ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲ

By  Ravinder Singh March 11th 2022 09:16 PM

ਨਵੀਂ ਦਿੱਲੀ : ਪਾਕਿਸਤਾਨ ਦੇ ਹਵਾਈ ਖੇਤਰ ਦੇ ਉਲੰਘਣ ਦੇ ਜਵਾਬ ਵਿਚ ਅੱਜ ਭਾਰਤ ਨੇ ਕਿਹਾ ਹੈ ਕਿ ਤਕਨੀਕੀ ਖਾਮੀਆਂ ਕਾਰਨ ਮਿਜ਼ਾਇਲ ਪਾਕਿਸਤਾਨ ਅੰਦਰ ਜਾ ਡਿੱਗੀ ਸੀ। ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲਰੱਖਿਆ ਮੰਤਰਾਲੇ ਨੇ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ 9 ਮਾਰਚ ਨੂੰ ਰੁਟੀਨ ਮੁਰੰਮਤ ਦੌਰਾਨ ਗਲਤੀ ਨਾਲ ਮਿਜ਼ਾਇਲ ਚੱਲ ਗਈ। ਮੰਤਰਾਲੇ ਨੇ ਕਿਹਾ ਕ ਮਿਜ਼ਾਇਲ ਪਾਕਿਸਾਨ ਦੇ ਇਕ ਇਲਾਕੇ ਵਿੱਚ ਡਿੱਗੀ ਅਤੇ ਘਟਨਾ ਨੂੰ ਬਹੁਤ ਹੀ ਅਫਸੋਸਜਨਕ ਦੱਸਿਆ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਹਵਾਈ ਖੇਤਰ ਦਾ ਉਲੰਘਣ ਕਰਨ ’ਤੇ ਭਾਰਤ ਤੋਂ ਜਵਾਬ ਮੰਗਿਆ ਸੀ। ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲਭਾਰਤ ਦੀ ਮਿਜ਼ਾਇਲ ਪਾਕਿਸਤਾਨ ਦੇ 124 ਕਿਲੋਮੀਟਰ ਅੰਦਰਲੇ ਖੇਤਰ ਵਿਚ ਜਾ ਕੇ ਡਿੱਗ ਗਈ ਸੀ ਤੇ ਇਸ ਮਿਜ਼ਾਇਲ ਨੇ 3 ਮਿੰਟ ਵਿਚ 124 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਸੀ। ਇਹ ਸੁਪਰਸੋਨਿਕ ਮਿਜ਼ਾਇਲ ਮੀਆਂ ਚੁੰਨੂ ਖੇਤਰ ਵਿੱਚ ਜਾ ਡਿੱਗੀ ਸੀ ਜਿਸ ਵਿਚ ਕੋਈ ਬਾਰੂਦ ਆਦਿ ਨਹੀਂ ਸੀ। ਭਾਰਤ ਦੇ ਰੱਖਿਆ ਮੰਤਰਾਲੇ ਨੇ ਇਸ ਸਬੰਧੀ ਗਲਤੀ ਮੰਨ ਲਈ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਾਕਿਸਤਾਨ 'ਚ ਡਿੱਗੀ ਸੀ ਤਕਨੀਕੀ ਖ਼ਰਾਬੀ ਕਾਰਨ ਚੱਲੀ ਭਾਰਤੀ ਮਿ਼ਜ਼ਾਇਲਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਤਕਨੀਕੀ ਖਰਾਬੀ ਕਾਰਨ 9 ਮਾਰਚ ਨੂੰ ਨਿਯਮਿਤ ਰੱਖ-ਰਖਾਅ ਦੌਰਾਨ ਗਲਤੀ ਨਾਲ ਮਿਜ਼ਾਇਲ ਚੱਲ ਗਈ। ਬਿਆਨ ਵਿੱਚ ਕਿਹਾ ਕਿ ਪਤਾ ਲੱਗਾ ਹੈ ਕਿ ਇਹ ਮਿਜ਼ਾਇਲ ਪਾਕਿਸਤਾਨ ਦੇ ਇੱਕ ਇਲਾਕੇ ਵਿੱਚ ਡਿੱਗੀ। ਇਹ ਘਟਨਾ ਬੇਹੱਦ ਅਫਸੋਸਜਨਕ ਹੈ, ਰਾਹਤ ਦੀ ਗੱਲ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।ਇਹ ਵੀ ਪੜ੍ਹੋ : ਲੋਕਾਂ ਨੂੰ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਆਉਣਾ ਪਵੇਗਾ : ਭਗਵੰਤ ਮਾਨ

Related Post