Manipur Elections 2022 HIGHLIGHTS: ਮਣੀਪੁਰ 'ਚ ਪਹਿਲੇ ਗੇੜ 'ਚ ਹੁਣ ਤੱਕ 78.03 ਫੀਸਦੀ ਹੋਈ ਵੋਟਿੰਗ

By  Pardeep Singh February 28th 2022 07:48 AM -- Updated: February 28th 2022 06:26 PM

Manipur Elections 2022 HIGHLIGHTS: ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿਚਕਾਰ, ਮਨੀਪੁਰ ਵਿੱਚ ਦੋ-ਪੜਾਵੀ ਵਿਧਾਨ ਸਭਾ ਚੋਣਾਂ ਹੋ ਰਹੀਆ ਹਨ। ਜਿਸ ਵਿੱਚ ਪੰਜ ਜ਼ਿਲ੍ਹਿਆਂ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕੰਗਪੋਕਪੀ ਅਤੇ ਚੂਰਾਚੰਦਪੁਰ ਦੇ 38 ਹਲਕਿਆਂ ਵਿੱਚ ਵੋਟਾਂ ਪੈਣਗੀਆਂ।ਮਣੀਪੁਰ ਚੋਣਾਂ ਦੇ ਪਹਿਲੇ ਪੜਾਅ ਵਿੱਚ 15 ਔਰਤਾਂ ਸਮੇਤ 173 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿਉਂਕਿ ਕੁੱਲ 175 ਉਮੀਦਵਾਰਾਂ ਨੂੰ ਪਹਿਲਾਂ ਪੋਲਿੰਗ ਲਈ ਮਨਜ਼ੂਰੀ ਦਿੱਤੀ ਗਈ ਸੀ, ਹਾਲਾਂਕਿ ਦੋ ਆਜ਼ਾਦ ਉਮੀਦਵਾਰਾਂ ਥੈਂਗਮਿਨਲੀਅਨ ਕਿਪਗੇਨ ਅਤੇ ਪੀ ਸੋਮੋਰਜੀਤ ਨੇ ਆਪਣੀਆਂ ਅਰਜ਼ੀਆਂ ਵਾਪਸ ਲੈ ਲਈਆਂ ਹਨ। ਮਨੀਪੁਰ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਹੋਈ ਸ਼ੁਰੂ ਸੀਨੀਅਰ ਲੀਡਰ ਪਹਿਲੇ ਪੜਾਅ 'ਚ ਮੁੱਖ ਮੰਤਰੀ ਬੀਰੇਨ ਸਿੰਘ ਹੀਂਗਾਂਗ ਸੀਟ ਤੋਂ ਚੋਣ ਲੜਦੇ ਨਜ਼ਰ ਆਉਣਗੇ। ਵਿਧਾਨ ਸਭਾ ਦੇ ਸਪੀਕਰ ਵਾਈ ਖੇਮਚੰਦ ਸਿੰਘ, ਵੁੰਗਜ਼ਾਗਿਨ ਵਾਲਟੇ, ਐਸ ਰਾਜੇਨ ਸਿੰਘ, ਥਾ ਬਿਸ਼ਵਜੀਤ ਸਿੰਘ ਅਤੇ ਓ ਲੁਖੋਈ ਸਿੰਘ ਵੀ ਚੋਣ ਮੈਦਾਨ ਵਿੱਚ ਹਨ। ਮਨੀਪੁਰ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਹੋਈ ਸ਼ੁਰੂ ਮਨੀਪੁਰ ਦੇ ਚੋਣ ਪ੍ਰਚਾਰ ਦੌਰਾਨ, ਪੀਐਮ ਮੋਦੀ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੇ ਵੀ ਰੈਲੀਆਂ ਕੀਤੀਆਂ ਅਤੇ ਜਨਤਾ ਨੂੰ ਜਲਦੀ ਹੀ ਇੱਕ ਸੁਰੱਖਿਅਤ ਰਾਜ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ। ਇਸ ਦੌਰਾਨ ਮਨੀਪੁਰ ਚੋਣਾਂ ਦਾ ਦੂਜਾ ਪੜਾਅ 5 ਮਾਰਚ ਨੂੰ ਹੋਵੇਗਾ ਜਿਸ ਵਿੱਚ ਤਿੰਨ ਜ਼ਿਲ੍ਹਿਆਂ ਕੰਗਪੋਕਪੀ, ਚੂਰਾਚੰਦਪੁਰ ਅਤੇ ਫੇਰਜ਼ੌਲ ਵਿੱਚ ਵੋਟਾਂ ਪੈਣਗੀਆਂ। Manipur Elections 2022 Phase 1 HIGHLIGHTS:- 5.00PM- ਮਣੀਪੁਰ 'ਚ ਪਹਿਲੇ ਗੇੜ 'ਚ ਸ਼ਾਮ 5 ਵਜੇ ਤੱਕ 78.03 ਫੀਸਦੀ ਵੋਟਿੰਗ ਹੋਈ। 4.00PM-   ਮਤਦਾਨ ਦੇ ਪਹਿਲੇ ਪੜਾਅ ਵਿੱਚ ਦੁਪਹਿਰ 3 ਵਜੇ ਤੱਕ 67.53% ਮਤਦਾਨ ਹੋਇਆ 1:30 PM- ਦੁਪਹਿਰ 1 ਵਜੇ ਤੱਕ 48.88% ਵੋਟਿੰਗ ਦਰਜ ਕੀਤੀ ਗਈ। 1:00 PM- ਹੁਣ ਤੱਕ 33% ਵੋਟਿੰਗ ਦਰਜ ਕੀਤੀ ਗਈ ਹੈ। ਕੀਥੈਲਮੰਬੀ ਵਿੱਚ ਚੋਣ ਵਿਘਨ ਦੀ ਇੱਕ ਘਟਨਾ ਸਾਹਮਣੇ ਆਈ ਹੈ। ਇਸ ਕਾਰਨ ਪੋਲਿੰਗ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ। ਈਵੀਐਮ ਮਸ਼ੀਨ ਟੁੱਟ ਗਈ ਹੈ, ਅਸੀਂ ਜਾਂਚ ਕਰ ਰਹੇ ਹਾਂ ਕਿ ਅੱਜ ਇੱਥੇ ਚੋਣਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਜਾਂ ਦੁਬਾਰਾ ਪੋਲ ਕਰਵਾਉਣਾ ਹੈ: ਰਾਜੇਸ ਅਗਰਵਾਲ, ਸੀਈਓ ਮਨੀਪੁਰ 11:30 am - ਮਨੀਪੁਰ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ ਸਵੇਰੇ 11 ਵਜੇ ਤੱਕ 27.34% ਮਤਦਾਨ ਦਰਜ ਕੀਤਾ ਗਿਆ।

10:10 am  - ਸਵੇਰੇ 10 ਵਜੇ ਤੱਕ ਕਰੀਬ 12 ਫੀਸਦੀ ਵੋਟਿੰਗ ਹੋਈ।
09:45 am  ਮਨੀਪੁਰ ਚੋਣਾਂ 2022 ਦੇ ਪਹਿਲੇ ਪੜਾਅ ਵਿੱਚ ਸਵੇਰੇ 9.30 ਵਜੇ ਤੱਕ 8.94% ਵੋਟਰਾਂ ਨੇ ਮਤਦਾਨ ਕੀਤਾ। 09:44 am -ਮਨੀਪੁਰ ਦੇ ਉਪ ਮੁੱਖ ਮੰਤਰੀ ਅਤੇ ਉਰੀਪੋਕ ਤੋਂ ਐਨਪੀਪੀ ਉਮੀਦਵਾਰ, ਯੁਮਨਮ ਜੋਯਕੁਮਾਰ ਸਿੰਘ ਨੇ ਇੰਫਾਲ ਦੇ ਨੌਰੇਮਥੋਂਗ ਅੱਪਰ ਪ੍ਰਾਇਮਰੀ ਸਕੂਲ ਵਿੱਚ ਆਪਣੀ ਵੋਟ ਪਾਈ। 