵੀਰਵਾਰ ਸਵੇਰੇ ਕਰੀਬ 11.30 ਵਜੇ ਸੈੱਲ ਨੰਬਰ 9 'ਤੇ ਛਾਪਾ ਮਾਰਿਆ। ਪਹਿਲਾਂ ਤਾਂ ਤਲਾਸ਼ੀ ਲੈਣ 'ਤੇ ਕੁਝ ਨਹੀਂ ਮਿਲਿਆ ਪਰ ਜਦੋਂ ਮਨਜੀਤ ਦੇ ਕੱਪੜੇ ਉਤਾਰੇ ਗਏ ਤਾਂ ਉਸ ਦੇ ਅੰਡਰਵੀਅਰ 'ਚੋਂ ਇਕ ਮੋਬਾਈਲ ਬਰਾਮਦ ਹੋਇਆ। ਮੋਬਾਈਲ ਵਿੱਚ ਸਿਮ ਵੀ ਸੀ ਅਤੇ ਕਈ ਲੋਕਾਂ ਨੂੰ ਕਾਲਾਂ ਵੀ ਕੀਤੀਆਂ ਹੋਈਂਆਂ ਸਨ। ਜੇਲ੍ਹ ਅਧਿਕਾਰੀਆਂ ਨੇ ਤੁਰੰਤ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਇਹ ਵੀ ਪੜ੍ਹੋ: ਫਤਿਹਾਬਾਦ ਨਾਲ ਜੁੜਨ ਲੱਗੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਤਾਰ, ਹਿਰਾਸਤ 'ਚ ਲਏ ਦੋ ਨੌਜਵਾਨ ਸੈਕਟਰ-49 ਥਾਣੇ ਦੇ ਇੰਚਾਰਜ ਜੈ ਪ੍ਰਕਾਸ਼ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮੋਬਾਈਲ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਪੁੱਛਗਿੱਛ ਲਈ ਪੇਸ਼ ਕੀਤਾ ਜਾਵੇਗਾ। -PTC News

Related Post