ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਫਸਰਾਂ ਦੇ ਹੋਏ ਤਬਾਦਲੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਦੇ ਹੀ ਪੰਜਾਬ ਦੀ ਅਫਸਰਸ਼ਾਹੀ ਵਿੱਚ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਕਈ IAS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਹੁਣ 32 IAS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਆਈਏਐੱਸ ਰਵਨੀਤ ਕੌਰ ਲਾਏ ਗਏ ਸਪੈਸ਼ਲ ਸਕੱਤਰ ਕਮ ਵਿੱਤ ਕਮਿਸ਼ਨਰ। ਵਰੁਣ ਰੂਜ਼ਮ ਐਕਸਾਈਜ਼ ਕਮਿਸ਼ਨਰ ਲਾਏ ਗਏ ਉੱਥੇ ਹੀ ਅਜੋਇ ਸ਼ਰਮਾ ਸਿਹਤ ਸਕੱਤਰ , ਵਿਕਾਸ ਗਰਗ ਟ੍ਰਾਂਸਪੋਰਟ ਮਹਿਕਮੇ ਦੇ ਸਕੱਤਰ ਬਣਾਏ ਗਏ ਹਨ। ਦੇਖੋ ਤਬਾਦਲਿਆਂ ਦੀ ਪੂਰੀ ਲਿਸਟ---------- ਇਹ ਵੀ ਪੜ੍ਹੋ : ਮਾਟੁੰਗਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਵੱਡਾ ਹਾਦਸਾ, ਪਟੜੀ ਤੋਂ ਉਤਰੇ ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਗੌਰਤਲਬ ਹੈ ਕਿ ਬੀਤੇ ਦਿਨੀ ਬੀਤੇ ਦਿਨ ਵੀ 17 ਆਈਪੀਐਸ ਅਧਿਕਾਰੀ ਤੇ 1 ਪੀਪੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਸੁਖਚੈਨ ਸਿੰਘ IG ਹੈੱਡਕੁਆਰਟਰ, ਨੌਨਿਹਾਲ ਸਿੰਘ IG ਪਰਸੋਨਲ, ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਤੇ ਪੀਪੀਐਸ ਅਧਿਕਾਰੀ ਹਰਕਮਲ ਸਿੰਘ ਨੂੰ ਕਮਾਂਡੈਟ 7 ਪੀਏਪੀ ਲਾਇਆ ਗਿਆ ਹੈ। -PTC News