ਚੰਡੀਗੜ੍ਹ ਦੇ ਸੈਕਟਰ 46 'ਚ ਮੇਘਨਾਦ ਦੇ ਪੁਤਲੇ ਨੂੰ ਅਚਾਨਕ ਲੱਗੀ ਅੱਗ, ਸ਼ਹਿਰ ਦਾ ਸਭ ਤੋਂ ਵੱਡਾ ਪੁਤਲਾ ਹੋਣ ਦਾ ਦਾਅਵਾ

By  Riya Bawa October 5th 2022 08:13 AM -- Updated: October 5th 2022 01:18 PM

ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ (Dussehra) ਵਾਲੇ ਦਿਨ ਭਗਵਾਨ ਰਾਮ ਨੇ ਰਾਵਣ ਦਾ ਅੰਤ ਕਰਕੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਚੰਡੀਗੜ੍ਹ ਦੇ ਸੈਕਟਰ 46 ਸਥਿਤ ਦੁਸਹਿਰਾ ਗਰਾਊਂਡ ਦਾ ਪੁਤਲਾ ਸਭ ਤੋਂ ਵੱਡਾ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਇੱਥੇ ਦੁਸਹਿਰੇ ਤੋਂ ਪਹਿਲਾਂ ਹੀ ਗਰਾਊਂਡ ਵਿਖੇ ਦਹਿਨ ਲਈ ਰੱਖੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। 90feetravanaChandigarh ਪੁਤਲੇ ਨੂੰ ਅੱਗ ਲੱਗਣ 'ਤੇ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸੈਕਟਰ-32 ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਪੁਤਲੇ ਦਾ ਕੁਝ ਹਿੱਸਾ ਸੜ ਗਿਆ ਹੈ। ਇਹ ਵੀ ਪੜ੍ਹੋ;ਸੋਲਰ ਲਾਈਟ ਘੁਟਾਲੇ 'ਚ ਕੈਪਟਨ ਸੰਦੀਪ ਸੰਧੂ ਨਾਮਜ਼ਦ ਜਾਣਕਾਰੀ ਅਨੁਸਾਰ ਦੁਪਹਿਰ 1.40 ਵਜੇ ਦੁਸਹਿਰਾ ਗਰਾਊਂਡ 'ਚ ਲਗਾਏ ਗਏ ਤਿੰਨ ਪੁਤਲਿਆਂ 'ਚੋਂ ਮੇਘਨਾਥ ਦੇ ਪੁਤਲੇ 'ਚ ਅਚਾਨਕ ਅੱਗ ਲੱਗ ਗਈ। ਸਨਾਤਮ ਧਰਮ ਦੁਸਹਿਰਾ ਕਮੇਟੀ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਕਮੇਟੀ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 6 ਤੋਂ 7 ਮਿੰਟ 'ਚ ਅੱਗ 'ਤੇ ਕਾਬੂ ਪਾ ਲਿਆ, ਜਿਸ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ। ਦੱਸ ਦੇਈਏ ਕਿ ਸ਼ਹਿਰ ਦੇ ਸੈਕਟਰ-46 ਵਿੱਚ ਰਾਵਣ ਦਾ ਸਭ ਤੋਂ ਉੱਚਾ ਪੁਤਲਾ ਫੂਕਿਆ ਜਾਵੇਗਾ। ਕਮੇਟੀ ਵੱਲੋਂ 90 ਫੁੱਟ ਉੱਚਾ ਰਾਵਣ ਤਿਆਰ ਕੀਤਾ ਗਿਆ ਹੈ। ਰਾਵਣ ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਦੁਸਹਿਰਾ ਗਰਾਊਂਡ ਵਿਚ ਇਕੱਠੇ ਕੁਝ ਦੂਰੀ 'ਤੇ ਬਣਾਏ ਗਏ ਹਨ। ਖੁਸ਼ਕਿਸਮਤੀ ਇਹ ਰਹੀ ਕਿ ਮੇਘਨਾਦ ਦੇ ਪੁਤਲੇ ਨੂੰ ਅੱਗ ਲੱਗਣ ਤੋਂ ਬਾਅਦ ਅੱਗ ਦੀ ਲਪੇਟ ਵਿਚ ਆਇਆ ਰਾਵਣ ਨਹੀਂ ਆਇਆ। ਰਾਵਣ ਦੇ ਪੁਤਲੇ ਵਿੱਚ ਪਟਾਕੇ ਚਲਾਏ ਜਾਂਦੇ ਹਨ। ਇਸ ਤੋਂ ਇਲਾਵਾ ਪੁਤਲੇ ਵਿੱਚ ਇਲੈਕਟ੍ਰਾਨਿਕ ਵਸਤੂਆਂ ਵੀ ਲਾਈਆਂ ਗਈਆਂ ਹਨ। (ਅੰਕੁਸ਼ ਮਹਾਜਨ ਦੀ ਰਿਪੋਰਟ ) -PTC News

Related Post