ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ ਸਮੇਤ ਕਿਹੜੇ ਸੂਬਿਆਂ 'ਚ ਗਰਮੀ ਹੋਰ ਵੱਧਣ ਦੀ ਸੰਭਾਵਨਾ

By  Pardeep Singh April 19th 2022 08:20 AM

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ ਅਪ੍ਰੈਲ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ ਗਰਮੀ ਪੇਸ਼ੀਨਗੋਈ ਹੈ।  ਇਨ੍ਹਾਂ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ ਤੱਤੀਆਂ ਹਵਾਵਾਂ ਦੇ ਹਾਲਾਤ ਹਨ ਤੇ ਗਰਮੀ ਦਾ ਕਹਿਰ ਵਧੇਗਾ। ਉਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਵਧਣ ਦੇ ਆਸਾਰ ਹਨ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਵੱਲੋਂ 26 ਅਪ੍ਰੈਲ ਤੋਂ ਬਾਅਦ ਮੌਸਮ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤੀ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਕਿ 19 ਅਤੇ 20 ਅਪ੍ਰੈਲ ਨੂੰ ਪੰਜਾਬ, ਹਰਿਆਣਾ-ਚੰਡੀਗੜ੍ਹ, ਦਿੱਲੀ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ  25-35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਗੰਗਾ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਗਰਮੀ ਦਾ ਕਹਿਰ ਜਾਰੀ, ਇਨ੍ਹਾਂ ਸ਼ਹਿਰਾਂ 'ਚ ਤੱਤੀਆਂ ਹਵਾਵਾਂ ਕਰਨਗੀਆਂ ਤੰਗ ਆਈਐਮਡੀ ਦੇ ਅਨੁਸਾਰ, ਅਗਲੇ 24 ਘੰਟਿਆਂ ਦੌਰਾਨ ਮੱਧ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਇਸ ਪਿੱਛੋਂ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦਾ ਵਾਧਾ ਹੋ ਸਕਦਾ ਹੈ।ਦਿੱਲੀ ਦੇ ਗੁਰੂਗ੍ਰਾਮ ਅਤੇ ਨਜਫਗੜ੍ਹ ਨੂੰ ਛੱਡ ਕੇ ਦਿੱਲੀ-ਐਨਸੀਆਰ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਹਾ। ਦਿੱਲੀ ਦੇ ਬੇਸ ਸਟੇਸ਼ਨ ਸਫਦਰਜੰਗ 'ਚ ਸ਼ੁੱਕਰਵਾਰ ਨੂੰ ਤਾਪਮਾਨ 38.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਈਐਮਡੀ ਦੇ ਇੱਕ ਵਿਗਿਆਨੀ ਨੇ ਕਿਹਾ ਕਿ ਇਹ ਸਥਿਤੀ ਮੀਂਹ ਦੀ ਕਮੀ ਕਾਰਨ ਪੈਦਾ ਹੋਈ ਹੈ। ਆਸਮਾਨ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਗਰਮੀ ਦਾ ਕਹਿਰ ਜਾਰੀ, ਇਨ੍ਹਾਂ ਸ਼ਹਿਰਾਂ 'ਚ ਤੱਤੀਆਂ ਹਵਾਵਾਂ ਕਰਨਗੀਆਂ ਤੰਗ ਇਹ ਵੀ ਪੜ੍ਹੋ:Ukraine War 55rd Day: ਪੁਤਿਨ ਦਾ ਵੱਡਾ ਬਿਆਨ, ਕਿਹਾ- ਪੱਛਮੀ ਦੇਸ਼ ਹੋਏ ਨਾਕਾਮ -PTC News

Related Post