ਮੰਤਰੀ ਮੀਤ ਹੇਅਰ ਵੱਲੋਂ ਰਾਜਪੁਰਾ ਦੇ ਸੇਵਾ ਕੇਂਦਰ 'ਚ ਪੇਪਰ ਲੈੱਸ ਕੰਮ ਦੀ ਸ਼ੁਰੂਆਤ

By  Pardeep Singh October 13th 2022 11:49 AM -- Updated: October 13th 2022 11:50 AM

ਰਾਜਪੁਰਾ: ਰਾਜਪੁਰਾ ਦੇ ਸੇਵਾ ਕੇਂਦਰ ਦਾ ਜਾਇਜ਼ਾ ਲੈਣ ਲਈ ਅਤੇ ਪੇਪਰ ਲੈੱਸ ਵਰਕ ਦੀ ਸ਼ੁਰੂਆਤ ਕਰਨ ਲਈ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ  ਅਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਪਹੁੰਚੇ। ਸੁਵਿਧਾ ਦੀ ਥਾਂ ਲੋਕਾਂ ਲਈ ਦੁਵਿਧਾ ਬਣ ਚੁਕੇ ਸੇਵਾ ਕੇਂਦਰਾਂ ਦੀ ਕਾਰਜਪ੍ਰਣਾਲੀ ਵਿਚ ਵਿਆਪਕ ਸੁਧਾਰ ਕਾਰਨ ਲਈ ਮੰਤਰੀ ਨੇ ਲੋਕਾਂ ਨੂੰ 183 ਸੇਵਾਵਾਂ ਫੋਨ ਜ਼ਰੀਏ ਪ੍ਰਦਾਨ ਕਰਨ ਦੀ ਨਵੀਂ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਪ੍ਰਦਾਨ ਕਰਨ ਵਿਚ ਕ੍ਰਾਂਤੀ ਲਿਆਂਦੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਸੇਵਾਵਾਂ ਡਿਜੀਟਲ ਪ੍ਰਦਾਨ ਕਰਨ ਲਈ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਪਿਛਲੇ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ 46 ਹਜ਼ਾਰ ਤੋਂ ਵਧੇਰੇ ਸਰਟੀਫਿਕੇਟਸ ਮੋਬਾਈਲ ਉਤੇ ਹੀ ਪ੍ਰਦਾਨ ਕੀਤੇ ਗਏ ਹਨ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਿੱਥੇ ਪੂਰੇ ਪੰਜਾਬ ਵਿੱਚ ਡਿਜੀਟਲ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਉਸੇ ਤਹਿਤ ਅੱਜ ਰਾਜਪੁਰਾ ਦੇ ਵਿੱਚ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨਾਲ ਮਿਲ ਕੇ ਸੇਵਾ ਕੇਂਦਰ ਰਾਜਪੁਰਾ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਇਸ ਤਰ੍ਹਾਂ ਵੱਧ ਤੋਂ ਵੱਧ ਸਹੂਲਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਦੀ ਸੇਵਾ ਕੇਂਦਰਾਂ ਦੇ ਵਿੱਚ ਡਿਜੀਟਲ ਕੰਮ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਦੋ ਦਿਨਾਂ ਦੇ ਵਿੱਚ-ਵਿੱਚ ਹੀ ਇਸ ਸਕੀਮ ਤਹਿਤ 46 ਹਜ਼ਾਰ ਲੋਕਾਂ ਨੂੰ ਇਸ ਦਾ ਫ਼ਾਇਦਾ ਪਹੁੰਚਿਆ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਲਗਾਤਾਰ ਚੱਲ ਰਹੇ ਐਸਵਾਈਐਲ ਵਿਵਾਦ ਨੂੰ ਲੈ ਕੇ ਕਿਹਾ ਹੈ ਕਿ ਕੱਲ ਦੋਵਾਂ ਮੁੱਖ ਮੰਤਰੀਆਂ ਦੀ ਮੀਟਿੰਗ ਹੈ ਅਤੇ ਪੰਜਾਬ ਦੇ ਕੋਲ ਇਕ ਤੁਪਕਾ ਵੀ ਵਾਧੂ ਪਾਣੀ ਨਹੀਂ ਹੈ ਕਿ ਉਹ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾਵੇ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸ਼ਾਕਸ਼ੀ ਸਾਹਣੀ, ਐੱਸ ਡੀ ਐਮ ਰਾਜਪੁਰਾ ਡਾ ਸੰਜੀਵ ਕੁਮਾਰ, ਨਾਇਬ ਤਸੀਲਦਾਰ ਰਾਜੀਵ ਕੁਮਾਰ, ਸੀਨੀਅਰ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਹਾਜਰ ਸਨ। ਰਿਪੋਰਟ-ਗਗਨਦੀਪ ਅਹੂਜਾ  ਇਹ ਵੀ ਪੜ੍ਹੋ:SC ਦੀ ਵੱਡੀ ਬੈਂਚ ਕਰੇਗੀ ਹਿਜਾਬ ਵਿਵਾਦ 'ਤੇ ਸੁਣਵਾਈ -PTC News

Related Post