ਸੀਮਾ ਸੁਰੱਖਿਆ ਬਲ ਵੱਲੋਂ 29 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਮੈਰਾਥਨ ਦੋੜ 

By  Jasmeet Singh October 28th 2022 07:36 PM

ਅੰਮ੍ਰਿਤਸਰ, 28 ਅਕਤੂਬਰ: ਅਜਾਦੀ ਦੇ ਅੰਮ੍ਰਿਤ ਮੁਹੱਤਸਵ ਨੂੰ ਸਮਰਪਿਤ 29 ਅਕਤੂਬਰ ਨੂੰ ਸੀਮਾ ਸੁਰੱਖਿਆ ਬਲ ਵੱਲੋਂ ਅੰਮ੍ਰਿਤਸਰ ਵਿਖੇ ਮੈਰਾਥਨ ਦੋੜ ਕਰਵਾਈ ਜਾ ਰਹੀ ਹੈ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਰਾਸੀ ਦੇ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸਨਰ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਮੈਰਾਥਨ ਵਿੱਚ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਮਹਿਲਾ ਜਾਂ ਪੁਰਸ ਭਾਗ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੈਰਾਥਨ ਦੋੜ ਤਿੰਨ ਵਰਗ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਵਿੱਚ 42.195 ਕਿਲੋਮੀਟਰ ਮੈਰਾਥਨ ਵਿੱਚ 40 ਸਾਲ ਤੋਂ ਉਪਰ ਅਤੇ 40 ਸਾਲ ਤੋਂ ਘੱਟ ੳਮਰ ਦੇ ਲੋਕ ਭਾਗ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਵਰਗ ਦੀ ਦੋੜ ਸਵੇਰੇ ਪੰਜ ਵਜੇ ਗੋਲਡਨ ਗੇਟ ਅੰਮ੍ਰਿਤਸਰ ਤੋਂ ਸੁਰੂ ਹੋਵੇਗੀ ਅਤੇ ਜਿਨ੍ਹਾਂ ਇਸ ਮੈਰਾਥਨ ਵਿੱਚ ਭਾਗ ਲੈਣਾ ਹੈ ਉਨ੍ਹਾਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ। ਇਸ ਵਰਗ ਵਿੱਚ 5 ਮਹਿਲਾ ਅਤੇ 5 ਪੁਰਸ ਖਿਡਾਰੀ ਚੁਣੇ ਜਾਣਗੇ ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ਤੇ ਰਹਿਣ ਵਾਲੇ ਨੂੰ ਇੱਕ ਲੱਖ ਰੁਪਏ ਨਕਦ ਇਨਾਮ, ਦੂਸਰੇ ਨੰਬਰ ਤੇ ਆਉਂਣ ਵਾਲੇ ਨੂੰ 50 ਹਜਾਰ, ਤੀਸਰੇ ਨੰਬਰ ਤੇ ਆਉਂਣ ਵਾਲੇ ਨੂੰ 30 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 20 ਹਜਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 10 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੂਸਰੇ ਵਰਗ ਵਿੱਚ ਹਾਫ ਮੈਰਾਥਨ 21.097 ਕਿਲੋਮੀਟਰ ਮੈਰਾਥਨ ਕਰਵਾਈ ਜਾਵੇਗੀ ਅਤੇ ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਫ ਮੈਰਾਥਨ ਸਵੇਰੇ 6.20 ਵਜੇ ਵਾਰ ਮੈਮੋਰੀਅਲ ਅੰਮ੍ਰਿਤਸਰ ਤੋਂ ਸੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਹਾਫ ਮੈਰਾਥਨ ਵਿੱਚ ਵੀ 5 ਮਹਿਲਾ ਅਤੇ 5 ਪੁਰਸ ਖਿਡਾਰੀ ਚੁਣੇ ਜਾਣਗੇ ਜੋ ਪਹਿਲੇ ਨੰਬਰ ਤੋਂ ਪੰਜਵੇਂ ਨੰਬਰ ਤੱਕ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ਤੇ ਰਹਿਣ ਵਾਲੇ ਨੂੰ ਪੰਜਾਹ ਹਜਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ਤੇ ਆਉਂਣ ਵਾਲੇ ਨੂੰ 30 ਹਜਾਰ, ਤੀਸਰੇ ਨੰਬਰ ਤੇ ਆਉਂਣ ਵਾਲੇ ਨੂੰ 20 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ 10 ਹਜਾਰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। BSF ਇਹ ਵੀ ਪੜ੍ਹੋ: ਬੰਬੀਹਾ ਗੈਂਗ ਦੇ ਚਾਰ ਸ਼ੱਕੀ ਸ਼ੂਟਰ ਜ਼ੀਰਕਪੁਰ ਤੋਂ ਗ੍ਰਿਫਤਾਰ ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਤੀਸਰੇ ਵਰਗ ਵਿੱਚ 10 ਕਿਲੋਮੀਟਰ ਦੋੜ ਹੋਵੇਗੀ ਅਤੇ ਇਸ ਵਿੱਚ ਵੀ 40 ਸਾਲ ਤੋਂ ਵੱਧ ਅਤੇ ਘੱਟ ਦੋਨੋਂ ਉਮਰ ਦੇ ਮਹਿਲਾ ਪੁਰਸ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦੋੜ ਸਵੇਰੇ 6.30 ਵਜੇ ਪਿੰਡ ਲਹੋਰੀ ਮੱਲ ਤੋਂ ਸੁਰੂ ਹੋਵੇਗੀ ਅਤੇ ਸਾਰੇ ਭਾਗ ਲੈਣ ਵਾਲਿਆਂ ਨੂੰ ਇੱਕ ਘੰਟਾ ਪਹਿਲਾ ਪਹੁੰਚਣਾ ਹੋਵੇਗਾ। ਇਸ ਦੋੜ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਜੋ ਪਹਿਲੇ ਨੰਬਰ ਤੇ ਆਵੇਗਾ ਉਸ ਨੂੰ 25 ਹਜਾਰ ਰੁਪਏ ਨਕਦ ਇਨਾਮ, ਦੂਸਰੇ ਨੰਬਰ ਤੇ ਆਉਂਣ ਵਾਲੇ ਨੂੰ 15 ਹਜਾਰ, ਤੀਸਰੇ ਨੰਬਰ ਤੇ ਆਉਂਣ ਵਾਲੇ ਨੂੰ 10 ਹਜਾਰ, ਚੋਥਾ ਨੰਬਰ ਪ੍ਰਾਪਤ ਕਰਨ ਵਾਲੇ ਨੂੰ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 5-5 ਹਜਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਜਿਸਟ੍ਰਰੇਸਨ ਲਈ ਭਾਗ ਲੈਣ ਵਾਲੇ ਮਹਿਲਾ ਪੁਰਸ ਤੋਂ ਅਪਣਾ ਅਧਾਰ ਕਾਰਡ ਜਾਂ ਕੋਈ ਹੋਰ ਪਹਿਚਾਣ ਪੱਤਰ ਹੋਣਾ ਲਾਜਮੀ ਹੈ। -PTC News

Related Post