ਪਾਕਿਸਤਾਨ 'ਚ 13 ਸਾਲ ਦੀ ਸਜ਼ਾ ਕੱਟ ਕੇ ਭਾਰਤ ਪਰਤਿਆ ਮਹਿੰਦਰ, ਝੱਲੇ ਤਸੀਹੇ

By  Ravinder Singh October 19th 2022 04:54 PM

ਅੰਮ੍ਰਿਤਸਰ : ਪਾਕਿਸਤਾਨ ਦੀ ਜੇਲ੍ਹ 'ਚ ਜਾਸੂਸੀ ਦੇ ਕੇਸ ਨੂੰ ਲੈਕੇ 13 ਸਾਲ ਦੀ ਸਜ਼ਾ ਕੱਟ ਕੇ 15 ਅਕਤੂਬਰ ਨੂੰ ਮਹਿੰਦਰ ਉਰਫ ਰਾਜਾ ਵਾਪਸ ਪਹੁੰਚਿਆ। ਬਟਾਲਾ ਨਜ਼ਦੀਕੀ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦੇ ਰਹਿਣ ਵਾਲੇ ਮਹਿੰਦਰ ਪਾਕਿਸਤਾਨ ਤੋਂ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚਿਆ ਤੇ ਬੇਟਾ ਤੇ ਜਵਾਈ ਅੰਮ੍ਰਿਤਸਰ ਲੈਣ ਪਹੁੰਚੇ। ਮਹਿੰਦਰ ਨੇ ਦੱਸਿਆ ਕਿ 2008 ਵਿਚ ਭਾਰਤੀ ਖੁਫੀਆ ਏਜੰਸੀ ਦੇ ਕਹਿਣ ਉਤੇ ਚੱਕ ਅਮਰੂ ਜੰਮੂ ਦੇ ਰਸਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਗਿਆ ਪਰ ਸਰਹੱਦ ਪਾਰ ਕਰਦੇ ਹੀ ਉਹ ਪਾਕਿਸਤਾਨ ਆਰਮੀ ਦੇ ਕਾਬੂ ਆ ਗਿਆ ਜਿਥੋਂ ਇਕ ਸਾਲ ਉਸਨੂੰ ਪੁੱਛਗਿੱਛ ਕਰਦੇ ਰਹੇ ਉਸ ਤੋਂ ਬਾਅਦ ਤਿੰਨ ਸਾਲ ਲਈ ਸਿਆਲਕੋਟ ਜੇਲ੍ਹ ਵਿਚ ਰੱਖਿਆ ਗਿਆ ਉਥੇ ਉਸਨੂੰ ਪੁੱਛਗਿੱਛ ਦੌਰਾਨ ਤਸੀਹੇ ਦਿੰਦੇ ਕੁੱਟਮਾਰ ਕਰਦੇ ਰਹੇ। ਪਾਕਿਸਤਾਨ 'ਚ 13 ਸਾਲ ਦੀ ਸਜ਼ਾ ਕੱਟ ਕੇ ਭਾਰਤ ਪਰਤਿਆ ਮਹਿੰਦਰ, ਝੱਲੇ ਤਸੀਹੇਉਸ ਤੋਂ ਬਾਅਦ ਉਸ ਉਤੇ ਕੇਸ ਚੱਲਿਆ ਤੇ ਉਸਨੂੰ 10 ਸਾਲ ਦੀ ਕੈਦ ਹੋ ਗਈ। ਕੈਦ ਮਗਰੋਂ ਮਹਿੰਦਰ ਨੂੰ ਲਾਹੌਰ ਜੇਲ੍ਹ ਕੋਟ ਲਖਪਤ 'ਚ ਰੱਖਿਆ ਗਿਆ ਉਥੇ ਪਾਕਿਸਤਾਨੀ ਕੈਦੀ ਭਾਰਤੀ ਕੈਦੀਆਂ ਨਾਲ ਵੈਰ ਵਿਰੋਧਤਾ ਰੱਖਦੇ ਹਨ ਪਰ ਜੇਲ੍ਹ ਦੇ ਚੰਗੇ ਅਫ਼ਸਰ ਪਾਕਿਸਤਾਨੀ ਕੈਦੀਆਂ ਤੋਂ ਬਚਾ ਕੇ ਰੱਖਦੇ ਹਨ। ਜੇਲ੍ਹ ਵਿਚ ਉਸਦੇ ਨਾਲ 18 ਤੋਂ 20 ਭਾਰਤੀ ਕੈਦੀ ਕੈਦ ਸਨ ਤੇ ਹੁਣ ਉਸਦੀ ਸਜ਼ਾ ਪੂਰੀ ਹੋਣ ਉਤੇ ਉਸਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਗੇ ਰਾਹੀਂ ਭਾਰਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਮਹਿੰਦਰ ਨੇ ਦੱਸਿਆ ਕਿ ਜੇਲ੍ਹ ਵਿਚ ਦਿਮਾਗੀ ਪਰੇਸ਼ਾਨੀ ਬਹੁਤ ਰਹਿੰਦੀ ਸੀ। ਮਹਿੰਦਰ ਨੇ ਕਿਹਾ ਕਿ ਉਸ ਨੇ ਜਿਉਂਦਾ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਸੀ। ਮਹਿੰਦਰ ਨੇ ਦੱਸਿਆ ਕਿ ਪਹਿਲਾਂ ਵੀ ਉਹ ਭਾਰਤੀ ਖੁਫੀਆ ਏਜੰਸੀਆਂ ਦੇ ਕਹਿਣ ਉਤੇ ਪਾਕਿਸਤਾਨ ਗਿਆ ਸੀ ਪਰ ਉਸ ਸਮੇਂ ਵਾਪਸ ਆ ਗਿਆ ਸੀ ਪਰ ਜਦੋਂ 2008 'ਚ ਦੁਬਾਰਾ ਗਿਆ ਤਾਂ ਉਥੇ ਕਾਬੂ ਆ ਗਿਆ। ਮਹਿੰਦਰ ਨੇ ਦੱਸਿਆ ਕਿ ਦਿਮਾਗੀ ਪਰੇਸ਼ਾਨੀ ਕਾਰਨ ਉਹ ਆਪਣੇ ਬੱਚਿਆਂ ਤੇ ਪਤਨੀ ਦੇ ਚਿਹਰੇ ਵੀ ਭੁੱਲ ਗਿਆ ਸੀ ਉਥੇ ਹੀ ਮਹਿੰਦਰ ਨੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਉਸਨੇ ਦੇਸ਼ ਦੀ ਖ਼ਾਤਰ ਪਾਕਿਸਤਾਨ ਗਿਆ ਪਰ ਭਾਰਤ ਸਰਕਾਰ ਤੇ ਭਾਰਤੀ ਖੁਫੀਆ ਏਜੰਸੀਆਂ ਨੇ ਉਸ ਮਗਰੋਂ ਅਤੇ ਨਾ ਹੁਣ ਉਸਦੀ ਅਤੇ ਉਸਦੇ ਪਰਿਵਾਰ ਦੀ ਸਾਰ ਲਈ। ਉਸਨੇ ਵੀ ਦੇਸ਼ ਖ਼ਾਤਰ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਰਬਾਦ ਕੀਤੇ ਹਨ ਤੇ ਭਾਰਤ ਸਰਕਾਰ ਉਸਦੀ ਅਤੇ ਉਸਦੇ ਪਰਿਵਾਰ ਦੀ ਮਾਲੀ ਮਦਦ ਕਰੇ। ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ, ਏਆਈਜੀ ਮਨਮੋਹਨ ਸ਼ਰਮਾ ਦੀ ਕੀਤੀ ਤਾਰੀਫ਼ ਉਥੇ ਹੀ ਮਹਿੰਦਰ ਦੀ ਪਤਨੀ ਬੇਵੀ ਨੇ ਦੱਸਿਆ ਕਿ ਮਹਿੰਦਰ ਜਦੋਂ ਵੀ ਜਾਂਦਾ ਕਹਿ ਕੇ ਜਾਂਦਾ ਕੇ ਦੇਸ਼ ਦੀ ਖ਼ਾਤਰ ਦੇਸ਼ ਦੇ ਕੰਮ ਚੱਲਿਆ ਹਾਂ ਪਰ 2008 'ਚ ਐਸਾ ਗਿਆ ਮੁੜ 14 ਸਾਲ ਵਾਪਸ ਨਹੀਂ ਆਇਆ। ਅਸੀਂ ਮਹਿੰਦਰ ਦੇ ਜਿਉਂਦੇ ਹੋਣ ਦੀ ਉਮੀਦ ਵੀ ਛੱਡ ਦਿੱਤੀ ਸੀ, ਚਾਰ ਲੜਕੀਆਂ ਅਤੇ ਦੋ ਲੜਕਿਆਂ ਨੂੰ ਲੋਕਾਂ ਦੇ ਘਰਾਂ ਵਿਚ ਕੰਮ ਕਰ ਕਰ ਕੇ ਪਾਲਿਆ ਅਤੇ ਜਵਾਨ ਕੀਤਾ। ਬੱਚਿਆਂ ਨੂੰ ਇਕੱਲੇ ਹੀ ਵਿਆਹਿਆ। ਹੁਣ ਜਦੋਂ 14 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਫੋਨ ਉਤੇ ਇਤਲਾਹ ਮਿਲੀ ਕੇ ਕੋਈ ਪਾਕਿਸਤਾਨ ਵੱਲੋਂ ਵਾਹਗੇ ਸਰਹੱਦ ਰਾਹੀਂ ਵਾਪਸ ਭਾਰਤ ਆਇਆ ਹੈ ਤਾਂ ਜਾਕੇ ਦੇਖਿਆ ਤੇ ਉਹ ਮਹਿੰਦਰ ਸੀ। ਪਤਨੀ ਨੇ ਅੱਗੇ ਕਿਹਾ ਕਿ ਮਹਿੰਦਰ ਦੇ ਜਾਣ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ। ਮਹਿੰਦਰ ਵਾਪਸ ਤਾਂ ਆ ਗਿਆ ਹੈ ਪਰ ਉਥੇ ਝੱਲੇ ਤਸੀਹਿਆਂ ਦਾ ਅਸਰ ਅਜੇ ਵੀ ਮਹਿੰਦਰ ਦੇ ਦਿਮਾਗ ਉਤੇ ਭਾਰੀ ਹੈ। -PTC News

Related Post