ਨਵਾਜ਼ ਸ਼ਰੀਫ ਦੀ ਧੀ ਨੇ ਇਮਰਾਨ ਖਾਨ 'ਤੇ ਲਾਏ ਵੱਡੇ ਇਲਜ਼ਾਮ,ਬਾਥਰੂਮ 'ਚ ਲਗਵਾਏ ਸਨ ਕੈਮਰੇ
Jagroop Kaur
November 13th 2020 06:06 PM
ਪਾਕਿਸਤਾਨ ਵਿਚ ਇਹਨੀਂ ਦਿਨੀਂ ਰਾਜਨੀਤੀ ਗਰਮੀ ਹੋਈ ਹੈ। ਉਥੇ ਹੀ ਇਹਨੀਂ ਦਿਨੀਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਚਰਚਾ ਵਿਚ ਹੈ ਉਥੇ ਹੀ ਹੁਣ ਇਕ ਵਾਰ ਉਹਨਾਂ ਦੇ ਇਕ ਬਿਆਨ ਨੇ ਹੰਗਾਮਾ ਮਚਾ ਦਿੱਤਾ ਹੈ , ਦਰਅਸਲ ਮਰੀਅਮ ਨਵਾਜ਼ ਨੇ ਇਮਰਾਨ ਖਾਨ ਸਰਕਾਰ 'ਤੇ ਇਕ ਵੱਡਾ ਦੋਸ਼ ਲਗਾਇਆ ਹੈ। ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰਿਅਮ ਨਵਾਜ਼ ਦੇ ਮੁਤਾਬਕ, ਜੇਲ੍ਹ ਦੇ ਜਿਹੜੇ ਸੈੱਲ ਵਿਚ ਉਹਨਾਂ ਨੂੰ ਰੱਖਿਆ ਗਿਆ ਸੀ | ਉੱਥੇ ਖੁਫ਼ੀਆ ਕੈਮਰੇ ਲਗਾਏ ਗਏ ਸਨ। ਇੱਥੋਂ ਤੱਕ ਕਿ ਉਹਨਾਂ ਦੇ ਵਾਸ਼ਰੂਮ ਵਿਚ ਵੀ ਕੈਮਰੇ ਲਗਾਏ ਗਏ ਸਨ। ਹਾਲ ਹੀ ਵਿਚ ਇਕ ਇੰਟਰਵਿਊ ਵਿਚ ਮਰਿਅਮ ਨੇ ਉਹਨਾਂ ਅਸੁਵਿਧਾਵਾਂ ਬਾਰੇ ਗੱਲ ਕੀਤੀ ਜੋ ਪਿਛਲੇ ਸਾਲਚੌ ਧਰੀ ਸ਼ੂਗਰ ਮਿੱਲਜ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਜਾਣ ਦੇ ਬਾਅਦ ਉਹਨਾਂ ਨੂੰ ਜੇਲ੍ਹ ਵਿਚ ਝੱਲਣੀਆਂ ਪਈਆਂ ਸਨ। ਮਰਿਅਮ ਨੇ ਇਮਰਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ,''ਮੈਂ ਦੋ ਵਾਰ ਜੇਲ੍ਹ ਜਾ ਚੁੱਕੀ ਹਾਂ।