ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆ

By  Ravinder Singh April 3rd 2022 05:50 PM

ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਹੁਣ ਸਾਬਕਾ ਕੈਬਨਿਟ ਮੰਤਰੀਆਂ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਨਪ੍ਰੀਤ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸਰਕਾਰੀ ਕੋਠੀਆਂ ਖਾਲੀ ਕਰ ਦਿੱਤੀਆਂ ਹਨ ਪਰ ਦੋਵਾਂ ਮੰਤਰੀਆਂ ਦੀਆਂ ਕੋਠੜੀਆਂ ਵਿੱਚੋਂ ਲੱਖਾਂ ਦਾ ਸਾਮਾਨ ਗਾਇਬ ਪਾਇਆ ਗਿਆ। ਕਮਰਿਆਂ ਵਿੱਚੋਂ ਸਰਕਾਰੀ ਸਾਮਾਨ, ਫਰਨੀਚਰ ਅਤੇ ਬਿਜਲੀ ਦਾ ਸਮਾਨ ਘੱਟ ਮਿਲਿਆ ਹੈ। ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆਇਸ ਸਬੰਧੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣਾ ਪੱਖ ਰੱਖਿਆ। ਜਾਣਕਾਰੀ ਦਿੱਤੀ ਗਈ ਕਿ ਪੀਡਬਲਯੂਡੀ ਵਿਭਾਗ ਵੱਲੋਂ ਮਨਪ੍ਰੀਤ ਸਿੰਘ ਬਾਦਲ ਤੋਂ 1 ਲੱਖ 84 ਹਜ਼ਾਰ ਲਏ ਗਏ ਸਨ। ਵਿਭਾਗ ਨੇ ਇਸ ਐਨਓਸੀ ਵੀ ਜਾਰੀ ਕਰ ਦਿੱਤੀ ਸੀ। ਮਨਪ੍ਰੀਤ ਬਾਦਲ ਮੰਨੇ ਕਿ ਸਰਕਾਰੀ ਫਰਨੀਚਰ ਉਨ੍ਹਾਂ ਕੋਲ ਹੈ। ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆ15 ਸਾਲ ਪੁਰਾਣਾ ਕਹਿ ਕੇ ਵਿਭਾਗ ਨੂੰ 1 ਲੱਖ 84 ਹਜ਼ਾਰ ਦੀ ਅਦਾਇਗੀ ਕੀਤੀ ਸੀ। ਸਰਕਾਰੀ ਸਾਮਾਨ ਦੀ ਖ਼ੁਦ ਨਿਲਾਮੀ ਕਰਵਾ ਕੇ ਖ਼ੁਦ ਹੀ ਖ਼ਰੀਦਦਾਰ ਬਣ ਗਏ ਸਨ।ਜ਼ਿਕਰਯੋਗ ਹੈ ਕਿ ਕੋਠੀ ਖਾਲੀ ਕਰਦੇ ਸਮੇਂ ਉਕਤ ਸਾਮਾਨ ਕਿਥੇ ਚਲਾ ਜਾਂ ਫਿਰ ਸਾਮਾਨ ਚੋਰੀ ਹੋਇਆ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਸੀ। ਕੁਰਸੀਆਂ, ਸੋਫੇ, ਡਾਇਨਿੰਗ ਚੇਅਰਜ਼, ਡਾਇਨਿੰਗ ਟੇਬਲ, ਫਰਿੱਜ, ਪੱਖੇ ਆਦਿ ਘੱਟ ਸਨ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਅਤੇ ਉਪ ਮੰਡਲ ਇੰਜਨੀਅਰ ਨੇ ਦੋਵਾਂ ਸਾਬਕਾ ਮੰਤਰੀਆਂ ਦੇ ਘਰੋਂ ਘੱਟ ਸਮੱਗਰੀ ਮਿਲਣ ਬਾਰੇ ਵਿਧਾਨ ਸਭਾ ਦੇ ਸਕੱਤਰ ਨੂੰ ਪੱਤਰ ਲਿਖਿਆ ਸੀ। ਸਰਕਾਰੀ ਰਿਹਾਇਸ਼ 'ਚੋਂ ਸਾਮਾਨ ਗਾਇਬ ਹੋਣ ਸਬੰਧੀ ਮਨਪ੍ਰੀਤ ਬਾਦਲ ਨੇ ਆਪਣਾ ਪੱਖ ਰੱਖਿਆਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਮੰਤਰੀਆਂ ਨੂੰ ਮਾਲ ਵਿਭਾਗ ਨੂੰ ਸੌਂਪਣ ਦੀ ਅਪੀਲ ਕੀਤੀ ਗਈ ਸੀ। ਵਿਭਾਗ ਦੇ ਉਪ ਮੰਡਲ ਇੰਜਨੀਅਰ ਨੇ 24 ਮਾਰਚ ਨੂੰ ਪੱਤਰ ਨੰਬਰ 135 ਵਿੱਚ ਲਿਖਿਆ ਸੀ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੈਕਟਰ 2 ਵਿੱਚ ਸਥਿਤ ਕੋਠੀ ਨੰਬਰ 47 ਨੂੰ ਖਾਲੀ ਕਰਵਾਇਆ ਸੀ। ਇਹ ਵੀ ਪੜ੍ਹੋ : ਇਸ ਸੂਬੇ 'ਚ ਵਰਤ ਦਾ ਆਟਾ ਖਾਣ ਨਾਲ ਬਿਮਾਰ ਹੋਏ ਦਰਜਨ ਲੋਕ

Related Post