ਹੁਣ ਕਾਰ 'ਚ ਇਕੱਲੇ ਬੈਠੇ ਵਿਅਕਤੀ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ ,ਹਾਈਕੋਰਟ ਦਾ ਆਦੇਸ਼
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿਲੀ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਹਾਈਕੋਰਟ ਨੇ ਇੱਕ ਵੱਡਾ ਆਦੇਸ਼ ਦਿੱਤਾ ਹੈ। ਹੁਣ ਦਿਲੀ ਵਿਚ ਹਰ ਵਿਅਕਤੀ ਲਈ ਮਾਸਕ ਪਹਿਨਣ ਜ਼ਰੂਰੀ ਹੋਵੇਗਾ। ਅਦਾਲਤ ਨੇ ਕਿਹਾ ਹੈ ਕਿ ਕਾਰ ਦੇ ਅੰਦਰ ਇਕੱਲੇ ਬੈਠੇ ਵਿਅਕਤੀ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਬੁੱਧਵਾਰ ਨੂੰ ਇਕ ਮੰਗ ਦੀ ਸੁਣਵਾਈ ਦੌਰਾਨ ਅਦਾਲਤ ਨੇ ਇਹ ਨਿਰਦੇਸ਼ ਦਿਤਾ ਹੈ। [caption id="attachment_487282" align="aligncenter"] ਹੁਣਕਾਰ 'ਚਇਕੱਲੇ ਬੈਠੇ ਵਿਅਕਤੀ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ ,ਹਾਈਕੋਰਟ ਦਾ ਆਦੇਸ਼[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ ਜਸਟਿਸ ਪ੍ਰਤੀਭਾ ਸਿੰਘ ਨੇ ਆਦੇਸ਼ ਦਿਤਾ ਹੈ ਕਿ ਦਿਲੀ ਵਿਚ ਹਰ ਕਿਸੇ ਲਈ ਮਾਸਕ ਪਹਿਨਣ ਲਾਜ਼ਮੀ ਹੈ। ਆਦੇਸ਼ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਇਕੱਲੇ ਗੱਡੀ ਚਲਾ ਰਿਹਾ ਹੈ ਤਾਂ ਉਸਨੂੰ ਵੀ ਮਾਸਕ ਪਹਿਨਣਾ ਹੋਵੇਗਾ। ਅਦਾਲਤ ਦਾ ਕਹਿਣਾ ਹੈ ਕਿ ਜੇਕਰ ਕੋਈ ਵਾਹਨ ਚਲਾ ਰਿਹਾ ਵਿਅਕਤੀ ਇਕੱਲਾ ਵੀ ਹੋਵੇ ਤਾਂ ਉਹ ਵੀ ਇਕ ਜਨਤਕ ਜਗ੍ਹਾ ਹੈ। ਅਜਿਹੇ ਵਿਚ ਮਾਸਕ ਲਾਜ਼ਮੀ ਹੈ। [caption id="attachment_487281" align="aligncenter"] ਹੁਣਕਾਰ 'ਚਇਕੱਲੇ ਬੈਠੇ ਵਿਅਕਤੀ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ ,ਹਾਈਕੋਰਟ ਦਾ ਆਦੇਸ਼[/caption] ਦਿਲੀ ਵਿਚ ਜੇਕਰ ਕੋਈ ਵਿਅਕਤੀ ਇਕੱਲੇ ਗੱਡੀ ਚਲਾ ਰਿਹਾ ਹੈ ਅਤੇ ਉਸਨੇ ਮਾਸਕ ਨਹੀਂ ਲਗਾਇਆ ਹੈ ਤਾਂ ਉਸ ਤੋਂ 2000 ਦਾ ਚਲਾਣ ਕੱਟਿਆ ਜਾਂਦਾ ਹੈ। ਅਦਾਲਤ ਵਿਚ ਇਸ ਚਲਾਣ ਨੂੰ ਲੈ ਕੇ ਚੁਣੋਤੀ ਦਿਤੀ ਗਈ ਸੀ ਪਰ ਕੋਰਟ ਨੇ ਇਸ ਮੰਗ ਨੂੰ ਖਾਰਿਜ ਕਰ ਦਿੱਤਾ ਹੈ। ਦਿੱਲੀ ਸਰਕਾਰ ਵਿਚ ਅਦਾਲਤ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਗੱਡੀ ਵਿਚ ਵੀ ਮਾਸਕ ਲਗਾਉਣਾ ਜ਼ਰੂਰੀ ਹੈ। ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ [caption id="attachment_487280" align="aligncenter"] ਹੁਣਕਾਰ 'ਚਇਕੱਲੇ ਬੈਠੇ ਵਿਅਕਤੀ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ ,ਹਾਈਕੋਰਟ ਦਾ ਆਦੇਸ਼[/caption] ਦੱਸ ਦੇਈਏ ਕਿ ਪਟੀਸ਼ਨ ਦਾਇਰ ਕਰਕੇ ਕਾਰ ਵਿੱਚ ਇਕੱਲੇ ਬੈਠੇ ਵਿਅਕਤੀ ਦਾ ਮਾਸਕ ਪਹਿਨਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਉਸੇ ਸਮੇਂ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਜਦੋਂ ਕਾਰ ਵਿੱਚ ਇਕੱਲਾ ਬੈਠੇ ਇੱਕ ਵਿਅਕਤੀ ਦਾ ਚਲਾਨ ਕੱਟਣ ਤੇ ਲੋਕਾਂ ਵਿੱਚ ਪੁਲਿਸ ਨਾਲ ਵਿਵਾਦ ਹੋ ਗਿਆ। ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਹੁਣ ਸਥਿਤੀ ਸਪੱਸ਼ਟ ਹੋ ਗਈ ਹੈ। -PTCNews