Wed, May 7, 2025
Whatsapp

NRI ਮਿਲਣੀ ’ਚ 650 ਦੇ ਕਰੀਬ ਮਾਮਲੇ ਆਏ ਸਾਹਮਣੇ, ਕਰਾਂਗੇ ਜਲਦੀ ਹੱਲ- ਧਾਲੀਵਾਲ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 16 ਦਸੰਬਰ ਨੂੰ ਐਨਆਰਆਈ ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਨੂੰ ਵੱਖ-ਵੱਖ ਜ਼ਿਲ੍ਹਿਆਂ ’ਚ ਕੀਤਾ ਗਿਆ। ਜਿਸ ਚ ਉਨ੍ਹਾਂ ਨੇ ਐਨਆਰਆਈ ਦੀ ਸਮੱਸਿਆਵਾਂ ਨੂੰ ਸੁਣਿਆ।

Reported by:  PTC News Desk  Edited by:  Aarti -- December 31st 2022 04:53 PM
NRI ਮਿਲਣੀ ’ਚ 650 ਦੇ ਕਰੀਬ ਮਾਮਲੇ ਆਏ ਸਾਹਮਣੇ, ਕਰਾਂਗੇ ਜਲਦੀ ਹੱਲ- ਧਾਲੀਵਾਲ

NRI ਮਿਲਣੀ ’ਚ 650 ਦੇ ਕਰੀਬ ਮਾਮਲੇ ਆਏ ਸਾਹਮਣੇ, ਕਰਾਂਗੇ ਜਲਦੀ ਹੱਲ- ਧਾਲੀਵਾਲ

ਮਨਿੰਦਰ ਮੋਂਗਾ ( ਅੰਮ੍ਰਿਤਸਰ, 31 ਦਸੰਬਰ): ਜ਼ਿਲ੍ਹੇ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਵੇਂ ਸਾਲ ਮੌਕੇ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਕੋਲ 650 ਦੇ ਕਰੀਬ ਮਾਮਲੇ ਐਨਆਰਆਈ ਦੇ ਆਏ ਹਨ। 

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਤਿੰਨ ਮਹਿਕਮੇ ਹਨ ਇੱਕ ਪੇਂਡੂ ਪੰਚਾਇਤ ਰਾਜ,  ਖੇਤੀਬਾੜੀ ਵਿਭਾਗ ਅਤੇ ਐਨਆਰਆਈ ਦਾ ਵਿਭਾਗ ਇਹ ਮੁੱਖਮੰਤਰੀ ਵੱਲੋਂ ਤਿੰਨ ਵਿਭਾਗ ਉਨ੍ਹਾਂ ਨੂੰ ਦਿੱਤੇ ਹਨ। ਜਿਸ ਚ ਉਹ ਆਪਣੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ 16 ਦਸੰਬਰ ਨੂੰ ਐਨਆਰਆਈ  ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਨੂੰ ਵੱਖ-ਵੱਖ ਜ਼ਿਲ੍ਹਿਆਂ ’ਚ ਕੀਤਾ ਗਿਆ। 


ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਅੰਦਰ ਪਿਛਲੇ 20 25 ਸਾਲ ਤੋਂ ਐਨਆਰਆਈ ਭਰਾਵਾਂ ਨੇ ਪੰਜਾਬ ਦੀ ਤਰੱਕੀ ਲਈ ਬੜਾ ਯੋਗਦਾਨ ਦਿੱਤਾ ਹੈ। ਪੰਜਾਬ ਵਿੱਚ ਐਨਆਰਆਈ ਭਰਾ ਨਿਵੇਸ਼ ਕਰਨ ਜਿਸ ਲਈ ਪੰਜਾਬ ਵਿੱਚ ਮਾਹੌਲ ਵਧੀਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਐਨ ਆਰ ਆਈ ਲੋਕਾਂ ਦੀ ਸਮੱਸਿਆ ਸੁਣੀ ਤੇ ਉਨ੍ਹਾਂ ਦੇ ਭਰਾਵਾਂ ਦੇ ਨਾਲ ਰਿਸ਼ਤੇ ਦਾਰਾ ਦੇ ਨਾਲ ਜਾਇਦਾਦ ਦਾ ਝਗੜਾ ਉਸਦੇ ਕੇਸ ਚਲ ਰਹੇ ਹਨ। ਜਿਨ੍ਹਾਂ ਨੂੰ ਹੱਲ ਕਰਨ ਦੇ ਲਈ ਹੀ ਇਹ ਸੰਮੇਲਨ ਕੀਤਾ ਗਿਆ ਸੀ। 

ਉਨ੍ਹਾਂ ਕਿਹਾ ਕਿ ਕਈਆਂ ਦੇ ਵਿਆਹ ਨੂੰ ਲੈਕੇ ਕੇਸ ਚੱਲ ਰਹੇ ਹਨ। ਵਿਆਹ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਐਨਆਰਆਈ ਦੇ ਨਾਲ ਵਿਆਹ ਕਰਨ ਲਈ ਸੌਦੇਬਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਲੋਕਾਂ ਦੇ ਮਸਲੇ ਹੱਲ ਕਰਾਂਗੇ। ਤਾਂ ਜੋ ਐਨਆਰਆਈ ਦੇ ਘਰ ਜਾਂ ਜਮੀਨ ’ਤੇ ਕਬਜ਼ਾ ਨਾ ਕੀਤਾ ਜਾਵੇ।

ਮੰਤਰੀ ਨੇ ਇਹ ਵੀ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕਈ ਜ਼ਮੀਨਾਂ ’ਤੇ ਕਬਜ਼ੇ ਕੀਤੇ ਗਏ। ਉਨ੍ਹਾਂ ਵੱਲੋਂ ਐਨਆਰਆਈ ਦੇ ਕੇਸਾਂ ਦਾ ਕੋਈ ਹੱਲ ਨਹੀਂ ਕੀਤਾ। ਕਈ ਲੋਕਾਂ ਦੀ ਇਨ੍ਹਾਂ ਕਾਰਨਾਂ ਕਰਕੇ ਮੌਤ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ 650 ਦੇ ਕਰੀਬ ਐਨਆਰਆਈ ਦੇ ਕੇਸ ਸਾਡੇ ਕੋਲ ਆਏ ਹਨ । 13 ਜਨਵਰੀ ਨੂੰ ਇਨ੍ਹਾਂ ਦੇ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ। ਜਿਸ ’ਚ ਇਨ੍ਹਾਂ ਦੇ ਕੇਸਾਂ ਦੀ ਜਾਂਚ ਕੀਤੀ ਜਾਵੇਗੀ। 

ਉਨ੍ਹਾਂ ਐਨਆਰਆਈ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਆਉਣ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ । ਉਨ੍ਹਾਂ ਕਿਹਾ 75 ਸਾਲ ਬਾਅਦ ਸਾਨੂੰ ਇਹ ਢਾਂਚਾ ਮਿਲਿਆ ਅਸੀਂ ਇਸ ਢਾਂਚੇ ਨੂੰ ਠੀਕ ਕਰ ਰਹੇ ਹਾਂ ਜਿਸ ’ਚ ਥੋੜਾ ਸਮਾਂ ਲਗੇਗਾ। 

ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਸੁਰੱਖਿਆ ਪ੍ਰਬੰਧ ਪੁਖ਼ਤਾ , ਪੁਲਿਸ ਵੱਲੋਂ ਐਡਵਾਇਜ਼ਰੀ ਜਾਰੀ

- PTC NEWS

Top News view more...

Latest News view more...

PTC NETWORK