ਸਰਕਾਰ-ਦਰਬਾਰੇ ਸੁਣਵਾਈ ਨਾ ਹੋਣ ਦੀਆਂ ਸਿਕਾਇਤਾਂ ਬਾਅਦ ਐਕਟਿਵ ਹੋਏ ਵਿਧਾਇਕ ਕੋਹਲੀ

By  Pardeep Singh April 4th 2022 04:08 PM -- Updated: April 4th 2022 04:09 PM

ਪਟਿਆਲਾ:ਸਰਕਾਰੀ ਦਫਤਰਾਂ ਵਿਚ ਆਮ ਲੋਕਾਂ ਦੀ ਖੱਜਲ ਖੁਆਰੀ ਸਬੰਧੀ ਆ ਰਹੀਆਂ ਸਿਕਾਇਤਾਂ ਤੋਂ ਬਾਅਦ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਜ ਐਕਟਿਵ ਮੋੜ ਵਿਚ ਵਿਖਾਈ ਦਿੱਤੇ। ਅੱਜ ਉਨਾ ਨੇ ਪਟਿਆਲਾ ਦੇ ਐਸਐਸਪੀ ਡਾ ਨਾਨਕ ਸਿੰਘ ਆਈਪੀਐਸ, ਨਿਗਮ ਕਮਿਸਨਰ ਸ੍ਰੀ ਕੇਸਵ ਹੰਗੋਨੀਆ ਆਈਏਐਸ ਨਾਲ ਲੰਬਾ ਸਮਾਂ ਵੱਖ ਵੱਖ ਮੀਟਿੰਗਾਂ ਕੀਤੀਆਂ। ਇਸ ਦੋਰਾਨ ਉਨਾ ਨੇ ਸਮੁਹ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਆਮ ਲੋਕਾਂ ਦੀਆਂ ਆ ਰਹੀਆਂ ਸਿਕਾਇਤਾਂ ਨੂੰ ਹਰ ਹੀਲੇ ਦੂਰ ਕੀਤਾ ਜਾਵੇ। ਵਿਧਾਇਕ ਅਜੀਤਪਾਲ ਕੋਹਲੀ ਨੇ ਅਧਿਕਾਰੀਆਂ ਨੂੰ ਸਖਤ ਲਹਿਜੇ ਵਿਚ ਕਿਹਾ ਕਿ ਹੁਣ ਪਹਿਲਾਂ ਵਾਲੇ ਹੁਕਮ ਨਹੀਂ ਚੱਲਣਗੇ ਅਤੇ ਆਮ ਲੋਕਾਂ ਦੇ ਕੰਮ ਨੇੜੇ ਤੋਂ ਹੋ ਕੇ ਕਰਨੇ ਪੈਣਗੇ। ਉਨਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਜੋ ਵੀ ਵਿਅਕਤੀ ਉਨ੍ਹਾਂ ਦੇ ਦਫਤਰ ਵਿਚ ਜਾਂਦਾਂ ਹੈ ਜਾਂ ਆਪਣੀ ਸਿਕਾਇਤ ਜਾਂ ਕੰਮ ਲੈ ਕੇ ਆਉਦਾਂ ਹੈ, ਉਹ ਕੰਮ ਚੰਗੀ ਤਰਾਂ ਸਮਝ ਕਿ ਤੁਰੰਤ ਨਿਪਟਾਇਆ ਜਾਵੇ ਤਾਂ ਕਿ ਕਿਸੇ ਨੂੰ ਵੀ ਖੱਜਲ ਖੁਆਰ ਨਾ ਹੋਣਾ ਪਵੇ। ਇਸ ਤੋਂ ਇਲਾਵਾ ਖਾਸ ਕਰ ਥਾਣਿਆ ਵਿਚ ਫਾਇਲਾਂ ਦੀ ਧੂੜ ਚੱਟ ਰਹੀਆਂ ਦਰਖਾਸਤਾਂ ਅਤੇ ਪੈਡਿੰਗ ਕੇਸ ਜਲਦੀ ਨਿਪਟਾਉਣ ਲਈ ਵੀ ਕਿਹਾ ਤਾਂ ਕਿ ਉਹ ਲੋਕ ਜਿਹੜੇ ਕਿ ਥਾਣਿਆ ਤੇ ਚੱਕਰ ਕੱਟ ਕੱਟ ਕਿ ਥੱਕ ਗਏ ਹਨ, ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਇੲ ਵੀ ਕਿਹਾ ਗਿਆ ਕਿ ਸਹਿਰ ਵਿਚ ਕੋਈ ਸੱਟਾ, ਜੂਆ ਸਮੇਤ ਹੋਰ ਨਜਾਇਜ ਧੰਦੇ ਬਰਦਾਸਤ ਨਈਂ ਕੀਤੇ ਜਾਣਗੇ ਅਤੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਮਿਲੇ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ। ਜਦਕਿ ਨਿਗਮ ਕਮਿਸਨਰ ਨੂੰ ਇਹ ਵੀ ਕਿਹਾ ਗਿਆ ਕਿ ਲੋਕ ਹਿੱਤ ਵਿਚ ਕੰਮ ਕੀਤੇ ਜਾਣ ਅਤੇ ਨਕਸਿਆਂ, ਬਿਲਡਿੰਗ ਫੀਸਾਂ, ਜਨਮ-ਮੌਤ ਸਰਟੀਫਿਕੇਟਾਂ ਵਿਚ ਹੋ ਰਹੀ ਦੇਰੀ ਨੂੰ ਸਰਲ ਕੀਤਾ ਜਾਵੇ ਅਤੇ ਹੋਰਨਾਂ ਬਰਾਚਾਂ ਵਿਚ ਜਿਥੇ ਕਿ ਲੋਕਾਂ ਨੂੰ ਰੋਜਾਨਾ ਵਾਗ ਧੱਕੇ ਖਾਣੇ ਪੈਦੈ ਹਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਦੇ ਕੇ ਕੰਮ ਜਲਦੀ ਨਿਪਟਾਉਣ ਲਈ ਕਿਹਾ ਜਾਵੇ। ਇਸ ਦੋਰਾਨ ਵਿਧਾਇਕ ਅਜੀਤਪਾਲ ਨੇ ਕਿਹਾ ਕਿ ਨਜਾਇਜ ਬਿਲਡਿੰਗਾ ਸਮੇਤ ਹੋਰ ਕਿਸੇ ਵੀ ਕੰਮ ਵਿਚ ਅਣਗਹਿਲੀ ਨਾਂ ਵਰਤੀ ਜਾਵੇ ਅਤੇ ਭਿ੍ਰਸਟਾਚਾਰ ਬਰਦਾਸਤ ਨਹੀਂ ਹੋਏਗਾ। ਵਿਧਾਇਕ ਅਜੀਤਪਾਲ ਕੋਹਲੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨਾਲ ਜੁੜੀ ਹਰ ਇਕ ਸਿਕਾਇਤ ਅਤੇ ਕਮ ਨੂੰ ਬਿਨਾ ਦੇਰੀ ਕੀਤਾ ਜਾਵੇ ਅਤੇ ਕੋਈ ਵੀ ਢਿਲ ਬਰਦਾਸਤ ਨਹੀਂ ਹੋਏਗੀ ਇਹ ਵੀ ਪੜ੍ਹੋ:ADGP ਗੌਰਵ ਯਾਦਵ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ -PTC News

Related Post