ਮਕੋੜਾ ਪੱਤਣ ਰਾਵੀ ਦਰਿਆ 'ਤੇ ਬਣੇ ਆਰਜ਼ੀ ਪੁਲ ਚੁੱਕੇ ਜਾਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ

By  Riya Bawa July 27th 2022 01:05 PM

ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾ ਦਾ ਸਪੰਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ। ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਵਜੂਦ ਇਹਨਾਂ ਪਿੰਡਾਂ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋ 7 ਪਿੰਡ ਹੀ ਮਜੂਦ ਹਨ ਇਹਨਾਂ ਲੋਕਾਂ ਨੂੰ ਵੀ ਰਾਵੀ ਦਰਿਆ 'ਤੇ ਪੱਕਾ ਪੁੱਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ ਜਿਸ ਕਰਕੇ ਅੱਜ ਵੀ ਦੇਸ਼ ਦੀ ਆਜ਼ਾਦੀ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਮਕੋੜਾ ਪੱਤਣ ਰਾਵੀ ਦਰਿਆ 'ਤੇ ਬਣੇ ਆਰਜ਼ੀ ਪੁਲ ਚੁੱਕੇ ਜਾਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ ਰਾਵੀ ਦਰਿਆ ਤੋਂ ਪਾਰ ਵਸਦੇ ਪਿੰਡਾ ਦੇ ਲੋਕਾਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਆਜ਼ਾਦੀ ਦੇ 75 ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗ਼ੁਲਾਮ ਸਮਝਦੇ ਹਨ, ਕਿਉਂਕਿ ਜਦ ਵੀ ਇਹ ਅਸਥਾਈ ਪੁਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਕਈ ਲੋਕ ਤਾਂ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਸਾਨੂੰ ਇਹ ਪਤਾ ਨਹੀਂ ਚਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ ਦੋ ਦਰਿਆਵਾਂ ਦੇ ਪਾਰ ਅਤੇ ਐਲ ਓ ਸੀ ਦੇ ਨਾਲ ਲੱਗਦਾ ਹੈ। ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ ਬਰਸਾਤ ਦੇ ਮੌਸਮ ਵਿਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਪਲਟੂਨ ਪੁਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ। ਜੋ ਦਰਿਆ 'ਚ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ ਕਈ ਵਾਰ ਨਹੀ ਚੱਲ ਸਕਦੀ ਅਤੇ ਪਾਰ ਵਸਦੇ 7 ਪਿੰਡ ਇਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੁੰਦਾ। ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁਲ ਦੀ ਆਸ ਰੱਖਦੇ ਹਨ ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ। ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦਾ ਹਾਲ ਬਿਆਨ ਕਰਦੇ ਹੋਏ ਦਰਿਆ ਤੋਂ ਪਾਰ ਵਸਦੇ ਪਿੰਡ ਤੂਰਬਾਨੀ ਦੇ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕੀ ਦੇਸ਼ ਦੀ ਅਜਾਦੀ ਤੋਂ ਬਾਅਦ ਇਸ ਪਤਨ ਤੋਂ ਪਾਰ 14 ਪਿੰਡ ਸਨ ਪਰ ਇਸ ਦਰਿਆ ਤੋਂ ਪਾਰ ਵਸਦੇ ਪਿੰਡਾਂ ਦੀ ਕਿਸੇ ਨੇ ਸਾਰ ਨਹੀਂ ਲਈ ਜਿਸ ਕਰਕੇ ਇਸ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਸਨ ਜਿਸ ਕਰਕੇ ਇਹਨਾਂ 14 ਪਿੰਡਾਂ ਵਿਚੋਂ 7 ਪਿੰਡਾਂ ਦੇ ਲੋਕ ਇਸ ਇਲਾਕੇ ਅਤੇ ਜ਼ਮੀਨਾਂ ਨੂੰ ਛੱਡ ਇੱਥੋਂ ਜਾ ਚੁੱਕੇ ਹਨ ਅੱਤੇ ਹੁਣ ਸਿਰਫ 7 ਪਿੰਡ ਹੀ ਮਜੂਦ ਹਨ ਜਿਹਨਾਂ ਦੀ ਆਬਾਦੀ ਪਹਿਲਾ 10 ਹਜ਼ਾਰ ਦੇ ਕਰੀਬ ਸੀ ਪਰ ਹੁਣ 2500 ਦੇ ਕਰੀਬ ਇਹਨਾ ਪਿੰਡਾਂ ਦੀ ਆਬਾਦੀ ਹੈ। ਉਹਨਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ। ਰਾਵੀ ਦਰਿਆ 'ਤੇ ਪੱਕਾ ਪੁੱਲ ਬਣਾਉਣ ਲਈ ਕਈਆਂ ਨੇ ਵਾਅਦੇ ਕੀਤੇ ਪਰ ਪੂਰਾ ਕਿਸੇ ਨੇ ਨਹੀਂ ਕੀਤਾ ਉਹਨਾਂ ਕਿਹਾ ਕਿ ਇਹਨਾਂ ਪਿੰਡਾ ਦੇ ਲੋਕਾਂ ਦੀ ਇੱਕੋ ਮੰਗ ਹੈ ਕਿ ਇਸ ਜਗ੍ਹਾ 'ਤੇ ਪਕਾ ਪੁੱਲ ਬਣਾਇਆ ਜਾਵੇਂ ਤਾਂ ਜੋ ਇਹ ਲੋਕ ਵੀ ਆਪਣੇ ਆਪ ਨੂੰ ਭਾਰਤ ਦੇਸ਼ ਦਾ ਹਿੱਸਾ ਸਮਝ ਸਕਣ। ਮਕੋੜਾ ਪੱਤਣ ਰਾਵੀ ਦਰਿਆ 'ਤੇ ਬਣੇ ਆਰਜ਼ੀ ਪੁਲ ਚੁੱਕੇ ਜਾਣ ਕਾਰਨ 7 ਪਿੰਡਾਂ ਦਾ ਦੇਸ਼ ਨਾਲੋਂ ਟੁੱਟਿਆ ਸੰਪਰਕ ਜ਼ਿਕਰਯੋਗ ਹੈ ਕਿ ਮਕੌੜਾ ਪੱਤਣ 'ਤੇ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ। ਇੱਕ ਜੰਮੂ-ਕਸ਼ਮੀਰ ਤੋਂ ਆਉਂਦਾ ਬਰਸਾਤੀ ਦਰਿਆ ਉਝ 'ਤੇ ਦੂਜਾ ਸ਼ਿਵਾਲਿਕ ਦੀਆਂ ਪਹਾੜੀਆਂ 'ਚੋਂ ਨਿਕਲ ਕੇ ਮਾਧੋਪੁਰ ਤੋਂ ਹੁੰਦਾ ਹੋਇਆ ਸਦਾ ਬਹਾਰ ਦਰਿਆ ਰਾਵੀ ਇਸ ਜਗ੍ਹਾ ਤੇ ਉਝ ਦਰਿਆ ਨਾਲ ਮਿਲ ਕੇ ਇੱਕ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਜਗ੍ਹਾ 'ਤੇ ਵਿਭਾਗ ਵੱਲੋਂ ਹਰ ਸਾਲ ਆਰਜ਼ੀ ਪਲਟੂਨ ਪੁਲ ਅਕਤੂਬਰ-ਨਵੰਬਰ ਮਹੀਨੇ ਵਿਚ ਪਾਇਆ ਜਾਂਦਾ ਹੈ ਅਤੇ ਬਰਸਾਤ ਦਾ ਮੌਸਮ ਆਉਣ 'ਤੇ ਚੁੱਕ ਲਿਆ ਜਾਂਦਾ ਹੈ ਜੋ ਕਿ ਦਰਿਆ ਦੇ ਆਰ-ਪਾਰ ਜਾਣ ਦਾ ਇੱਕਮਾਤਰ ਸਾਧਨ ਹੁੰਦਾ ਹੈ ਜਿਸ ਰਾਹੀਂ ਪਾਰ ਰਹਿੰਦੇ ਕਿਸਾਨ ਆਪਣੇ ਟ੍ਰੈਕਟਰ-ਟਰਾਲੀਆਂ ਵਿਚ ਖੇਤੀ ਲਈ ਲੋੜੀਂਦਾ ਸਾਮਾਨ ਲੈ ਕੇ ਜਾਂਦੇ ਹਨ। ਇਸ ਵਾਰ ਵਿਭਾਗ ਵੱਲੋਂ 15 ਦਿਨ ਪਹਿਲਾਂ ਹੀ ਪਲਟੂਨ ਪੁਲ ਚੁੱਕ ਲਿਆ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। (ਗੁਰਦਾਸਪੁਰ ਤੋਂ ਰਵੀ ਬਖਸ਼ ਸਿੰਘ ਦੀ ਰਿਪੋਰਟ) -PTC News

Related Post