ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਿਰਜ਼ਾ ਮਰੀਅਮ ਨੇ ਕੀਤਾ ਅਜਿਹਾ ਕੰਮ , ਹਰ ਕੋਈ ਕਰ ਰਿਹੈ ਤਾਰੀਫ਼

By  Shanker Badra July 3rd 2021 04:21 PM -- Updated: July 3rd 2021 04:22 PM

ਨਵੀਂ ਦਿੱਲੀ : ਜੇਕਰ ਕਿਸੇ ਇਨਸਾਨ ਦੇ ਮਨ ਅੰਦਰ ਕੁੱਝ ਕਰਨ ਦਾ ਜਜ਼ਬਾ ਅਤੇ ਜੋਸ਼ ਹੈ ਤਾਂ ਉਹ ਹਰ ਅਸੰਭਵ ਕੰਮ ਨੂੰ ਸੰਭਵ ਬਣਾ ਸਕਦਾ ਹੈ। ਇਸ ਦੀ ਇਕ ਜੀਵਿਤ ਉਦਾਹਰਣ ਛੇਵੀਂ ਜਮਾਤ ਦੀ ਵਿਦਿਆਰਥਣ (Aurangabad Student )ਮਿਰਜ਼ਾ ਮਰੀਅਮ (Mirza Mariam) ਹੈ। ਇਸ ਮਾਸੂਮ ਬੱਚੀ ਨੇ ਇਕ ਵੱਡੇ ਕੰਮ ਨੂੰ ਮੁਮਕਿਨ ਕਰ ਦਿਖਾਇਆ ਹੈ। [caption id="attachment_512069" align="aligncenter"] ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਿਰਜ਼ਾ ਮਰੀਅਮ ਨੇ ਕੀਤਾ ਅਜਿਹਾ ਕੰਮ , ਹਰ ਕੋਈ ਕਰ ਰਿਹੈ ਤਾਰੀਫ਼[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਿਰਜ਼ਾ ਮਰੀਅਮ ਨੇ ਝੁੱਗੀਆਂ ਝੌਂਪੜੀਆਂ ਵਿਚ ਰਹਿਣ ਵਾਲੇ ਔਰੰਗਾਬਾਦ (Aurangabad )ਵਿੱਚ 11 ਥਾਵਾਂ 'ਤੇ ਮੁਹੱਲਾ ਲਾਇਬ੍ਰੇਰੀਆਂ (Mohalla Libraries ) 'ਖੋਲ੍ਹੀਆਂ ਹਨ ਤਾਂ ਜੋ ਬੱਚੇ ਪੜ੍ਹਾਈ ਕਰ ਸਕਣ। [caption id="attachment_512067" align="aligncenter"] ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਿਰਜ਼ਾ ਮਰੀਅਮ ਨੇ ਕੀਤਾ ਅਜਿਹਾ ਕੰਮ , ਹਰ ਕੋਈ ਕਰ ਰਿਹੈ ਤਾਰੀਫ਼[/caption] ਬੱਚੀ ਨੇ ਕਿਹਾ, "ਸਕੂਲ ਬੰਦ ਹੋਣ ਕਾਰਨ ਮੇਰੇ ਇਲਾਕੇ ਦੇ ਬੱਚੇ ਦਿਨ ਭਰ ਖੇਡਦੇ ਰਹਿੰਦੇ ਸਨ। ਮੈਂ ਲਾਇਬ੍ਰੇਰੀ ਖੋਲ੍ਹਣ ਦਾ ਫੈਸਲਾ ਕੀਤਾ ਤਾਂ ਜੋ ਉਹ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰ ਸਕਣ। [caption id="attachment_512068" align="aligncenter"] ਛੇਵੀਂ ਜਮਾਤ ਵਿੱਚ ਪੜ੍ਹਨ ਵਾਲੀ ਮਿਰਜ਼ਾ ਮਰੀਅਮ ਨੇ ਕੀਤਾ ਅਜਿਹਾ ਕੰਮ , ਹਰ ਕੋਈ ਕਰ ਰਿਹੈ ਤਾਰੀਫ਼[/caption] ਪੜ੍ਹੋ ਹੋਰ ਖ਼ਬਰਾਂ : ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਅਲੱਗ ਹੋਣ ਦਾ ਫ਼ੈਸਲਾ , ਵਿਆਹ ਦੇ 15 ਸਾਲਾਂ ਬਾਅਦ ਲੈਣਗੇ ਤਲਾਕ ਬੱਚੀ ਨੇ ਅੱਗੇ ਕਿਹਾ, "ਮੇਰੇ ਪਿਤਾ ਜੀ ਨੇ ਪਿਛਲੇ ਸਾਲ ਮੈਨੂੰ 150 ਕਿਤਾਬਾਂ ਗਿਫਟ ਕੀਤੀਆਂ ਸਨ ਅਤੇ ਮੇਰੇ ਕੋਲ ਪਹਿਲਾਂ ਹੀ 150 ਕਿਤਾਬਾਂ ਸਨ। ਮੈਂ ਸਾਰੀਆਂ ਕਿਤਾਬਾਂ ਲਾਇਬ੍ਰੇਰੀ ਵਿਚ ਰੱਖੀਆਂ ਹੋਈਆਂ ਹਨ, ਜਿਨ੍ਹਾਂ ਵਿਚ ਹੁਣ 500 ਤੋਂ ਵੀ ਜ਼ਿਆਦਾ ਕਿਤਾਬਾਂ ਹਨ। ਬੱਚੇ ਇਨ੍ਹਾਂ ਕਿਤਾਬਾਂ ਨੂੰ ਆਪਣੇ ਘਰ ਲਿਜਾ ਸਕਦੇ ਹਨ ਅਤੇ 2-3 ਦਿਨ ਬਾਅਦ ਵਾਪਸ ਕਰ ਸਕਦੇ ਹਨ -PTCNews

Related Post