ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ

By  Ravinder Singh March 12th 2022 01:55 PM -- Updated: March 12th 2022 03:38 PM

ਨਵੀਂ ਦਿੱਲੀ :ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲਿਆਂ ਕਾਰਨ ਉਥੇ ਦੇ ਹਾਲਾਤ ਬਹੁਤ ਖ਼ਰਾਬ ਚੁੱਕੇ ਹਨ। ਬੀਤੀ ਸਾਰੀ ਰਾਤ ਰੂਸ ਵੱਲੋਂ ਕੀਤੇ ਗਏ ਕਈ ਹਮਲਿਆਂ ਕਾਰਨ ਕੀਵੀ ਓਬਲਾਸਟ ਵਿੱਚ ਕਈ ਥਾਈਂ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ।

ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ

ਵਾਸਿਲਕੀਵ ਵਿੱਚ ਤੇਲ ਦੇ ਡਿਪੂ ਨੂੰ ਅੱਗ ਲੱਗ ਗਈ, ਜਿਥੇ ਹਾਲਾਤ ਕਾਫੀ ਭਿਆਨਕ ਬਣੇ ਹੋਏ ਹਨ। ਕੀਵ ਤੋਂ 36 ਕਿਲੋਮੀਟਰ ਦੂਰ ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਕ੍ਰਿਆਚੀ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਹੋਰ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ। ਇਥੇ ਇਕ ਗੁਦਾਮ ਵਿੱਚ ਪਏ ਉਤਪਾਦ ਅਤੇ ਹੋਰ ਖਾਣ ਵਾਲਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਯੂਕਰੇਨ ਵਿੱਚ ਸਾਰੀ ਰਾਤ ਹਵਾਈ ਹਮਲੇ ਦੇ ਸਾਇਰਨ ਸੁਣੇ ਗਏ ਹਨ।

ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ

ਵੱਖ-ਵੱਖ ਦੇਸ਼ਾਂ ਦੇ ਲੋਕ ਇਥੇ ਬੁਰੀ ਤਰ੍ਹਾਂ ਫਸ ਚੁੱਕੇ ਹਨ। ਲੋਕਾਂ ਨੂੰ ਇਥੋਂ ਕੱਢਣ ਲਈ ਵੱਖ-ਵੱਖ ਉਪਾਰਲੇ ਕੀਤੇ ਜਾ ਰਹੇ ਹਨ। ਇਸ ਵਿਚਕਾਰ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁ ਦਾ ਕਹਿਣਾ ਹੈ ਕਿ ਮਾਰੀਓਪੋਲ ਤੋਂ ਜ਼ੋਪੋਰਿਝਜ਼ੀਆ ਸਮੇਤ ਕਈ ਸਰਹੱਦਾਂ ਖੋਲ੍ਹ ਰੱਖੀਆਂ ਹਨ ਤਾਂ ਕਿ ਲੋਕਾਂ ਨੂੰ ਕੱਢਣ ਵਿੱਚ ਉਹ ਕਾਮਯਾਬ ਹੋ ਸਕਣ।

ਰੂਸ ਵੱਲੋਂ ਕੀਤੀ ਗਈ ਬੰਬਾਰੀ ਕਾਰਨ ਯੂਕਰੇਨ 'ਚ ਕਈ ਪਿੰਡ ਹੋਏ ਤਬਾਹ

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਇਥੋਂ ਕੱਢਣ ਲਈ ਆਪ੍ਰੇਸ਼ਨ ਗੰਗਾ ਸ਼ੁਰੂ ਕੀਤਾ ਹੋਇਆ ਹੈ। ਇਸ ਆਪ੍ਰੇਸ਼ਨ ਨਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਂਦਾ ਗਿਆ ਹੈ ਅਤੇ ਅੱਗੇ ਵੀ ਇਹ ਮੁਹਿੰਮ ਜਾਰੀ ਰਹੇਗੀ।





Related Post