ਵਿਧਾਇਕ ਅਜੀਤਪਾਲ ਕੋਹਲੀ ਵੱਲੋਂ PWD ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਨਾਲ ਮੀਟਿੰਗ
ਪਟਿਆਲਾ: ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ PWD ਅਧਿਕਾਰੀਆਂ, ਨਗਰ ਸੁਧਾਰ ਟਰੱਸਟ, ਹੈਰੀੇਟੇਜ ਪ੍ਰੋਜੈਕਟ ਤੇ ਐਗਜੀਕਿਉਟਿੰਗ ਏਜੰਸੀ ਦੇ ਅਧਿਕਾਰਆਂ ਨਾਲ ਮੀਟਿੰਗ ਕੀਤੀ। ਇਸ ਦੋਰਾਨ ਖਾਸ ਕਰ ਪਟਿਆਲਾ ਵਿਖੇ ਬਣ ਰਹੇ ਨਵੇਂ ਅਤਿਆਧੁਨਿਕ ਬੱਸ ਅੱਡੇ ਦੇ ਕੰਮਾ, ਹੈਰੀਟੈਜ ਸਟਰੀਟ, ਕਿਲਾ ਮੁਬਾਰਕ ਦੇ ਵਿਕਾਸ ਕਾਰਜਾਂ ਅਤੇ ਸਹਿਰ ਵਿਚ ਚਲ ਰਹੇ ਹੋਰ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਇਸ ਦੋਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਿਰ ਵਿਚ ਨਵੇਂ ਬੱਸ ਅੱਡੇ ਸਮੇਤ ਬਾਈਪਾਸ ਨੂੰ ਸਰਹੰਦ ਰੋਡ ਨਾਲ ਜੋੜਨਾ, ਰਾਜਿੰਦਰਾ ਹਸਪਤਾਲ ਵਿਚ ਟਰੌਮਾ ਸੇਂਟਰ, ਸਹਿਰ ਦੀਆਂ ਕਈ ਸੜਕਾਂ ਅਤੇ ਹੋਰ ਕਈ ਕਾਰਜ ਚਲ ਰਹੇ ਹਨ, ਜਿਨਾ ਨੂੰ ਮਿਥੇ ਸਮੇ ਤੇ ਮੁਕੰਮਲ ਕੀਤਾ ਜਾਣਾ ਹੈ। ਇਸ ਦੋਰਾਨ ਅਧਿਕਾਰੀਆਂ ਨੇ ਕਿਹਾ ਕਿ ਇਨਾ ਪ੍ਰੋਜਕੈਟਾਂ ਲਈ ਜੋ ਵੀ ਨੋਡਲ ਅਧਿਕਾਰੀ ਤਾਇਨਾਤ ਕੀਤੇ ਹੋਏ ਹਨ, ਉਨਾ ਵੱਲੋਂ ਦੇਖ ਰੇਖ ਅਤੇ ਕੰਮ ਕਾਜ ਦੀ ਰੋਜਾਨਾ ਸਮੀਖਿਆ ਕੀਤੀ ਜਾਂਦੀ ਹੈ। ਇਸ ਲਈ ਕਿਸੇ ਵੀ ਕੰਮ ਵਿਚ ਕੋਈ ਕੋਤਾਹੀ ਦੀ ਕੋਈ ਗੰਜਾਇਸ ਨਹੀਂ ਹੈ। ਇਸ ਦੋਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਧਿਕਾਰੀਆਂ ਨਾਲ ਸੁਖਾਵੇਂ ਮਾਹੋਲ ਵਿਚ ਗਲਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਾਰੇ ਪ੍ਰੋਜਕੈਟਾਂ ਨੂੰ ਸਮੇਂ ਸਿਰ ਸਿਰੇ ਚੜਾਉਣ ਲਈ ਬਚਨਵੱਧ ਹੈ। ਉਨਾਂ ਕਿਹਾ ਕਿ ਪਟਿਆਲਾ ਸਹਿਰ ਵਿਚ ਜੋ ਵੀ ਕੰਮ ਪੀਡਬਲਿਊਡੀ ਵੱਲੋ ਚਲ ਰਹੇ ਹਨ, ਉਨਾ ਨੂੰ ਮੁਕੰਮਲ ਕਰਨ ਵਿਚ ਨਿੰਜੀ ਦਿਲਚਸਪੀ ਵਿਖਾ ਕੇ ਵੱਧੀਆ ਕੰਮ ਕੀਤਾ ਜਾਵੇ ਅਤੇ ਕੋਈ ਵੀ ਕੋਤਾਹੀ ਨਾ ਵਰਤੀ ਜਾਵੇ। ਅਜੀਤਪਾਲ ਸਿੰਘ ਕੋਹਲੀ ਨੈ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਖੁਦ ਹਰ ਪੋ੍ਰਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਵਿਚ ਦਿਲਚਸਪੀ ਰੱਖ ਰਹੇ ਹਨ। ਇਹ ਵੀ ਪੜ੍ਹੋ:ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਵਲੋਂ ਭਗਵੰਤ ਮਾਨ ਨਾਲ ਮੁਲਾਕਾਤ -PTC News