ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ
ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ,ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਇੱਕ ਆਟੋ ਚਾਲਕ ਨੇ ਇਮਾਨਦਾਰੀ ਦਿਖਾਉਂਦੇ ਹੋਏ ਇੱਕ ਵਿਅਕਤੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਤੋਂ ਬਚਾਇਆ। ਦਰਅਸਲ ਮਾਮਲਾ ਇਹ ਹੈ ਕਿ ਇੱਕ ਗਾਹਕ ਆਪਣਾ ਬੈਗ ਆਟੋ 'ਚ ਭੁੱਲ ਗਿਆ, [caption id="attachment_230598" align="aligncenter"] ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ[/caption] ਜਿਸ 'ਚ 4 ਲੱਖ ਰੁਪਏ ਦਾ ਬੇਅਰਰ ਚੈੱਕ ਸੀ। ਲੱਖਾਂ ਦੀ ਰਾਸ਼ੀ ਸਮੇਤ ਚੈੱਕ ਨੂੰ ਆਟੋ ਚਾਲਕ ਨੇ ਵਾਪਸ ਕਰ ਦਿੱਤਾ ਹੈ। ਆਟੋ ਚਾਲਕ ਦਾ ਨਾਮ ਅਵਿਨਾਸ਼ ਦੱਸਿਆ ਜਾ ਰਿਹਾ ਹੈ। ਹੋਰ ਪੜ੍ਹੋ:ਰਾਜਧਾਨੀ ਚੰਡੀਗੜ੍ਹ ‘ਚ ਵਾਪਰੀ ਅਜਿਹੀ ਘਟਨਾ, ਜਾਣੋਂ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਜਦੋ ਅਵਿਨਾਸ਼ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਗਾਹਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਲੱਭਿਆ, ਜਿਸ ਤੋਂ ਬਾਅਦ ਅਵਿਨਾਸ਼ ਉਹ ਬੈਗ ਲੈ ਕੇ ਸਿੱਧੇ ਨਜ਼ਦੀਕੀ ਪੁਲਸ ਸਟੇਸ਼ਨ ਪੁੱਜਿਆ। ਜਿਸ ਤੋਂ ਬਾਅਦ ਪੁਲਿਸ ਜਾਂਚ ਪੜਤਾਲ ਕਰਕੇ ਇਹ ਬੈਗ ਗਾਹਕ ਨੂੰ ਵਾਪਸ ਕਰ ਦਿੱਤਾ। [caption id="attachment_230597" align="aligncenter"] ਲੱਖਾਂ ਰੁਪਏ ਦੇਖ ਕੇ ਵੀ ਨਹੀਂ ਡੋਲਿਆ ਇਸ ਮਿਹਨਤੀ ਆਟੋ ਵਾਲੇ ਦਾ ਦਿਲ, ਸਾਫ ਨੀਅਤ ਦੀ ਹਰ ਕੋਈ ਕਰ ਰਿਹੈ ਤਾਰੀਫ[/caption] ਇਸ ਘਟਨਾ ਤੋਂ ਬਾਅਦ ਪੁਲਿਸ ਵਾਲਿਆਂ ਅਤੇ ਗਾਹਕ ਨੇ ਇਸ ਆਟੋ ਚਾਲਕ ਦੀ ਪ੍ਰਸੰਸਾ ਕੀਤੀ ਅਤੇ ਉਸ ਦਾ ਪੈਸੇ ਵਾਪਸ ਕਰਨ ਲਈ ਧੰਨਵਾਦ ਕੀਤਾ। -PTC News