ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਮੁੜਿਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼
ਨੋਇਡਾ : ਕੋਰੋਨਾ ਦੀ ਦੂਜੀ ਲਹਿਰ ਹੁਣ ਸਿਰਫ ਸ਼ਹਿਰਾਂ ਤੱਕ ਸੀਮਿਤ ਨਹੀਂ ਹੈ। ਹੁਣ ਪਿੰਡਾਂ ਵਿਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰ ਲਏ ਹਨ ਅਤੇ ਜਿਵੇਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਹ ਦਿਲ ਦਹਿਲਾ ਦੇਣ ਵਾਲੀਆਂ ਹਨ ,ਜਿਸ ਦਾ ਅੰਦਾਜ਼ਾ ਪ੍ਰਧਾਨ ਮੰਤਰੀ ਮੋਦੀ ਤੋਂ ਸਾਰੇ ਮਾਹਰਾਂ ਤੱਕ ਸੀ। ਹੁਣ ਉਹ ਦ੍ਰਿਸ਼ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਇਕੋ ਪਿੰਡ ਦੇ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਤੋਂ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ। ਤਾਜ਼ਾ ਮਾਮਲਾ ਨੋਇਡਾ ਵੈਸਟ ਦੇ ਜਲਾਲਪੁਰ ਪਿੰਡ ਦਾ ਹੈ, ਜਿਥੇ ਇਕ ਪਿਤਾ ਨੇ ਆਪਣੇ ਦੋਵੇਂ ਬੱਚਿਆਂ ਨੂੰ ਕੋਰੋਨਾ ਕਾਰਨ ਗੁਆ ਦਿੱਤਾ। ਪੜ੍ਹੋ ਹੋਰ ਖ਼ਬਰਾਂ : ਸਰਦੀ -ਜ਼ੁਕਾਮ ,ਵਾਇਰਲ ਬੁਖ਼ਾਰ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਘਰੇਲੂ ਉਪਾਅ [caption id="attachment_496763" align="aligncenter"] ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਮੁੜਿਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼[/caption] ਨੋਇਡਾ ਪੱਛਮ ਦੇ ਜਲਾਲਪੁਰ ਪਿੰਡ ਵਿਚ ਇੱਕ ਬੇਟੇ ਦਾ ਸਸਕਾਰ ਕਰਕੇ ਸ਼ਮਸ਼ਾਨ ਤੋਂ ਘਰ ਪਰਤੇ ਪਿਤਾ ਨੇ ਸੁਪਨੇ ਵਿਚ ਵੀ ਨਹੀ ਸੋਚਿਆ ਹੋਵੇਗਾ ਕਿ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਦੂਜੇ ਬੇਟੇ ਨੂੰ ਵੀ ਮੋਢਾ ਦੇਣਾ ਹੋਵੇਗਾ। ਪਰ ਜੋ ਨਹੀਂ ਸੋਚਿਆ ਸੀ, ਉਹ ਹੀ ਹੋਇਆ ਅਤੇ ਪੂਰੇ ਪਰਿਵਾਰ ਉੱਤੇ ਦੁਖਾਂ ਦਾ ਪਹਾੜ ਟੁੱਟ ਗਿਆ। ਜਲਾਲਪੁਰ ਪਿੰਡ ਵਿਚ ਰਹਿਣ ਵਾਲੇ ਅਤਰ ਸਿੰਘ ਦੇ ਬੇਟੇ ਪੰਕਜ ਦੀ ਅਚਾਨਕ ਮੌਤ ਹੋ ਗਈ। ਬੇਟੇ ਦਾ ਸਸਕਾਰ ਕਰ ਦੇ ਸਾਰੇ ਘਰ ਆਏ ਹੀ ਸੀ ਕਿ ਦੂਜੇ ਬੇਟੇ ਨੇ ਦਮ ਤੋੜ ਦਿੱਤਾ। ਉਹ ਵੀ ਕੋਰੋਨਾ ਨਾਲ ਜੰਗ ਲੜ ਰਿਹਾ ਸੀ। ਜਵਾਨ ਪੁੱਤਰਾਂ ਦਾ ਜਨਾਜਾ ਦੇਖਣ ਵਾਲੀ ਮਾਂ ਪੂਰੀ ਤਰ੍ਹਾਂ ਟੁੱਟ ਗਈ, ਅਤੇ ਲਗਾਤਾਰ ਬੇਹੋਸ਼ ਹੋ ਰਹੀ ਹੈ। [caption id="attachment_496761" align="aligncenter"] ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਮੁੜਿਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼[/caption] ਪਿੰਡ ਵਿਚ ਕੋਰੋਨਾ ਦਾ ਤਾਂਡਵ ਜਲਾਲਪੁਰ ਪਿੰਡ ਵਿਚ ਮਾਹਰਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿਚ ਪਿੰਡ ਵਿਚ 6 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਦੇ ਮੁਤਾਬਿਕ 28 ਅਪ੍ਰੈਲ ਨੂੰ ਪਿੰਡ ਵਿਚ ਇਹ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ,ਜੋ ਹੁਣ ਤੱਕ ਜਾਰੀ ਹੈ। ਇਸ ਪਿੰਡ ਵਿਚ ਰਿਸ਼ੀ ਨਾਗਰ ਦੀ ਵੀ ਅਚਾਨਕ ਮੌਤ ਹੋਈ ਸੀ ਅਤੇ ਉਸੀ ਦਿਨ ਉਨ੍ਹਾਂ ਦੇ ਬੇਟੇ ਦਾ ਵੀ ਦਿਹਾਂਤ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਘਰਾਂ ਵਿਚ ਹੋਈ ਹੈ। ਪਿੰਡ ਵਾਲਿਆਂ ਦੇ ਮੁਤਾਬਿਕ ਸਾਰਿਆਂ ਨੂੰ ਪਹਿਲਾਂ ਬੁਖਾਰ ਆਇਆ ਅਤੇ ਆਕਸੀਜਨ ਲੇਵਲ ਘੱਟਦਾ ਚਲਾ ਗਿਆ। ਲਗਾਤਾਰ ਪਿੰਡ ਵਿਚ ਹੋ ਰਹੀਆਂ ਮੌਤਾਂ ਨਾਲ ਪਿੰਡ ਵਾਲੇ ਦਹਿਸ਼ਤ ਵਿਚ ਹਨ। [caption id="attachment_496760" align="aligncenter"] ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਮੁੜਿਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼[/caption] ਪੜ੍ਹੋ ਹੋਰ ਖ਼ਬਰਾਂ : ਕੀ ਮਾਸਕ ਦੀ ਜ਼ਿਆਦਾ ਵਰਤੋਂ ਆਕਸੀਜਨ ਦੀ ਕਮੀ ਦਾ ਕਾਰਨ ਬਣਦੀ ਹੈ ? ਜਾਣੋਂ ਸੱਚ ਸ਼ਹਿਰ ਵਿੱਚ ਕੋਰੋਨਾ ਆ ਕਹਿਰ ਘੱਟ ,ਪਿੰਡਾਂ ਵਿੱਚ ਬੁਰਾ ਹਾਲ ਹੁਣ ਅਜਿਹੇ ਹਾਲਾਤ ਹੋ ਗਏ ਹਨ ਕਿ ਬੱਸ ਰਾਜ ਬਦਲ ਰਹੇ ਹਨ ਪਰ ਪਿੰਡਾਂ ਵਿੱਚ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸ਼ਹਿਰਾਂ ਵਿਚ ਸਿਰਫ ਹਸਪਤਾਲ ਵਿਚ ਬੈੱਡ ਮਿਲਣਾ ਮੁਸ਼ਕਿਲ ਹੋ ਰਿਹਾ ਸੀ, ਪਿੰਡਾਂ ਵਿਚ ਤਾਂ ਹਸਪਤਾਲ ਦਾ ਮਿਲਣਾ ਚੁਣੌਤੀ ਹੈ , ਲੋਕ ਤੜਫ਼ -ਤੜਫ਼ ਜਾਨ ਦੇ ਰਹੇ ਹਨ ਅਤੇ ਸਿਹਤ ਸਹੂਲਤਾਂ ਦੇ ਨਾਮ 'ਤੇ ਕੁਝ ਵੀ ਨਹੀਂ ਮਿਲ ਰਿਹਾ। ਫਿਲਹਾਲ ਯੂਪੀ ਦੇ ਸ਼ਹਿਰੀ ਇਲਾਕਿਆਂ ਵਿੱਚ ਕੋਰੋਨਾ ਦਾ ਸੰਕਰਮ ਘਟਦਾ ਜਾ ਰਿਹਾ ਹੈ। ਰਾਜ ਵਿੱਚ ਮਾਮਲਿਆਂ ਵਿੱਚ ਆਈ ਕਮੀ ਵੀ ਇਸੇ ਕਾਰਨ ਕਰਕੇ ਵੇਖੀ ਜਾ ਰਹੀ ਹੈ। ਪਰ ਹੁਣ ਕੋਰੋਨਾ ਨੇ ਪਿੰਡਾਂ ਵਿੱਚ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਾਲਪੁਰ ਵਰਗੀਆਂ ਕਈ ਘਟਨਾਵਾਂ ਵਾਪਰ ਰਹੀਆਂ ਹਨ। -PTCNews