9:30 am -ਕੇਂਦਰੀ ਮੰਤਰੀ ਕਿਰਨ ਰਿਜਿਜੂ  ਨੇ ਕਿਹਾ ਹੈ ਕਿ ਮਨੀਪੁਰ ਦੇ ਸਾਰੇ ਵੋਟਰਾਂ ਨੂੰ ਅੱਜ ਮਨੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੋਟ ਪਾਉਣ ਲਈ ਪੂਰੇ ਉਤਸ਼ਾਹ ਨਾਲ ਰਿਕਾਰਡ ਗਿਣਤੀ ਵਿੱਚ ਆਉਣ ਦੀ ਅਪੀਲ ਕਰਦਾ ਹਾਂ।ਵੋਟਿੰਗ ਦਾ ਅਧਿਕਾਰ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਇਸਨੂੰ ਬਰਬਾਦ ਨਾ ਹੋਣ ਦਿਓ! 9:00am ਕਈ ਵੋਟਰਾਂ ਨੇ ਵੋਟ ਪਾਉਣ ਤੋਂ ਬਾਅਦ ਸਿਆਹੀ ਦਾ ਨਿਸ਼ਾਨ ਵਿਖਾਉਂਦੇ ਹੋ ਹੋਰਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। 8:50-  ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਨਿਕਲਣ ਅਤੇ ਸਰਕਾਰ ਬਣਾਉ ਲਈ ਵੋਟ ਦਾ ਇਸਤੇਮਾਲ ਕਰਨ। 8: 38 am - ਚੋਣ ਕਮਿਸ਼ਨ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਤਸੀਂ ਆਪਣੀ ਵੋਟ ਪਾਉਣਾ ਨਾ ਭੁੱਲੋ। 8:35- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਵੋਟਰਾਂ ਨੂੰ 'ਰਿਕਾਰਡ ਤੋੜ ਗਿਣਤੀ ਵਿੱਚ ਮਤਦਾਨ ਕਰਨ ਅਤੇ ਆਪਣੀ ਵੋਟ ਪਾਉਣ' ਦੀ ਅਪੀਲ ਕੀਤੀ। 7:55 am  ਮਨੀਪੁਰ ਵਿੱਚ ਵੋਟਿੰਗ ਸ਼ੁਰੂ ਹੁੰਦੇ ਹੀ ਲੰਬੀਆਂ ਲੰਬੀਆ ਕਤਾਰਾ ਂਲੱਗੀਆ ਵਿਖਾਈ ਦੇ ਰਹੀਆ ਹਨ। ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 7:45 am  - ਮੁੱਖ ਮੰਤਰੀ ਅਤੇ ਹੀਂਗਾਂਗ ਤੋਂ ਭਾਜਪਾ ਉਮੀਦਵਾਰ, ਐਨ ਬੀਰੇਨ ਸਿੰਘ ਨੇ ਇੰਫਾਲ ਦੇ ਸ਼੍ਰੀਵਨ ਹਾਈ ਸਕੂਲ ਵਿੱਚ ਆਪਣੀ ਵੋਟ ਪਾਈ। ਉਨ੍ਹਾਂ ਨੇ ਇਸ ਮੌਕੇ  ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਮੇਰੇ ਹਲਕੇ ਦੇ 75% ਲੋਕ ਭਾਜਪਾ ਅਤੇ ਮੈਨੂੰ ਵੋਟ ਪਾਉਣਗੇ। ਭਾਜਪਾ ਨੂੰ ਪਹਿਲੇ ਪੜਾਅ ਵਿੱਚ 38 ਵਿੱਚੋਂ ਘੱਟੋ-ਘੱਟ 30 ਸੀਟਾਂ ਮਿਲਣ ਦੀ ਉਮੀਦ ਹੈ। ਇਹ ਵੀ ਪੜ੍ਹੋ:ਭਾਰਤ 'ਚ ਕੋਰੋਨਾ ਦੀ ਚੌਥੀ ਲਹਿਰ ਦਾ ਖੌਫ਼, ਜਾਣੋ ਮਾਹਿਰਾਂ ਦੀ ਰਾਏ -PTC News

Related Post