ਸਿਟੀ ਥਾਣੇ ਨੇੜੇ ਕਿਰਚਾਂ ਮਾਰ ਵਿਅਕਤੀ ਦਾ ਕਤਲ, ਪੁਲਿਸ ਕੋਲ ਨਹੀਂ ਕੋਈ ਜਵਾਬ

By  Jasmeet Singh July 8th 2022 08:06 AM

ਰਵੀ ਬਖਸ਼ ਸਿੰਘ, (ਗੁਰਦਾਸਪੁਰ, 8 ਜੁਲਾਈ): ਬਟਾਲਾ ਦੇ ਮੁਹਲਾ ਯੋਗੀਆਂ ਨਜ਼ਦੀਕ ਭੰਡਾਰੀ ਮੁਹਲੇ ਵਿੱਚ ਦੇਰ ਸ਼ਾਮ ਕਰੀਬ ਅੱਠ ਵਜੇ ਨੌਜਵਾਨ ਰੋਹਿਤ ਦਾ ਕੁਝ ਨੌਜਵਾਨਾਂ ਵੱਲੋਂ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਅੱਗ ਦੀ ਤਰ੍ਹਾਂ ਪੂਰੇ ਬਟਾਲਾ ਸ਼ਹਿਰ ਵਿਚ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 21 IAS ਅਫਸਰਾਂ ਸਮੇਤ 68 ਅਫਸਰਾਂ ਦਾ ਤਬਾਦਲਾ ਮ੍ਰਿਤਕ ਰੋਹਿਤ ਘਰ ਦੇ ਗੁਜ਼ਾਰੇ ਲਈ ਮਜ਼ਦੂਰੀ ਦੇ ਨਾਲ ਨਾਲ ਆਟੋ ਚਲਾਉਣ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਅੱਜੇ ਕੁਵਾਰਾ ਹੀ ਸੀ ਤੇ ਮ੍ਰਿਤਕ ਦੀ ਭੈਣ ਅਨੂੰ ਅਤੇ ਉਸਦੇ ਦੋਸਤ ਬੰਟੀ ਨੇ ਦੱਸਿਆ ਕਿ ਆਪਣੇ ਰੋਜ਼ਮਰਾ ਦੇ ਕੰਮ ਤੋਂ ਰੋਹਿਤ ਅੱਠ ਵਜੇ ਦੇ ਕਰੀਬ ਵਾਪਿਸ ਆਇਆ ਅਤੇ ਬਹੁਤ ਖੁਸ਼ ਸੀ ਅਤੇ ਸਭ ਨੂੰ ਮਿਲਦੇ ਹੋਏ ਰੋਟੀ ਬਣਾਉਣ ਲਈ ਕਿਹ ਕੇ ਬਾਹਰ ਗਿਆ ਅਤੇ ਕੁਝ ਸਮੇਂ ਬਾਅਦ ਹੀ ਉਸ ਨਾਲ ਵਾਪਰੀ ਘਟਨਾ ਦੀ ਸੂਚਨਾ ਮਿਲ ਗਈ। ਦੋਸਤ ਬੰਟੀ ਵੱਲੋਂ ਕੁਝ ਸ਼ੱਕੀ ਨੌਜਵਾਨਾਂ ਦੇ ਨਾਮ ਵੀ ਦੱਸੇ ਗਏ ਹਨ। ਪਰਿਵਾਰਿਕ ਮੈਂਬਰਾਂ ਅਤੇ ਐਟ ਚਾਲਕ ਦੇ ਦੋਸਤ ਬੰਟੀ ਨੇ ਦੱਸਿਆ ਕਿ ਮ੍ਰਿਤਕ ਹਮੇਸ਼ਾ ਆਪਣੇ ਕੰਮ ਵਿਚ ਹੀ ਖੁਸ਼ ਰਹਿੰਦਾ ਸੀ ਅਤੇ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸੀ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ: ਨਸ਼ਾ ਛੁਡਾਊ ਗੋਲੀਆਂ ਦਾ ਮਾਮਲਾ: ਕੇਂਦਰ ਨੇ ਹਾਈ ਕੋਰਟ ਨੂੰ ਪੰਜ ਰਿਪੋਰਟਾਂ ਸੌਂਪੀਆਂ ਉੱਥੇ ਦੂਸਰੇ ਪਾਸੇ ਮੌਕੇ 'ਤੇ ਪਹੁੰਚੇ ਡੀ.ਐਸ.ਪੀ ਬਟਾਲਾ ਪੁਲਿਸ ਲਲਿਤ ਕੁਮਾਰ ਦਾ ਕਹਿਣਾ ਸੀ ਕਿ ਕਤਲ ਦੀ ਇਤਲਾਹ ਮਿਲੀ ਸੀ। ਉਨ੍ਹਾਂ ਦੱਸਿਆ ਕਿ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਤਫਤੀਸ਼ ਦੇ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਪੁੱਛਿਆ ਗਿਆ ਕਿ ਸਿਟੀ ਥਾਣੇ ਦੇ ਨਜ਼ਦੀਕ ਕਤਲ ਹੋ ਜਾਂਦਾ ਹੈ ਤੇ ਪੁਲਿਸ ਕੀ ਕਰ ਰਹੀ ਸੀ ਤਾਂ ਇਸ ਸਵਾਲ ਦਾ ਕੋਈ ਜਵਾਬ ਡੀ.ਐਸ.ਪੀ ਕੋਲ ਨਹੀਂ ਸੀ। -PTC News

Related Post