ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵੀ ਲਾਈ ਜਾਵੇਗੀ ‘ਕੋਰੋਨਾ ਵੈਕਸੀਨ’

By  Jagroop Kaur June 13th 2021 05:27 PM

ਕੋਰੋਨਾ ਮਹਾਮਾਰੀ ਦੌਰਾਨ ਸਰਕਾਰਾਂ ਵੱਲੋਂ ਲੋਕ ਭਲਾਈ ਲਈ ਉਨ੍ਹਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ , ਅਜਿਹੇ ਵਿਚ ਹੁਣ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੰਦੌਰ ’ਚ ਰਹਿ ਰਹੇ ਕਰੀਬ 5,000 ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵੀ ਕੋਵਿਡ-19 ਰੋਕੂ ਟੀਕਾ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।A Top Vaccine Expert Answers Important Questions About a COVID-19 Vaccine-  COVID-19 - Johns Hopkins Bloomberg School of Public Health Read more : ਕਾਂਗਰਸ ਸੰਗਠਨ ਦੀ ਬੈਠਕ ’ਚ ਸ਼ਾਮਲ ਹੋਣ ਗਈ ਪਾਰਟੀ ਦੀ ਸੀਨੀਅਰ… ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਹਤ ਮਹਿਕਮੇ ਵੱਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾਕਟਰ ਪ੍ਰਵੀਣ ਜੜੀਆ ਨੇ ਦੱਸਿਆ ਕਿ ਸਿੰਧੀ ਹਿੰਦੂ ਭਾਈਚਾਰੇ ਦੇ ਪਾਕਿਸਤਾਨੀ ਸ਼ਰਨਾਰਥੀਆਂ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਤੋਂ ਹਾਲ ਹੀ ਵਿਚ ਮੰਗ ਕੀਤੀ ਸੀ ਕਿ ਮਹਾਮਾਰੀ ਦੇ ਬਚਾਅ ਲਈ ਉਨ੍ਹਾਂ ਨੂੰ ਵੀ ਟੀਕਾ ਲਾਇਆ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਇਹ ਮੰਗ ਮੰਨ ਲਈ ਗਈ ਹੈ।EXCLUSIVE Some EU nations still want Valneva COVID-19 vaccine deal -sources  | Reuters ਪੜੋ ਹੋਰ ਖਬਰਾਂ: ਕੋਲਕਾਤਾ ਵਿਖੇ ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦੀ ਖਰੜ ਪਹੁੰਚੀ ਲਾਸ਼ ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਪਾਕਿਸਤਾਨੀ ਸ਼ਰਨਾਰਥੀ ਸ਼ਹਿਰ ਦੇ ਟੀਕਾਕਰਨ ਕੇਂਦਰਾਂ ’ਤੇ ਪਛਾਣ ਪੱਤਰ ਦੇ ਰੂਪ ਵਿਚ ਆਪਣਾ ਪਾਸਪੋਰਟ ਵਿਖਾ ਕੇ ਕੋਵਿਡ-19 ਲਈ ਟੀਕਾ ਲਗਵਾ ਸਕਣਗੇ। ਜੜੀਆ ਨੇ ਅਨੁਮਾਨ ਦੇ ਹਵਾਲੇ ਤੋਂ ਦੱਸਿਆ ਕਿ ਇੰਦੌਰ ਵਿਚ ਕਰੀਬ 5,000 ਪਾਕਿਸਤਾਨੀ ਸ਼ਰਨਾਰਥੀ ਰਹਿੰਦੇ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਲੋਕ ਸ਼ਹਿਰ ਦੇ ਸਿੰਧੀ ਕਾਲੋਨੀ ਖੇਤਰ ਵਿਚ ਵਸੇ ਹਨ। ਉਨ੍ਹਾਂ ਆਖਿਆ ਕਿ ਅਸੀਂ ਮਨੁੱਖਤਾ ਦੇ ਆਧਾਰ ’ਤੇ ਸਾਰੇ ਬਾਲਗਾਂ ਨੂੰ ਕੋਵਿਡ-19 ਰੋਕੂ ਟੀਕਾ ਲਗਾ ਰਹੇ ਹਾਂ। ਜ਼ਿਕਰਯੋਗ ਹੈ ਕਿ ਇੰਦੌਰ, ਸੂਬੇ ਵਿਚ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਮਹਾਮਾਰੀ ਦੇ ਕੁੱਲ 1.52 ਲੱਖ ਮਰੀਜ਼ ਮਿਲੇ ਹਨ। ਇਨ੍ਹਾਂ ’ਚੋਂ 1,370 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। 35 ਲੱਖ ਦੀ ਆਬਾਦੀ ਵਾਲੇ ਜ਼ਿਲ੍ਹੇ ਵਿਚ ਹੁਣ ਤੱਕ 13.53 ਲੱਖ ਲੋਕਾਂ ਨੂੰ ਕੋਰੋਨਾ ਟੀਕੇ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ। ਇਨ੍ਹਾਂ ’ਚ ਸ਼ਾਮਲ 2.35 ਲੱਖ ਲੋਕਾਂ ਨੂੰ ਇਸ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ।

Related Post