ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਭਾਰਤ 'ਚ ਕਰ ਸਕਣਗੇ ਇੰਟਰਨਸ਼ਿਪ

By  Pardeep Singh March 5th 2022 12:48 PM

Russia-Ukraine war:ਰੂਸ ਤੇ ਯੂਕਰੇਨ ਯੁੱਧ ਜਾਰੀ ਹੈ ਇਸ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਵਾਪਸ ਲਿਆਦਾ ਜਾ ਰਿਹਾ ਹੈ ਪਰ ਉਨ੍ਹਾਂ ਦੀ ਪੜ੍ਹਾਈ ਖਰਾਬ ਹੋ ਗਈ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਯੂਕਰੇਨ ਤੋਂ ਪਰਤ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਦਾ ਕਹਿਣਾ ਹੈ ਕਿ ਮੈਡੀਕਲ ਵਿਦਿਆਰਥੀ ਜਿਨ੍ਹਾਂ ਦੀ ਇੰਟਰਨਸ਼ਿਪ ਯੁੱਧ ਅਤੇ ਕੋਰੋਨਾ ਵਰਗੇ ਹਾਲਾਤ ਕਾਰਨ ਅਧੂਰੇ ਰਹਿ ਗਏ ਹਨ। ਹੁਣ ਉਹ ਵਿਦਿਆਰਥੀ ਭਾਰਤ ਵਿੱਚ ਇਸ ਨੂੰ ਪੂਰਾ ਕਰ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਹੀ ਇੰਟਰਨਸ਼ਿਪ ਪੂਰੀ ਕਰਨ ਦਾ ਮੌਕਾ ਮਿਲੇਗਾ ਜਿਨ੍ਹਾਂ ਨੇ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ ਪਾਸ ਕੀਤੀ ਹੈ। ਨੈਸ਼ਨਲ ਬੋਰਡ ਆਫ਼ ਐਜੂਕੇਸ਼ਨ (NBE) ਉਹਨਾਂ ਵਿਦਿਆਰਥੀਆਂ ਲਈ FMGE ਪ੍ਰੀਖਿਆ ਦਾ ਆਯੋਜਨ ਕਰਦਾ ਹੈ ਜਿਨ੍ਹਾਂ ਨੇ ਵਿਦੇਸ਼ ਤੋਂ ਪ੍ਰਾਇਮਰੀ ਮੈਡੀਕਲ ਡਿਗਰੀ ਲਈ ਹੈ ਅਤੇ ਭਾਰਤ ਵਿੱਚ ਦਵਾਈ ਦਾ ਅਭਿਆਸ ਕਰਨਾ ਚਾਹੁੰਦੇ ਹਨ। ਵਿਦੇਸ਼ਾਂ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਭਾਰਤ ਵਿੱਚ ਅਭਿਆਸ ਕਰਨ ਤੋਂ ਪਹਿਲਾਂ FMGE ਪ੍ਰੀਖਿਆ ਪਾਸ ਕਰਨਾ ਲਾਜ਼ਮੀ ਹੈ। ਯੂਕਰੇਨ ਵਿੱਚ ਵਰਤਮਾਨ ਵਿੱਚ 14 ਪ੍ਰਮੁੱਖ ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚ 18,000 ਤੋਂ ਵੱਧ ਭਾਰਤੀ ਵਿਦਿਆਰਥੀ ਐਮਬੀਬੀਐਸ ਅਤੇ ਬੀਡੀਐਸ ਕਰ ਰਹੇ ਹਨ। ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੀ ਸਥਿਤੀ ਖਰਾਬ ਹੋ ਗਈ ਅਤੇ ਉਥੋਂ ਵਿਦਿਆਰਥੀ ਆਪਣੇ ਦੇਸ਼ ਵਾਪਸ ਆ ਰਹੇ ਹਨ। ਇਹ ਵੀ ਪੜ੍ਹੋ:ਰਾਸ਼ਟਰਪਤੀ ਜ਼ੇਲੇਨਸਕੀ ਨੇ ਨਾਟੋ ਦੇ ਫੈਸਲੇ ਦੀ ਕੀਤੀ ਨਿੰਦਾ, ਯੂਕਰੇਨ ਨੂੰ ਨੋ-ਫਲਾਈ ਜ਼ੋਨ ਤੋਂ ਬਾਹਰ ਕਰਨ 'ਤੇ ਹੋਏ ਖਫਾ -PTC News

Related Post