ਚੰਡੀਗੜ੍ਹ: ਪੀਟੀਸੀ ਮਿਸ ਪੰਜਾਬੀ ਮਾਮਲੇ ਵਿਚ ਪੁਲਿਸ ਵੱਲੋਂ ਕੇਸ ਦਰਜ ਕਰ ਕੇ ਪੀਟੀਸੀ ਚੈਨਲ ਦੇ ਐਮ.ਡੀ. ਰਬਿੰਦਰ ਨਰਾਇਣ ਨੁੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਰੋਸ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਕਿਹਾ ਹੈ ਗਿਆ ਹੈ ਕਿ ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਡਾਕਾ ਮਾਰਿਆ ਗਿਆ ਹੈ।
ਇਸ ਮੌਕੇ ਪੱਤਰਕਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਰਬਿੰਦਰ ਨਰਾਇਣ ਉੱਤੇ ਝੂਠਾ ਦਰਜ ਕੀਤਾ ਗਿਆ ਮੁਕਾਦਮਾ ਰੱਦ ਕੀਤਾ ਜਾਵੇ। ਉਹਨਾਂ ਕਿਹਾ ਹੈ ਕਿ ਇਹਨਾਂ ਫੁਟੇਜ ਵਿਚ ਪੀੜਤ ਲੜਕੀ ਨੇ ਜੋ ਦੋਸ਼ ਲਗਾਏ ਹਨ, ਉਸ ਤੋਂ ਉਲਟ ਉਹ ਸੜਕ 'ਤੇ ਖੜ੍ਹੀ ਦੋ ਵਿਅਕਤੀਆਂ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਇਹਨਾਂ ਵਿਚੋਂ ਇਕ ਨੇ ਵਕੀਲਾਂ ਵਾਲਾ ਕਾਲਾ ਕੋਟ ਪਾਇਆ ਹੋਇਆ ਹੈ। ਤੁਸੀ ਪੀਟੀਸੀ ਦੇ ਪ੍ਰੋਗਰਾਮਾਂ ਨੂੰ ਵੇਖ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੱਚ ਕੀ ਹੈ। ਪੀਟੀਸੀ ਨੇ ਸਬੂਤਾਂ ਸਮੇਤ ਵੀਡੀਓ ਜਾਰੀ ਕੀਤੀਆ ਹਨ ਜਿੰਨ੍ਹਾਂ ਵਿੱਚ ਸੱਚ ਨੂੰ ਸਪੱਸ਼ਟ ਵੇਖਿਆ ਜਾ ਸਕਦਾ ਹੈ।