ਮਨਦੀਪ ਸਿੰਘ ਉਰਫ਼ ਤੂਫ਼ਾਨ ਗੈਂਗਸਟਰ ਨੂੰ ਤਰਨਤਾਰਨ ਪੁਲਿਸ ਨੇ ਕੀਤਾ ਗ੍ਰਿਫ਼ਤਾਰ

By  Jasmeet Singh September 16th 2022 11:59 AM -- Updated: September 16th 2022 12:28 PM

ਤਰਨਤਾਰਨ, 16 ਸਤੰਬਰ: ਮਨਦੀਪ ਸਿੰਘ ਉਰਫ਼ ਤੂਫ਼ਾਨ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਉਰਫ਼ ਲੰਡਾ ਜੋ ਕਿ ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ, ਵੱਖ ਵੱਖ ਮਾਮਲਿਆਂ 'ਚ ਪੁਲਿਸ ਨੂੰ ਲੋੜੀਂਦਾ ਸੀ। ਮਨਦੀਪ ਸਿੰਘ ਉਰਫ ਤੂਫ਼ਾਨ ਨੂੰ ਤਰਨਤਾਰਨ ਪੁਲਿਸ ਨੇ ਜੰਡਿਆਲਾ ਤੋਂ ਅੱਜ ਸ਼ੁਕਰਵਾਰ ਤੜਕਸਾਰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਮਨਦੀਪ ਤੂਫਾਨ 'ਤੇ 2018 'ਚ ਨਾਜਾਇਜ਼ ਪਿਸਤੌਲ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਤੋਂ ਬਾਅਦ ਮਨਦੀਪ ਗੈਂਗਸਟਰਾਂ ਦੀ ਦੁਨੀਆਂ 'ਚ ਸ਼ਾਮਲ ਹੋ ਗਿਆ। ਤੂਫ਼ਾਨ 'ਤੇ ਵੱਖ ਵੱਖ ਥਾਣਿਆਂ 'ਚ ਕਤਲ ਅਤੇ ਨਾਜਾਇਜ਼ ਅਸਲੇ ਦੇ ਕਈ ਮਾਮਲੇ ਦਰਜ ਹਨ। ਗੈਂਗਸਟਾਰ ਮਨਦੀਪ ਸਿੰਘ ਨੂੰ ਤਰਨਤਾਰਨ ਪੁਲਿਸ ਵੱਲੋਂ ਫੜੇ ਜਾਣ 'ਤੇ ਉਸ ਦੇ ਪਿਤਾ ਸਾਬਕਾ ਫੌਜੀ ਹਰਭਜਨ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਉਸ ਨੂੰ ਐਨਕਾਉਂਟਰ 'ਚ ਮਾਰ ਦਿੱਤੇ ਜਾਣ ਦਾ ਖਦਸ਼ਾ ਪ੍ਰਗਟਾਇਆ। ਗੈਂਗਸਟਰ ਤੂਫ਼ਾਨ ਦੇ ਪਿਤਾ ਨੇ ਕਥਿਤ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਨੂੰ ਪੁਲਿਸ ਨੇ ਗੈਂਗਸਟਰ ਬਣਾਇਆ ਹੈ ਅਤੇ ਉਸਦਾ ਪੁੱਤਰ ਪੁਲਿਸ ਦੀ ਮਾਰ ਤੋਂ ਡਰਦਾ ਹੋਇਆ ਲੁਕਦਾ ਫਿਰਦਾ ਆ ਰਿਹਾ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਦੀ 'ਪੰਜਾਬ ਲੋਕ ਕਾਂਗਰਸ' ਦਾ 'ਭਾਜਪਾ' 'ਚ ਰਲਣਾ ਤਹਿ - ਸੂਤਰ



ਹਰਭਜਨ ਸਿੰਘ ਨੇ ਅੱਗੇ ਕਿਹਾ ਕਿ ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਬਾਰੇ ਸ਼ੁੱਕਰਵਾਰ ਤੜਕਸਾਰ ਉਨ੍ਹਾਂ ਨੂੰ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕੇ ਪੁਲਿਸ ਉਸ ਦਾ ਐਨਕਾਉਂਟਰ ਨਾ ਕਰ ਦੇਵੇ। ਸਾਬਕਾ ਫੌਜੀ ਹਰਭਜਨ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਤੂਫ਼ਾਨ ਦੋ ਬੱਚਿਆਂ ਦਾ ਬਾਪ ਹੈ ਅਤੇ ਉਸਦੀ ਪਤਨੀ ਵੀ ਪੇਕੇ ਰਹਿ ਰਹੀ ਹੈ।


-PTC News

Related Post