ਰੂਪਨਗਰ : ਰੇਤੇ ਦੀ ਮਾਈਨਿੰਗ ਨੂੰ ਲੈ ਕੇ ਰੋਪੜ ਵਿਖੇ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਉਪ ਮੰਡਲ ਅਫਸਰ , ਜਲ ਨਿਕਾਸ ਕਮ-ਮਾਈਨਿੰਗ ਉਪ ਮੰਡਲ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਲਿਖਿਆ ਗਿਆ ਹੈ ਕਿ ਰੋਪੜ ਵਿੱਚ ਮਾਈਨਿੰਗ ਠੇਕੇਦਾਰ ਨੂੰ ਸਸਪੈਂਡ ਕੀਤਾ ਜਾਂਦਾ ਹੈ ਤੇ ਜੇ ਇਸ ਦੇ ਬਾਵਜੂਦ ਵੀ ਮਾਈਨਿੰਗ ਸਾਈਟਾਂ ਵਿਚੋਂ ਰੇਤੇ ਦੀ ਨਿਕਾਸੀ ਹੁੰਦੀ ਹੈ ਤਾਂ ਇਸ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਠੇਕੇਦਾਰ ਰਾਜੇਸ਼ ਚੌਧਰੀ ਨੂੰ ਅਲਾਟ ਹੋਈਆਂ ਮਾਈਨਿੰਗ ਸਾਈਟਾਂ ਵਿਚੋਂ ਨਿਕਾਸੀ ਬੰਦ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਠੇਕੇਦਾਰ ਰਾਜੇਸ਼ ਚੌਧਰੀ ਨੂੰ ਅਲਾਟ ਹੋਈਆਂ ਮਾਈਨਿੰਗ ਸਾਈਟਾਂ ਵਿਚੋਂ ਰੇਤੇ ਦੀ ਨਿਕਾਸੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਪੱਤਰ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਜੇ ਇਸ ਦੇ ਬਾਵਜੂਦ ਵੀ ਮਾਈਨਿੰਗ ਸਾਈਟਾਂ ਵਿਚੋਂ ਨਿਕਾਸੀ ਹੁੰਦੀ ਹੈ ਤਾਂ ਰਾਜੇਸ਼ ਚੌਧਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੇਤੇ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਸਰਕਾਰ ਦਾ ਦਾਅਵਾ ਹੈ ਕਿ ਰੇਤੇ ਦੀ ਨਾਜਾਇਜ਼ ਮਾਈਨਿੰਗ ਉਤੇ ਕਾਬੂ ਪਾ ਲਿਆ ਜਾਵੇਗਾ। ਨਾਜਾਇਜ਼ ਮਾਈਨਿੰਗ ਵਿਰੁੱਧ ਛੇੜੀ ਮੁਹਿੰਮ ਅੱਗੇ ਵੀ ਜਾਰੀ ਰਹਿਣ ਦੇ ਆਸਾਰ ਹਨ। ਇਸ ਤੋਂ ਇਲਾਵਾ ਜੋ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ ਉਹ ਸਰਕਾਰ ਦੇ ਖਜ਼ਾਨੇ ਵਿੱਚ ਜਾਵੇਗਾ, ਜਿਸ ਨਾਲ ਸੂਬੇ ਦੇ ਵਿਕਾਸ ਤੇ ਲੋਕ ਭਲਾਈ ਦੇ ਕਾਰਜ ਆਰੰਭ ਕੀਤੇ ਜਾਣਗੇ। ਇਸ ਲਈ ਨਾਜਾਇਜ਼ ਮਾਈਨਿੰਗ ਜਾਂ ਹੋਰ ਗੜਬੜ ਵਾਲੀਆਂ ਥਾਵਾਂ ਉਤੇ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਸੰਤ ਬਾਬਾ ਗੁਰਚਰਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਹੋਇਆ ਹੰਗਾਮਾ, ਲੱਥੀਆਂ ਪੱਗਾਂ