Mohali Parking Problem : ਮੁਹਾਲੀ ’ਚ ਪਾਰਕਿੰਗ ਦੀ ਸਮੱਸਿਆ ਦਾ ਮਾਮਲਾ ਪਹੁੰਚਿਆਂ ਹਾਈਕੋਰਟ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਮੁਹਾਲੀ ਵਿੱਚ ਵਧਦੀ ਪਾਰਕਿੰਗ ਸਮੱਸਿਆ ਨੂੰ ਲੈ ਕੇ ਪੰਜਾਬ, ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਜਵਾਬ ਮੰਗਿਆ ਹੈ।

By  Aarti April 24th 2025 01:56 PM
Mohali Parking Problem : ਮੁਹਾਲੀ ’ਚ ਪਾਰਕਿੰਗ ਦੀ ਸਮੱਸਿਆ ਦਾ ਮਾਮਲਾ ਪਹੁੰਚਿਆਂ ਹਾਈਕੋਰਟ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Mohali Parking Problem :  ਮੁਹਾਲੀ ’ਚ ਪਾਰਕਿੰਗ ਦੀ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਇਸਦਾ ਮੁੱਖ ਕਾਰਨ ਸ਼ਹਿਰ ਦਾ ਤੇਜ਼ ਵਿਕਾਸ, ਹਾਊਸਿੰਗ ਸੁਸਾਇਟੀਆਂ, ਵਪਾਰਕ ਅਦਾਰਿਆਂ ਅਤੇ ਮਾਲਾਂ ਦਾ ਨਿਰਮਾਣ ਹੈ, ਜਿਸ ਕਾਰਨ ਪਾਰਕਿੰਗ ਸਹੂਲਤਾਂ ਦੀ ਘਾਟ ਪੈ ਰਹੀ ਹੈ। 

ਮੁਹਾਲੀ ਵਿੱਚ ਵਧਦੀ ਪਾਰਕਿੰਗ ਸਮੱਸਿਆ ਨੂੰ ਲੈ ਕੇ ਪੰਜਾਬ, ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਟੀਸ਼ਨ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਜਵਾਬ ਮੰਗਿਆ ਹੈ। 

ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਬੇਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ’ਚ ਕਿਹਾ ਗਿਆ ਹੈ ਕਿ ਮੁਹਾਲੀ ਸ਼ਹਿਰ ਦੇ ਹਸਪਤਾਲਾਂ, ਮਾਲਾਂ ਵਿਦਿਅਕ ਸੰਸਥਾਵਾਂ ਅਤੇ ਰਿਹਾਇਸ਼ੀ ਖੇਤਰਾਂ ’ਚ ਪਾਰਕਿੰਗ ਇੱਕ ਸਮੱਸਿਆ ਬਣ ਗਈ ਹੈ। 

ਪਟੀਸ਼ਨ ਵਿੱਚ ਕੁਝ ਹਸਪਤਾਲਾਂ ਅਤੇ ਮਾਲਾਂ ਦੀਆਂ ਤਸਵੀਰਾਂ ਨੱਥੀ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਬੇਸਮੈਂਟਾਂ ਨੂੰ ਪਾਰਕਿੰਗ ਦੀ ਬਜਾਏ ਗੋਦਾਮਾਂ ਜਾਂ ਕਿਸੇ ਹੋਰ ਚੀਜ਼ ਵਿੱਚ ਬਦਲ ਦਿੱਤਾ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪਾਰਕਿੰਗ ਸਬੰਧੀ ਇੱਕ ਨਵੀਂ ਨੀਤੀ ਬਣਾਈ ਜਾਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਸਕੱਤਰ, ਮੋਹਾਲੀ ਦੇ ਡੀਸੀ ਅਤੇ ਹੋਰ ਅਧਿਕਾਰੀਆਂ ਨੂੰ ਧਿਰ ਬਣਾਇਆ ਗਿਆ ਹੈ। ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।

Related Post