Makar Sankranti 2022: ਗੰਗਾ ਇਸ਼ਨਾਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ

By  Riya Bawa January 11th 2022 01:46 PM -- Updated: January 11th 2022 01:47 PM

Makar Sankranti 2022: ਮਕਰ ਸੰਕ੍ਰਾਂਤੀ ਦੇ ਦਿਨ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਦਾ ਆਪਣਾ ਮਹੱਤਵ ਹੈ। ਇਸ ਦਿਨ ਲੋਕ ਨਦੀਆਂ 'ਚ ਇਸ਼ਨਾਨ ਕਰਨ ਦੇ ਨਾਲ-ਨਾਲ ਘਾਟਾਂ 'ਤੇ ਦਾਨ ਵੀ ਕਰਦੇ ਹਨ। ਮਕਰ ਸੰਕ੍ਰਾਂਤੀ 'ਤੇ ਗੰਗਾ ਇਸ਼ਨਾਨ ਲਈ ਦੂਰ-ਦੂਰ ਤੋਂ ਸ਼ਰਧਾਲੂ ਪਹੁੰਚਦੇ ਹਨ ਪਰ ਇਸ ਵਾਰ ਕੋਰੋਨਾ ਦੇ ਪ੍ਰਕੋਪ ਕਾਰਨ ਹਰਿਦੁਆਰ 'ਚ ਗੰਗਾ ਇਸ਼ਨਾਨ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਤੀਰਥ ਸਥਾਨ ਹਰਿਦੁਆਰ 'ਚ ਵੀ ਕਰੋਨਾ ਅਤੇ ਓਮੀਕਰੋਨ ਦਾ ਖ਼ਤਰਾ ਬਣਿਆ ਹੋਇਆ ਹੈ। ਅਜਿਹੇ 'ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਜ਼ਿਲਾ ਚੋਣ ਅਧਿਕਾਰੀ ਅਤੇ ਜ਼ਿਲਾ ਮੈਜਿਸਟ੍ਰੇਟ ਦੁਆਰਾ ਇਹ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਵਿਨੈ ਸ਼ੰਕਰ ਪਾਂਡੇ ਨੇ ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ ਗੰਗਾ ਇਸ਼ਨਾਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ਨਾਲ ਹਰਿ ਕੀ ਪੌੜੀ ਖੇਤਰ ਵਿੱਚ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੇ : ਬਿਕਰਮ ਮਜੀਠੀਆ ਨੂੰ ਮਿਲੀ ਜ਼ਮਾਨਤ, ਸੁਖਬੀਰ ਸਿੰਘ ਬਾਦਲ ਨੇ ਕੋਰਟ ਦੇ ਫੈਸਲੇ ਦਾ ਕੀਤਾ ਸੁਆਗਤ ਕਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ, ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ ਗੰਗਾ ਦੇ ਇਸ਼ਨਾਨ 'ਤੇ ਹਰਿਦੁਆਰ ਦੇ ਨਾਲ-ਨਾਲ ਰਿਸ਼ੀਕੇਸ਼ ਦੇ ਸਾਰੇ ਘਾਟਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਥੇ ਵੀ ਮਕਰ ਸੰਕ੍ਰਾਂਤੀ 'ਤੇ ਸ਼ਰਧਾਲੂ ਗੰਗਾ 'ਚ ਇਸ਼ਨਾਨ ਨਹੀਂ ਕਰ ਸਕਣਗੇ ਦਰਅਸਲ, ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਲਈ ਵਿਵਸਥਾ ਬਣਾਈ ਰੱਖਣਾ ਵੱਡੀ ਚੁਣੌਤੀ ਹੈ। ਅਜਿਹੇ 'ਚ ਜੇਕਰ ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ ਗੰਗਾ ਇਸ਼ਨਾਨ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਵੱਡੀ ਗਿਣਤੀ 'ਚ ਸ਼ਰਧਾਲੂ ਘਾਟਾਂ 'ਤੇ ਪਹੁੰਚ ਜਾਂਦੇ ਹਨ, ਜਿਸ ਨਾਲ ਕਰੋਨਾ ਫੈਲਣ ਦਾ ਖਤਰਾ ਵਧ ਜਾਂਦਾ ਹੈ। ਭੀੜ ਵਿੱਚ ਕਰੋਨਾ ਨਿਯਮਾਂ ਦੀ ਪਾਲਣਾ ਕਰਨਾ ਇੱਕ ਚੁਣੌਤੀ ਵਾਂਗ ਹੁੰਦੀ ਹੈ।  makar sankranti 2022 ganga ganga snan makar sankranti corona virus hindi news ਮਕਰ ਸੰਕ੍ਰਾਂਤੀ 'ਤੇ ਨਦੀਆਂ 'ਚ ਇਸ਼ਨਾਨ ਦਾ ਮਹੱਤਵ ਮਕਰ ਸੰਕ੍ਰਾਂਤੀ ਦੇ ਦਿਨ ਗੰਗਾ ਇਸ਼ਨਾਨ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਭਗਵਾਨ ਵੀ ਧਰਤੀ 'ਤੇ ਉਤਰਦੇ ਹਨ ਅਤੇ ਆਤਮਾ ਨੂੰ ਮੁਕਤੀ ਮਿਲਦੀ ਹੈ। ਇਸ ਦਿਨ ਦਾਨ - ਪੁੰਨ, ਜਪ ਅਤੇ ਧਾਰਮਿਕ ਰਸਮਾਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਗੰਗਾ ਵਿਚ ਇਸ਼ਨਾਨ ਕਰਨ ਅਤੇ ਸੂਰਜ ਦੀ ਪੂਜਾ ਕਰਨ ਤੋਂ ਬਾਅਦ ਗੁੜ, ਚੌਲ ਅਤੇ ਤਿਲ ਦਾ ਦਾਨ ਕਰਨਾ ਉੱਤਮ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੰਕ੍ਰਾਂਤੀ ਦੇ ਦਿਨ ਜੋ ਵਿਅਕਤੀ ਬਿਨਾਂ ਇਸ਼ਨਾਨ ਅਤੇ ਦਾਨ ਕੀਤੇ ਭੋਜਨ ਕਰਦਾ ਹੈ, ਉਸ ਦਾ ਸ਼ੁਭ ਫਲ ਨਹੀਂ ਮਿਲਦਾ।  makar sankranti 2022 ganga ganga snan makar sankranti corona virus hindi news ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ--- -PTC News

Related Post