ਪਸ਼ੂਆਂ 'ਚ ਫੈਲੀ ਲੰਪੀ ਪਾਕਸ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵਧੀ

By  Ravinder Singh August 4th 2022 11:45 AM -- Updated: August 4th 2022 11:57 AM

ਚੰਡੀਗੜ੍ਹ : ਪਸ਼ੂਆਂ ਵਿੱਚ ਫੈਲ ਰਹੀ ਲੰਪੀ ਪਾਕਸ ਨਾਂ ਦੀ ਬਿਮਾਰੀ ਨੇ ਪਸ਼ੂ ਪਾਲਕਾਂ ਦੀ ਚਿੰਤਾ ਵਧਾ ਦਿੱਤੀ ਹੈ। ਫ਼ਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ, ਫਾਜ਼ਿਲਕਾ ਤੇ ਬਠਿੰਡਾ ਵਿੱਚ ਪਸ਼ੂ ਇਸ ਬਿਮਾਰ ਦੀ ਲਪੇਟ ਵਿੱਚ ਆ ਰਹੇ ਹਨ। ਕਈ ਪਸ਼ੂਆਂ ਦੀ ਇਸ ਬਿਮਾਰੀ ਨਾਲ ਜਾਨ ਜਾ ਚੁੱਕੀ ਹੈ। ਫ਼ਸਲੀ ਨੁਕਸਾਨ ਤੋਂ ਬਾਅਦ ਕਿਸਾਨਾਂ ਨੂੰ ਪਸ਼ੂ ਧਨ ਦਾ ਵੀ ਭਾਰੀ ਨੁਕਸਾਨ ਹੋਣ ਲੱਗਾ ਹੈ। ਪਸ਼ੂਆਂ 'ਚ ਫੈਲੀ ਲੰਪੀ ਪਾਕਸ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵਧੀ ਪੰਜਾਬ ਦੇ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਪਸ਼ੂਆਂ 'ਚ ਫੈਲੀ ਲੰਪੀ ਪਾਕਸ ਵਾਇਰਸ ਨਾਮ ਦੀ ਬਿਮਾਰੀ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਇਸ ਬਿਮਾਰੀ ਨਾਲ ਪਸ਼ੂਆਂ ਦੇ ਸਰੀਰ ਉਤੇ ਧੱਫੜ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਪਸ਼ੂ ਪਾਲਣ ਵਿਭਾਗ ਦਾ ਕਹਿਣਾ ਕਿ ਇਹ ਇੱਕ ਵਾਇਰਲ ਬਿਮਾਰੀ ਹੈ ਅਤੇ ਇਸ ਬਿਮਾਰੀ 'ਚ ਪਸ਼ੂ ਨੂੰ ਬੁਖਾਰ ਚੜ੍ਹਦਾ ਤੇ ਉਸਦੀ ਚਮੜੀ ਉਤੇ ਧੱਫੜ ਹੋ ਜਾਂਦੇ ਹਨ। ਵਿਭਾਗ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਨਾਲ ਪੀੜਤ ਪਸ਼ੂਆਂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖਿਆ ਜਾਵੇ ਤੇ ਨੇੜੇ ਪਾਣੀ ਨਾ ਖੜ੍ਹਨ ਦਿੱਤਾ ਜਾਵੇ। ਜੇਕਰ ਵਿਧਾਨਸਭਾ ਹਲਕਾ ਬੱਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਪਿੰਡ ਵਿਚ ਸੈਂਕੜੇ ਪਸ਼ੂ ਇਸਦੀ ਲਪੇਟ ਵਿੱਚ ਹਨ ਤੇ ਵੱਡੀ ਗਿਣਤੀ ਵਿੱਚ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਰੋਜ਼ਾਨਾ ਕਈ ਪਸ਼ੂਆਂ ਦੀ ਮੌਤ ਨੇ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਮਰੇ ਪਸ਼ੂ ਚੁੱਕਣ ਵਾਲਿਆਂ ਦਾ ਬਲਦ ਵੀ ਇਸਦੀ ਲਪੇਟ ਵਿੱਚ ਆਉਣ ਕਰ ਕੇ ਪਸ਼ੂ ਚੁੱਕੇ ਨਹੀਂ ਜਾ ਰਹੇ। ਟਰੈਕਟਰ ਪਿੱਛੇ ਮਰੇ ਪਸ਼ੂਆਂ ਨੂੰ ਘੜੀਸ ਕੇ ਲੈ ਜਾਣਾ ਮਜਬੂਰ ਬਣ ਗਈ ਹੈ। ਪਸ਼ੂਆਂ 'ਚ ਫੈਲੀ ਲੰਪੀ ਪਾਕਸ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵਧੀਇਸਦੇ ਨਾਲ ਹੀ ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਇਹ ਲਾਗ ਦੀ ਬਿਮਾਰੀ ਗਾਵਾਂ ਵਿੱਚ ਜ਼ਿਆਦਾ ਫੈਲਦੀ ਹੈ ਤੇ ਮੱਖੀ-ਮੱਛਰ ਇਸ ਬਿਮਾਰੀ ਨੂੰ ਫੈਲਾਉਣ ਦਾ ਕਾਰਨ ਬਣਦੇ ਹਨ। ਇਸ ਲਈ ਪ੍ਰਭਾਵਿਤ ਪਸ਼ੂਆਂ ਨੂੰ ਪਹਿਲ ਦੇ ਆਧਾਰ ਉਤੇ ਤੰਦਰੁਸਤ ਪਸ਼ੂਆਂ ਨਾਲੋਂ ਵੱਖ ਕਰ ਦਵੋ ਤੇ ਹੋ ਸਕੇ ਤਾਂ ਪਸ਼ੂਆਂ ਉਤੇ ਮੱਛਰਦਾਨੀ ਲਾ ਕੇ ਰੱਖੀ ਜਾਵੇ। ਪਸ਼ੂਪਾਲਕ ਕਿਸੇ ਘਬਰਾਹਟ ਵਿੱਚ ਨਾ ਆਉਣ ਤੇ ਸੰਜਮ ਨਾਲ ਕੰਮ ਲੈਂਦਿਆ ਇਹਤਿਆਤ ਵਰਤਣ। ਇਸ ਬਾਰੇ ਏਡੀਸੀ ਹਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਸ਼ੂਆਂ ਵਿਚ ਫੈਲੀ ਬਿਮਾਰੀ ਲੰਪੀ ਸਕਿਨ ਬਿਮਾਰੀ ਹੈ ਤੇ ਇਹ ਵਾਇਰਲ ਬਿਮਾਰੀ ਹੈ। ਪਸ਼ੂਆਂ ਤੋਂ ਇੱਕ ਦੂਜੇ ਤੋਂ ਫੈਲਦੀ ਹੈ ਤੇ ਇਸਦਾ ਕੇਂਦਰ ਅਬੋਹਰ ਇਲਾਕਾ ਹੈ ਪਰ ਹੁਣ ਕੰਟਰੋਲ ਵਿੱਚ ਹੈ। ਮੌਤ ਦੀ ਦਰ ਬਹੁਤ ਘੱਟ ਹੈ। ਸਿਰਫ਼ 1 - 2 ਫ਼ੀਸਦੀ ਹੈ। ਟੀਮਾਂ ਜਾਂਚ ਕਰ ਰਹੀਆਂ ਹਾਂ ਤੇ ਪਸ਼ੂ ਪਾਲਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਸ਼ੂਆਂ 'ਚ ਫੈਲੀ ਲੰਪੀ ਪਾਕਸ ਬਿਮਾਰੀ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵਧੀਲੱਛਣ- ਇਸ ਬਿਮਾਰੀ ਦੇ ਪਸ਼ੂ ਵਿੱਚ ਗੱਲ ਕਰੀਏ ਤਾ ਪਸ਼ੂ ਦੇ ਚਮੜੀ ਉਤੇ ਧੱਬੇ ਪੈਣ ਲੱਗ ਜਾਦੇ ਹਨ। ਪਸ਼ੂਆ ਨੂੰ ਤੇਜ ਬੁਖਾਰ ਹੋ ਜਾਂਦਾ ਹੈ। ਕੁੱਝ ਕੇਸਾਂ ਵਿੱਚ ਪਸ਼ੂ ਮੂੰਹ ਤੇ ਅਗਲੇ ਪੈਰਾ ਨੂੰ ਸੋਜ ਪੈ ਜਾਂਦੀ ਹੈ ਅਤੇ ਨਾਲ ਹੀ ਕੁਝ ਪਸ਼ੂਆਂ ਦੇ ਮੂੰਹ ਵਿੱਚੋਂ ਲਾਰਾ ਡਿੱਗਦੀਆਂ ਹਨ। ਕਈ ਹਾਲਾਤ ਵਿੱਚ ਪਸ਼ੂਆਂ ਨੂੰ ਸਾਹ ਲੈਣ ਵਿੱਚ ਵੀ ਸਮੱਸਿਆ ਆਉਂਦੀ ਹੈ। ਬਚਾਅ-ਸਭ ਤੋਂ ਪਹਿਲਾਂ ਜਿਸ ਪਸ਼ੂ ਵਿੱਚ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਸਭ ਤੋਂ ਪਹਿਲਾਂ ਉਸ ਪਸ਼ੂ ਨੂੰ ਦੂਜੇ ਪਸ਼ੂਆਂ ਨਾਲੋਂ ਵੱਖ ਕਰ ਦਵੋ। ਇਸ ਤੋਂ ਬਾਅਦ ਡਾਕਟਰ ਕੋਲੋਂ ਸਲਾਹ ਜ਼ਰੂਰ ਲਵੋ। ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਨਹੀਂ ਕੀਤਾ ਜਾਵੇਗਾ ਤਬਦੀਲ

Related Post