ਕੱਚੇ ਮੁਲਾਜ਼ਮਾਂ ਤੇ ਟਰਾਂਸਪੋਰਟ ਮੰਤਰੀ ਦੀ ਹੋਈ ਮੀਟਿੰਗ, 8 ਜੂਨ ਤੋਂ ਹੋਣ ਵਾਲੀ ਹੜਤਾਲ ਮੁਲਤਵੀ

By  Pardeep Singh June 7th 2022 04:46 PM

ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ  ਤੇ  ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ  25/11,ਦੀ ਮੀਟਿੰਗ ਸਾਰੇ ਵਰਕਰ ਸਾਥੀਆਂ ਦੇ ਏਕੇ ਦੀ ਬਦੌਲਤ ਬਿਨਾਂ ਹੜਤਾਲ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਜੀ ਦੇ ਦਫ਼ਤਰ ਸੈਕਟਰੀਏਟ ਵਿਖੇ ਦੋ ਪੜਾਵਾ ਵਿੱਚ ਹੋਈ ਜਿਸ ਵਿੱਚ ਮਹਿਕਮੇ ਦੇ ਅਧਿਕਾਰੀ ਵੀ ਸ਼ਾਮਿਲ ਸਨ ਪਹਿਲੇ ਪੜਾਅ ਵਿੱਚ ਮੰਤਰੀ ਸਾਹਿਬ ਨਾਲ ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਹੋਈ ਹੈ ਅਤੇ ਮੰਤਰੀ ਜੀ ਨੇ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਜੀ ਨਾਲ ਆਊਟ ਸੋਰਸਿੰਗ ਮੁਲਾਜਮਾਂ ਨੂੰ ਕੰਟਰੈਕਟ ਤੇ ਕਰਕੇ ਪਨਬੱਸ ਅਤੇ ਪੀ ਆਰ ਟੀ ਸੀ ਦਾ 20 ਕਰੋੜ ਸਲਾਨਾ GST ਦੀ ਬਚਤ ਬਾਰੇ ਵਿਚਾਰ ਕਰਨ ਅਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਵਿਚਾਰ ਚਰਚਾ ਕਰਕੇ ਹੱਲ ਕੱਢਣ ਲਈ ਭਰੋਸਾ ਦਿੱਤਾ ਅਤੇ ਜਥੇਬੰਦੀ ਨੂੰ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਸਾਹਿਬ ਨਾਲ ਵਿਚਾਰ ਕਰਨ ਤੋ ਬਾਅਦ ਦੁਬਾਰਾ ਮੀਟਿੰਗ ਕਰਨ ਲਈ ਆਖਿਆ।   ਚੀਫ ਸੈਕਟਰੀ ਪੰਜਾਬ  ਅਤੇ OSD ਮੁੱਖ ਮੰਤਰੀ ਪੰਜਾਬ,ਨਾਲ ਸਮੇਤ ਟਰਾਸਪੋਰਟ ਮੰਤਰੀ ਸਾਹਿਬ ਸਮੇਤ ਪਨਬੱਸ ਅਤੇ PRTC ਦੇ ਅਧਿਕਾਰੀਆਂ ਨਾਲ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਜਥੇਬੰਦੀ ਦੀ ਮੀਟਿੰਗ ਕਰਕੇ ਆਊਟਸੋਰਸ ਵਾਲੇ ਮੁਲਾਜਮਾਂ ਨੂੰ ਕੰਟਰੈਕਟ ਤੇ ਕਰਨ ਅਤੇ ਕੰਟਰੈਕਟ ਵਾਲੇ ਮੁਲਾਜਮਾਂ ਨੂੰ ਪੱਕੇ ਕਰਨ ਸੰਬੰਧੀ ਅੰਤਿਮ ਫੈਸਲਾ ਲੈਣ ਦੀ ਹਦਾਇਤ ਕਰਨ ਸੰਬੰਧੀ ਦੱਸਿਆ ਅਤੇ ਜਥੇਬੰਦੀ ਨੂੰ ਹੜਤਾਲ ਕੁੱਝ ਸਮੇ ਲਈ ਅੱਗੇ ਕਰਨ ਲਈ ਆਖਿਆ ਕਿ ਜੇਕਰ ਮਸਲੇ ਦਾ ਹੱਲ ਨਾ ਹੋਇਆ ਤਾਂ ਤੁਸੀ ਸੰਘਰਸ਼ ਕਰ ਸਕਦੇ ਹਾਂ। ਅਡਵਾਸ ਬੁੱਕਰਾਂ ਦੀ ਤਨਖਾਹ ਫਿਕਸ ਕਰਨ ਸੰਬੰਧੀ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਸੰਬੰਧੀ ਜੇਕਰ ਰੂਲ ਹਨ ਅਤੇ ਪਹਿਲਾਂ ਕੰਡਕਟਰ ਬਣਾਏ ਹਨ ਤਾਂ ਲਾਗੂ ਕੀਤਾ ਜਾਵੇ ਨਹੀ ਫਿਰ ਕਿਸ ਢੰਗ ਨਾਲ ਲਾਗੂ ਹੋ ਸਕਦੀ ਹੈ। ਉਹ ਨਿਯਮ ਬਣਾਉਣ ਦੀ ਗੱਲ ਆਖੀ। ਵਰਕਸ਼ਾਪ ਸਟਾਫ ਦੀਆਂ ਛੁੱਟੀਆਂ ਅਤੇ ਹਾਈ ਸਕੇਲ ਸੰਬੰਧੀ ਜਲਦ ਮੁੱਖ ਦਫਤਰ ਨੂੰ ਫੈਸਲਾ ਲੈਣ ਦੀ ਹਦਾਇਤ ਕੀਤੀ। ਬਲੈਕ ਲਿਸਟ ਅਤੇ ਕੰਡੀਸ਼ਨਾਂ ਵਾਲੇ ਸਾਥੀਆਂ ਦੇ ਮਸਲੇ ਤੇ ਮੰਤਰੀ  ਅਤੇ ਅਧਿਕਾਰੀਆਂ ਨਾਲ ਵਾਰ-ਵਾਰ ਬਹਿਸ ਦਾ ਵਿਸ਼ਾ ਬਣਿਆ ਅਤੇ ਇੱਕ ਮੋਕਾ ਦੇਣ ਦੀ ਗੱਲ ਆਖੀ ਗਈ ਉਹਨਾਂ ਨੇ ਇਸ ਸਬੰਧੀ ਨਿਯਮਾਂ ਅਨੁਸਾਰ ਸੋਧ ਕਰਕੇ ਮੁਲਾਜ਼ਮਾਂ ਨੂੰ ਬਹਾਲ ਕਰਨ ਜਾ ਫੇਰ ਮੁੱਖ ਮੰਤਰੀ ਪੰਜਾਬ ਪਾਸੋ ਪ੍ਰਵਾਨਗੀ ਦੀ ਗੱਲ ਕੀਤੀ ਅਤੇ ਇਹ ਵੀ ਗੱਲ ਸਾਹਮਣੇ ਲਿਆਂਦੀ ਕਿ ਨਵੇਂ ਸਿਰੇ ਤੋਂ ਦੁਬਾਰਾ ਜੁਆਇਨ ਕਰਵਾਉਣ ਲਈ ਵੀ ਕਿਹਾ ਇਹ ਮੰਗ ਵਿਚਾਰ ਅਧੀਨ ਹੈ ਮੁੱਖ ਮੰਤਰੀ ਪੰਜਾਬ ਪਾਸੋ ਆਗਿਆ ਅਨੁਸਾਰ ਹੀ ਲਾਗੂ ਕੀਤੀ ਜਾਵੇਗੀ। ਪੀ ਆਰ ਟੀ ਸੀ ਦੇ ਸੰਘਰਸ਼ਾਂ ਦੌਰਾਨ ਕੱਢੇ ਮੁਲਾਜ਼ਮਾਂ ਬਾਰੇ ਉਹਨਾਂ ਕਿਹਾ ਕਿ ਸਾਰੇ ਵਰਕਰਾਂ ਦਾ ਰਿਕਾਰਡ ਮੰਗਵਾ ਕੇ ਜਲਦੀ ਹੀ ਚੈਕ ਕੀਤਾ ਜਾਵੇਗਾ ਜਿਨਾਂ ਕਰਮਚਾਰੀਆਂ ਨਾਲ ਧੱਕੇਸ਼ਾਹੀ ਹੋਈ ਹੈ। ਕੱਚੇ ਮਲਾਜ਼ਮਾਂ ਨੇ 8 ਜੂਨ ਨੂੰ ਹੋਣ ਵਾਲੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਵੀ ਪੜ੍ਹੋ:ਸਾਂਸਦ ਪ੍ਰਨੀਤ ਕੌਰ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ -PTC News

Related Post